ਵੀਡੀਓਗ੍ਰਾਫੀ ਵਿੱਚ ਆਪਣੇ ਵੱਖਰੇ ਨਿਸ਼ਾਨ ਕਾਇਮ ਕਰ ਰਿਹਾ : ਗੁਰਨਿਸ਼ਾਨ

(ਸਮਾਜ ਵੀਕਲੀ)

ਪੰਜਾਬ ਪੰਜਾਬੀਅਤ ਜਦੋਂ ਦਿਲਾਂ ਵਿੱਚ ਹੋਵੇ ਤਾਂ ਪੰਜਾਬ ਬਹੁਤ ਤਰੱਕੀ ਕਰਦਾ ਹੈ ਚਾਹੇ ਉਹ ਕੰਮ ਖੇਲਾਂ ਦਾ ਹੋਵੇ ਚਾਹੇ ਸੰਗੀਤ ਲਾਈਨ ਦਾ ਜਾਂ ਵੀਡੀਓ ਖੇਤਰ ਵਿੱਚ ,ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ। ਪੰਜਾਬ ਦੇ ਨੌਜਵਾਨ ਗੁਰਨਿਸ਼ਾਨ ਸਿੰਘ ਦੀ ਜੋ ਕਿ ਬਚਪਨ ਤੋਂ ਹੀ ਸੰਗੀਤ ਦੇ ਖੇਤਰ ਵਿੱਚ ਕਾਫੀ ਰੁਝਾਨ ਰੱਖਦਾ ਆਇਆ ਹੈ, ਤੇ ਅੱਜ ਉਸ ਦਾ ਰੁਝਾਨ ਹੀ ਉਸਨੂੰ ਚੜ੍ਹਦੀ ਜਵਾਨੀ ਚ’ ਬਤੋਰ ਵੀਡੀਓ ਅਤੇ ਡੀ.ਓ .ਪੀ ਲਾਈਨ ਚ’ ਬਹੁਤ ਅੱਗੇ ਲੈ ਆਇਆ ਹੈ।

ਅਗਰ ਆਪਾਂ ਗੁਰਨਿਸ਼ਾਨ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਮਾਤਾ ਵੀਰ ਕੌਰ ਦੀ ਕੁੱਖ ਚੋ’ 1 ਅਪ੍ਰੈਲ-2001 ਨੂੰ ਜਨਮੇ ਗੁਰਨਿਸ਼ਾਨ ਦਾ ਬਚਪਨ ਸਰਲੀ, ਜਿੱਲ੍ਹਾ ਤਰਨ-ਤਾਰਨ ਦੀਆਂ ਗਲੀਆਂ ਵਿੱਚ ਬੀਤਿਆ ਹੈ ਤੇ ਉਸਦੇ ਪਿਤਾ ਦਾ ਨਾਮ ਪ੍ਰਕਾਸ਼ ਸਿੰਘ ਹੈ ਤੇ ਘਰਦਿਆਂ ਦੇ ਇਕਲੋਤੇ ਪੁੱਤ ਨੇ ਆਪਣੀ ਮੁੱਢਲੀ ਪੜ੍ਹਾਈ ਸੰਤ ਡੇ-ਬੋਰਡਿੰਗ ਸਕੂਲ ਜੰਡਿਆਲਾ-ਗੁਰੂ ਸਕੂਲ ਵਿੱਚ ਹੋਈ ਅਤੇ ਉਥੇ ਦਸਵੀਂ ਪਾਸ ਕਰਨ ਬਾਅਦ ਉਸਨੇ ਬਾਹਰਵੀਂ ਕਾਨਵੈਂਟ ਸਕੂਲ ਨਾਗੋਕਾ ਵਿਖੇ ਕੀਤੀ। ਹਰ ਇੱਕ ਅੰਦਰ ਹੁਨਰ ਪਨਪਦਾ ਹੋਵੇ ਤਾਂ ਫਿਰ ਚੇਟਕ ਤਾਂ ਉਸ ਪਾਸੇ ਵੱਲ ਲੱਗੀ ਰਹਿੰਦੀ ਹੈ। ਪੜ੍ਹਾਈ ਮੁਕਦੇ ਸਾਰ ਹੀ ਉਸਦੀ ਮੁਲਾਕਾਤ ਨਾਮੀ ਵੀਡੀਓ ਡਾਇਰੈਕਟਰ ਰਣਜੀਤ ਉੱਪਲ ਨਾਲ ਇੱਕ ਪਿੰਡ ਵਿੱਚ ਚਲ ਰਹੇ ਸ਼ੂਟ ਦੌਰਾਨ ਹੋ ਗਈ।

