HOME ਸ਼੍ਰੀ ਰਾਮ ਮੰਦਰ ਦੀ ਸਥਾਪਨਾ ਦਿਵਸ ਮੌਕੇ ਲੱਡੂ ਵੰਡੇ

ਸ਼੍ਰੀ ਰਾਮ ਮੰਦਰ ਦੀ ਸਥਾਪਨਾ ਦਿਵਸ ਮੌਕੇ ਲੱਡੂ ਵੰਡੇ

3

ਮੋਰਿੰਡਾ  (ਸਮਾਜ ਵੀਕਲੀ)  (ਸੁਖਵਿੰਦਰ ਸਿੰਘ ਹੈਪੀ): ਸ਼੍ਰੀ ਰਾਮ ਮੰਦਰ ਦੀ ਸਥਾਪਨਾ ਦਿਵਸ ਦੇ ਪਾਵਨ ਅਵਸਰ ‘ਤੇ ਸ਼੍ਰੀ ਸਨਾਤਨ ਧਰਮ ਮੰਦਰ ਮੋਰਿੰਡਾ ਵਿਖੇ ਭਗਤਾਂ ਵੱਲੋਂ ਭਾਰੀ ਸ਼ਰਧਾ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਅਤੇ ਸ਼੍ਰੀ ਰਾਮ ਨਾਮ ਜਾਪ ਕੀਤਾ ਗਿਆ। ਸਮਾਗਮ ਉਪਰੰਤ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਲੱਡੂ ਵੰਡੇ ਗਏ। ਪੰਡਿਤ ਪਵਨ ਸ਼ਰਮਾ ਨੇ ਕਿਹਾ ਕਿ ਸ਼੍ਰੀ ਰਾਮ ਮੰਦਰ ਦੀ ਸਥਾਪਨਾ ਦਿਵਸ ਸਨਾਤਨ ਧਰਮ ਦੀ ਏਕਤਾ, ਸੇਵਾ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਪੰਡਿਤ ਪਵਨ ਸ਼ਰਮਾ, ਸੈਕਟਰੀ ਸਤੀਸ਼ ਸ਼ਰਮਾ, ਸੈਕਟਰੀ ਸਤੀਸ਼ ਕੌੜਾ ਬੱਬੂ, ਕਿਸ਼ਨ ਲਾਲ, ਬੰਟੀ ਭਾਟੀਆ, ਮੰਗਤ ਰਾਮ ਮੰਗਾਂ,ਰਾਜ ਕੁਮਾਰ ਭਾਟੀਆ, ਸੋਨੂੰ ਸ਼ਰਮਾ (ਫੁੱਲਾਂਵਾਲਾ), ਲਾਲੀ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article100 Years of the Political Journey of the Communist Party
Next articleਗੈਰਕਾਨੂੰਨੀ ਪਰਵਾਸੀਆਂ ਖ਼ਿਲਾਫ਼ ਬ੍ਰਿਟੇਨ ਦੀ ਵੱਡੀ ਕਾਰਵਾਈ