ਜਲੰਧਰ (ਸਮਾਜ ਵੀਕਲੀ)- ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦਾ 95ਵਾਂ ਸਥਾਪਨਾ ਦਿਵਸ 13 ਮਾਰਚ ਨੂੰ ਅੰਬੇਡਕਰ ਭਵਨ, ਦਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਮਤਾ ਸੈਨਿਕ ਦਲ ਇਕ ਗੈਰ ਰਾਜਨੀਤਕ, ਸੱਭਿਆਚਾਰਕ ਸੰਗਠਨ ਹੈ ਜਿਸਦੀ ਸਥਾਪਨਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਖੁਦ 13 ਮਾਰਚ, 1927 ਨੂੰ ਕੀਤੀ ਸੀ। ਇਹ ਦਲ ਉਨ੍ਹਾਂ ਲੋਕਾਂ ਵੱਲੋਂ ਬਣਾਇਆ ਗਿਆ ਜੋ ਸਮਾਜ ਵਿਚ ਸਮਤਾ, ਚਾਹੁੰਦੇ ਸਨ, ਲੇਕਿਨ ਜਿਨ੍ਹਾਂ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ਹੈ ਦੂਸਰੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਹ ਜਾਤੀਵਾਦੀ ਵਿਵਸਥਾ ਦੇ ਸ਼ਿਕਾਰ ਅਤੇ ਜਾਤੀਵਾਦੀ ਵਿਵਸਥਾ ਦੇ ਵਿਰੋਧੀ ਲੋਕਾਂ ਦੀ ਇੱਕ ਅਜਿਹੀ ਸੰਸਥਾ ਹੈ ਜੋ ਸਮਾਜਿਕ ਸਮਤਾ ਦੇ ਮਹਾਨ ਉਦੇਸ਼ਾਂ ਤੋਂ ਪ੍ਰੇਰਿਤ ਹੈ, ਕਿਓਂਕਿ ਸ਼ੂਦਰ ਕਿਹੇ ਜਾਣ ਵਾਲੇ ਲੋਕ ਜੋ ਕਿ ਅੱਜ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪਿਛੜਿਆ ਵਰਗ ਅਖਵਾਉਂਦੇ ਹਨ, ਜਾਤੀਵਾਦ ਦੇ ਸਭ ਤੋਂ ਜਿਆਦਾ ਅਤੇ ਭਿਆਨਕ ਰੂਪ ਵਿਚ ਸ਼ਿਕਾਰ ਹੋਏ ਹਨ। ਸੋ ਅਜਿਹੇ ਲੋਕਾਂ ਦਾ ਇਸ ਸੰਸਥਾ ਵਿਚ ਹੋਣਾ ਸੁਭਾਵਿਕ ਹੀ ਹੈ।
ਜਸਵਿੰਦਰ ਵਰਿਆਣਾ ਨੇ ਅੱਗੇ ਕਿਹਾ ਕਿ ਸਥਾਪਨਾ ਦਿਵਸ ਦਾ ਇਹ ਸਮਾਗਮ ‘ਮਹਿਲਾ ਸਸ਼ਕਤੀਕਰਨ’ ਨੂੰ ਸਮਰਪਿਤ ਕੀਤਾ ਗਿਆ ਹੈ ਜਿਸ ਵਿਚ ਪ੍ਰੋਫੈਸਰ ਡਾ. ਚੰਦਰ ਕਾਂਤਾ ਬਤੌਰ ਮੁਖ ਮਹਿਮਾਨ ਸ਼ਿਰਕਤ ਕਰਨਗੇ। ਪਰਮਜੀਤ ਕੈਂਥ ਕੈਨੇਡਾ, ਸੰਸਥਾਪਕ ਮੇਮ੍ਬਰ – ਧੱਮਾ ਵੇਵਜ਼ ਵਿਸ਼ੇਸ਼ ਮਹਿਮਾਨ ਅਤੇ ਉਘੇ ਅੰਬੇਡਕਰਵਾਦੀ, ਲੇਖਕ ਤੇ ਚਿੰਤਕ ਲਾਹੌਰੀ ਰਾਮ ਬਾਲੀ ਸਮਾਗਮ ਦੇ ਮੁਖ ਬੁਲਾਰੇ ਹੋਣਗੇ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਤਿਲਕ ਰਾਜ, ਕੁਲਦੀਪ ਭੱਟੀ ਐਡਵੋਕੇਟ ਅਤੇ ਚਮਨ ਲਾਲ ਹਾਜ਼ਰ ਸਨ।
ਜਸਵਿੰਦਰ ਵਰਿਆਣਾ
ਸੂਬਾ ਪ੍ਰਧਾਨ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ
ਮੋਬਾਈਲ: +91 75080 80709