ਬੂਟੇ ਲਗਾ ਕੇ ਕੁਦਰਤ ਅਤੇ ਕਾਦਰ ਨਾਲ ਨੇੜਲੀ ਸਾਂਝ ਕਾਇਮ ਕਰਨਾ ਸਮੇਂ ਦੀ ਲੋੜ:- ਡਾ. ਅਸ਼ਵਨੀ ਕੁਮਾਰ

ਮਾਨਸਾ (ਸਮਾਜ ਵੀਕਲੀ) : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਮਤੀ ਬਲਦੀਪ ਕੌਰ ਆਈ.ਏ.ਐਸ.ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਨੇ ਦਫਤਰ ਸਿਵਲ ਸਰਜਨ ਠੂਠਿਆਂਵਾਲੀ ਰੋਡ ਮਾਨਸਾ ਵਿਖੇ ਆਪਣੇ ਹੱਥੀਂ ਬਾਗੂਨਬੀਲੀਆ(Bougainvillea) ਵੇਲਾਂ ਦੇ ਵੱਖ ਵੱਖ ਰੰਗਾਂ ਦੇ100 ਦੇ ਕਰੀਬ (ਬੂਟੇ) ਲਗਾਏ ਜਾਣ ਦਾ ਨਿਸਚਾ ਦੁਹਰਾਇਆ,ਇਸ ਮੌਕੇ ਬੋਲਦਿਆਂ ਡਾ.ਅਸ਼ਵਨੀ ਕੁਮਾਰ ਨੇ ਦੱਸਿਆ ਕਿ ਵਾਤਾਵਰਨ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਹਰ ਨਾਗਰਿਕ ਨੂੰ ਬੂਟੇ ਲਗਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ,ਤੇ ਨਾਲ ਹੀ ਬੂਟਿਆਂ ਦੀ ਸਹੀ ਸੰਭਾਲ ਕਰਨੀ ਵੀ ਅਤਿ ਜ਼ਰੂਰੀ ਹੈ, ਉਨ੍ਹਾਂ ਨੇ ਕਿਹਾ ਕਿ ਸਾਡੀ ਅਗਲੀ ਪੀੜ੍ਹੀ ਅਤੇ ਆਪਣੇ ਬੱਚਿਆ ਨੂੰ ਸਾਨੂੰ ਪੌਦਿਆਂ ਦੀ ਮਨੁੱੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰੇਕ ਖ਼ੁਸ਼ੀ ਗ਼ਮੀ ਦੇ ਮੌਕੇ ਤੇ ਬੂਟੇ ਲਗਾਉਣ ਦੀ ਪਿਰਤ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ ।

ਉਨ੍ਹਾਂ ਨੇ ਕਿਹਾ ਕਿ ਕੁਦਰਤ ਨਾਲ ਨੇੜਲੀ ਸਾਂਝ ਕਰਕੇ ਕਾਦਰ ਨੂੰ ਪਾੳਣਾ ਸਮੇਂ ਦੀ ਲੋੜ ਹੈ ਤਾਂ ਜੋ ਰੋਜ਼ਾਨਾ ਜ਼ਿੰਦਗੀ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਹਰਿਆਵਲ ਭਰਪੂਰ ਵਾਤਾਵਰਣ ਨਾਲ ਜੁੜ ਕੇ ਸਕੂਨ ਹਾਸਲ ਹੁੰਦਾ ਰਹੇ,ਇਸ ਸਮੇਂ ਉਨਾਂ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਸਮੇਂ ਤੌਂ ਪਹਿਲਾਂ ਗਰਮੀ ਦਾ ਹੋਣਾ ਕਲਾਈਮੇਟ ਚੈਂਜ ਹੈ,ਗਰੀਨ ਹਾਊਸ ਫੈਕਟ ਹੀ ਇਸ ਤੋਂ ਬਚਾਅ ਸਕਦਾ ਹੈ । ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਣਜੀਤ ਸਿੰਘ ਰਾਏ ਨੇ ਕਿਹਾ ਕਿ ਛੋਟੇ ਪੰਛੀਆਂ ਦੀਆਂ ਨਸਲਾ ਖਤਮ ਹੋ ਰਹੀਆ ਹਨ ਕਿੳਕਿ ਉਨਾਂ ਨੂੰ ਆਪਣਾ ਆਲਣਾ ਪਾਉਣ ਲਈ ਉਚਿਤ ਜਗਾਹ ਨਹੀ ਮਿਲ ਰਹੀ, ਇਨਾਂ ਵੇਲਾਂ ਵਿੱਚ ਇਹ ਪੰਛੀ ਅਸਾਨੀ ਨਾਲ ਆਲਣਾ ਪਾ ਸਕਦੇ ਹਨ,ਜਿਸ ਨਾਲ ਉਹਨਾਂ ਦੀ ਨਸ਼ਲ ਜਿੳਦੀ ਰਹੀ ਸਕਦੀ ਹੈ। ਇਸ ਮੌਕੇ ਸ਼੍ਰੀਮਤੀ ਸੁੁਖਰੀਤ ਕੌਰ ਸਹਾਇਕ ਕੰਟਰੋਲਰ ਅਤੇ ਵਿਤ ਅਫਸਰ,
ਜਿਲਾ ਪ੍ਰੋਗਰਾਮ ਅਫਸਰ ਅਵਤਾਰ ਸਿੰਘ,ਦਰਸ਼ਨ ਸਿੰਘ ਧਾਲੀਵਾਲ ਡਿਪਟੀ ਸਮੂਹ ਸਿਖਿਆ ਅਤੇ ਸੂਚਨਾ ਅਫਸਰ ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫ਼ਸਰ, ਲਵਲੀ ਗੋਇਲ ਅਕਾਊਂਟ ਅਫਸਰ, ਰਾਮ ਕੁਮਾਰ ਹੈਲਥ ਸੁਪਰਵਾਇਜਰ,ਗੀਤਾ ਗੁਪਤਾ ਸੀਨੀਅਰ ਸਹਾਇਕ,ਲਲਿਤ ਕੁਮਾਰ ਜੂਨੀਅਰ ਸਹਾਇਕ, ਸੰਦੀਪ ਕੋਰ ਸਟੈਨੋ,ਗੁਰਪ੍ਰੀਤ ਕੌਰ, ਸੁਨੀਤਾ ਰਾਣੀ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮੇਂ ਸਿਰ ਪਤਾ ਚਲ ਜਾਵੇ ਤਾਂ ਕਾਲੇ ਮੋਤੀਏ ਦਾ ਇਲਾਜ਼ ਸੰਭਵ – ਡਾਕਟਰ ਹਰਦੀਪ ਸ਼ਰਮਾ
Next articleਸ਼ੁਭ ਸਵੇਰ ਦੋਸਤੋ,