ਜਿਥੇ ਗੁਰਨਿਸ਼ਾਨ ਟਿਕਟਿਕੀ ਲਗਾਈ ਵੀਡੀਓ ਦੇ ਹੋ ਰਹੇ ਕੰਮ ਨੂੰ ਦੇਖੀ ਜਾ ਰਿਹਾ ਸੀ।ਜਦੋਂ ਰਣਜੀਤ ਉਪਲ ਦੀ ਨਜ਼ਰ ਉਸ ਵੱਲ ਪਈ ਤਾਂ ਓਹਨਾ ਦੀ ਇਹ ਪਹਿਲੀ ਮੁਲਾਕਾਤ ਨੇ ਗੁਰਨਿਸ਼ਾਨ ਸੁਨਹਿਰੇ ਭਵਿੱਖ ਦੇ ਕਾਫੀ ਰਾਹ ਖੋਲ ਦਿੱਤਾ ਤੇ ਬਾਹਰਵੀਂ ਕਰਨ ਬਾਅਦ ਗੁਰਨਿਸ਼ਾਨ ਨੇ ਵੀਡੀਓ ਡਾਇਰੈਕਟਰ ਰਣਜੀਤ ਉੱਪਲ ਦਾ ਲੜ ਫੜ ਲਿਆ ਅਤੇ ਇੱਕ ਵਧੀਆ ਡੀ.ਓ.ਪੀ ਵਜੋਂ ਸਭਨਾ ਦੇ ਸਾਹਮਣੇ ਉਭਰ ਕੇ ਆ ਗਿਆ।ਅਗਰ ਆਪਾਂ ਗੁਰਨਿਸ਼ਾਨ ਦੇ ਕੰਮ ਡੀ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ ਕਾਫੀ ਗੀਤਾਂ ਵਿੱਚ ਬਤੋਰ ਡੀ.ਓ.ਪੀ ਕੰਮ ਕਰ ਕੀਤਾ ਹੈ ਤੇ ਇਸ ਵੇਲੇ ਵੀ ਉਸਦੇ ਕਾਫੀ ਚਰਚਿਤ ਟਰੈਕ ਮਾਰਕੀਟ ਵਿੱਚ ਵਧੀਆ ਨਾਮਣਾ ਖੱਟ ਰਹੇ ਹਨ।

ਮਮਤਾ ਸ਼੍ਰੀ ਵਾਸਤਵ ਦੇ ਜੋ ਦੋ ਸਿੰਗਲ ਟਰੈਕ ਰਿਲੀਜ਼ ਹੋਏ ਹਨ। ਉਹਨਾਂ ਵਿੱਚ ਗੁਰ ਨਿਸ਼ਾਨ ਡੀ ਮੁਖ ਭੂਮਿਕਾ ਰਹੀ ਹੈ। ਉਸ ਤੋਂ ਇਲਾਵਾ ਅਗਰ ਆਪਾਂ ਉਸ ਦੇ ਪੁਰਾਣੇ ਗੀਤਾਂ ਦੀ ਗੱਲ ਕਰੀਏ ਤਾਂ ਗੁਰ ਨਿਸ਼ਾਨ ਨੇ ਰਮਨ ਪੰਨੂ,ਰਮਜ਼ਾਨਾ ਹੀਰ ਅਤੇ ਹੋਰ ਵੀ ਨਾਮੀ ਗਾਇਕਾਂ ਦੇ ਅਨੇਕਾਂ ਗੀਤਾਂ ਵਿੱਚ ਮਿਹਨਤ ਕਰਕੇ ਓਹਨਾ ਨੂੰ ਨੇਪੜੇ ਚੜਿਆ ਹੈ। ਗੁਰ ਨਿਸ਼ਾਨ ਦੇ ਪਿਤਾ ਦਾ ਆਖਣਾ ਹੈ ਕਿ ਇਕਲੌਤਾ ਪੁੱਤਰ ਜਿਸ ਕੰਮ ਵਿਚ ਵੀ ਰੁਝਾਨ ਰੱਖਦਾ ਹੈ ।

ਅਸੀਂ ਇਸ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਓਹਨਾ ਨੂੰ ਮਾਣ ਹੈ ਕਿ ਓਹਨਾ ਦਾ ਇਹ ਪੁੱਤ ਹਮੇਸ਼ਾ ਆਉਣ ਵਾਲੇ ਭਵਿੱਖ ਵਿੱਚ ਬਹੁਤ ਅੱਗੇ ਜਾਵੇਗਾ ਅਤੇ ਲੰਬੀਆਂ ਪੁਲਾਂਘਾਂ ਪੁੱਟੇਗਾ। ਅਸੀਂ ਕਾਮਨਾ ਕਰਦੇ ਹਾਂ ਕਿ ਗੁਰ ਨਿਸ਼ਾਨ ਬਤੋਰ ਡੀ.ਓ.ਪੀ ਆਪਣੇ ਖੇਤਰ ਵਿੱਚ ਬਹੁਤ ਅੱਗੇ ਤਕ ਜਾਵੇ ਅਤੇ ਆਪਣੇ ਮਾਂ-ਬਾਪ, ਆਪਣੇ ਇਲਾਕੇ ਅਤੇ ਆਪਣੇ ਉਸਤਾਦ ਰਣਜੀਤ ਸਿੰਘ ਉੱਪਲ (ਵੀਡੀਓ ਡਾਇਰੈਕਟਰ) ਦਾ ਨਾਮ ਰੋਸ਼ਨ ਕਰੇ।

ਪੇਸ਼ਕਸ਼-ਕੰਵਲਪ੍ਰੀਤ ਸਿੰਘ ਕੌੜਾ
94637-53017

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleडॉ. बी. आर अंबेडकर सोसायटी द्वारा मिशन-हर घर अंबेडकर के तहत विचार गोष्ठि करवाई
Next articleਪਰੈਟੀ ਵੂਮੈਨ ਵਰਲਡ ਬਿਊਟੀ ਪਾਰਲਰ ਅਤੇ ਲਿਬਾਸ ਬੁਟੀਕ ਨੇ ਮਨਾਇਆ ਆਦਮਪੁਰ ‘ਚ ਤੀਆਂ ਦਾ ਮੇਲਾ