(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ,(ਬਿੱਕਰ) ਅਕਾਲੀ ਆਗੂ ਅਤੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁਮਾਣ ਦੇ ਭਤੀਜਾ ਅਤੇ ਮਾ.ਪ੍ਰਦੀਪ ਸਿੰਘ ਨੂੰ ਉਸ ਸਮੇਂ ਗਹਿਰਾ ਸਦਾਮਾ ਲੱਗਾ ਜਦੋਂ ਉਹਨਾਂ ਛੋਟੇ ਭਰਾ ਸੰਦੀਪ ਸਿੰਘ 40 ਸਾਲ ਦਿਲ ਦਾ ਦੌਰਾ ਪੈਣ ਕਾਰਨ ਕਪੂਰਥਲਾ ਦੇ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ।ਸੰਦੀਪ ਸਿੰਘ ਆਪਣੇ ਪਿਛੇ ਵਿਧਵਾ ਮਾਤਾ ਸਰਬਜੀਤ ਕੌਰ, ਵਿਧਵਾ ਪਤਨੀ ਨਵਜੋਤ ਕੌਰ ਅਤੇ ਦੋ (7), (10) ਸਾਲਾ ਬੇਟੀਆਂ ਛੱਡ ਗਿਆ ਹੈ।ਸੰਦੀਪ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਤਲਵੰਡੀ ਚੌਧਰੀਆਂ ਦੇ ਸ਼ਮਸ਼ਾਨ ਘਾਟ ਕਰ ਦਿੱਤਾ ਗਿਆ ਹੈ।ਚਿੱਖਾ ਨੂੰ ਅਗਨੀ ਉਹਨਾਂ ਦੀ ਵੱਡੀ ਬੇਟੀ ਅਸ਼ਮੀਤ ਕੌਰ ਅਤੇ ਵੱਡੇ ਭਰਾ ਮਾ.ਪ੍ਰਦੀਪ ਸਿੰਘ ਨੇ ਦਿੱਤੀ।
ਪੀੜਤ ਪਰਿਵਾਰ ਨਾਲ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ, ਬਸਪਾ ਆਗੂ ਤਰਸੇਮ ਸਿੰਘ ਡੌਲਾ, ਬਾਬਾ ਸੁਖਜੀਤ ਸਿੰਘ ਜੋਗੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਰਜੀਤ ਸਿੰਘ ਢਿਲੋਂ, ਡਾ.ਧਿਆਨ ਸਿੰਘ ਮੰਡ, ਮਾ.ਗੁਰਮੇਜ ਸਿੰਘ, ਸੇਵਾ ਮੁਕਤ ਮੰਡੀ ਸੁਪਰਵਾਇਜ਼ਰ ਤਰਸੇਮ ਲਾਲ, ਐੱਸ.ਡੀ.ਓ ਕੁਲਵਿੰਦਰ ਸਿੰਘ ਸੰਧੂ, ਬਲਾਕ ਸੰਮਤੀ ਮੈਂਬਰ ਰਕੇਸ਼ ਕੁਮਾਰ ਮੜੀਆ, ਚਰਨਜੀਤ ਸਿੰਘ ਬੀ.ਪੀ.ਈ.ਓ, ਸੇਵਾ ਮੁਕਤ ਐੱਸ.ਐੱਚ.ਓ ਸੁਦੇਸ਼ ਕੁਮਾਰ, ਪ੍ਰਿੰਸੀਪਲ ਸੁਖਦੇਵ ਸਿੰਘ ਸੰਧੂ, ਸੁਖਦੇਵ ਲਾਲ ਸ਼ਾਹ, ਡਾ. ਬਲਵਿੰਦਰ ਸਿੰਘ ਥਿੰਦ, ਜਗੀਰ ਸਿੰਘ ਲੰਬੜ ਦੁਆਬਾ ਮਿਲਕ ਪਲਾਂਟ ਵਾਈਸ ਚੇਅਰਮੈਨ, ਅਵਤਾਰ ਸਿੰਘ ਸੰਧੂ, ਕੀਰਤਨਪਾਲ ਸਿੰਘ ਸੰਧੂ, ਹਰਦਿਆਲ ਸਿੰਘ ਨਿਹਾਲਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੱੁਖ, ਮਾ.ਧਰਮਵੀਰ ਹੈੱਡ ਮਾਸਟਰ ਭੈਣੀ ਹੁਸੇ ਖਾਂ, ਚਰਨਜੀਤ ਸਿੰਘ ਸਹੋਤਾ, ਸੇਵਾ ਮੁਕਤ ਐੱਸ.ਐੱਚ.ਓ ਰੇਸ਼ਮ ਸਿੰਘ ਰੋਣਕੀ, ਬਲਜੀਤ ਸਿੰਘ ਬੱਲ੍ਹੀ, ਬਲਵਿੰਦਰ ਸਿੰਘ ਤੁੜ੍ਹ, ਜਗਮੋਹਨ ਸਿੰਘ ਚਾਨਾ, ਸੰਦੀਪ ਸਿੰਘ ਸਿੱਧੂ, ਅਜੈਬ ਸਿੰਘ ਜਰਮਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਸੰਦੀਪ ਸਿੰਘ ਦੀ ਨਮਿੱਤ ਅੰਤਿਮ ਅਰਦਾਸ 21 ਫਰਵਰੀ ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly