ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਬਲਾਕ ਪੱਧਰ ਮੁਕਾਬਲੇ ਕਰਵਾਏ ਗਏ

ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਦਲਜਿੰਦਰ ਕੌਰ ਵਿਰਕ ਦੇ ਹੁਕਮਾਂ ਅਨੁਸਾਰ ਅਤੇ ਸ੍ਰੀਮਤੀ ਆਸ਼ਾ ਰਾਣੀ ਪ੍ਰਿੰਸੀਪਲ ਕਮ ਬਲਾਕ ਨੋਡਲ ਅਫਸਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿੱਚ ਬਲਾਕ ਮਸੀਤਾਂ ਅਤੇ ਸੁਲਤਾਨਪੁਰ ਲੋਧੀ ਦੇ ਸਕੂਲਾਂ ਦੇ (ਈ.ਈ.ਪੀ.) ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਈਕੋ ਕਲੱਬ ਅਧੀਨ ਇਹਨਾਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ , ਲੇਖ ਲਿਖਣ, ਸਲੋਗਨ ਲਿਖਣ ਅਤੇ ਪ੍ਰਦਰਸ਼ਨੀਆਂ ਦੇ ਮੁਕਾਬਲੇ ਕਰਵਾਏ ਗਏ।ਬਲਾਕ ਮਸੀਤਾਂ ਦੇ ਮਿਡਲ ਵਿਭਾਗ ਵਿੱਚ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਠੱਟਾ ਨਵਾਂ ਦੇ ਹਰਜੋਤ ਸਿੰਘ ਨੇ ਪਹਿਲਾ ,ਮੰਗੂਪੁਰ ਦੀ ਪ੍ਰਭਲੀਨ ਕੌਰ ਨੇ ਦੂਸਰਾ ਅਤੇ ਮਸੀਤਾਂ ਦੇ ਅਰਮਾਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸਲੋਗਨ ਲਿਖਣ ਵਿੱਚ ਮੰਗੂਪੁਰ ਦੀ ਪ੍ਰਭਜੋਤ ਕੌਰ ਨੇ ਪਹਿਲਾ, ਮੋਠਾਂਵਾਲ ਦੀ ਰਮਨਦੀਪ ਕੌਰ ਨੇ ਦੂਸਰਾ ਅਤੇ ਸਾਬੂਵਾਲ ਦੀ ਨਵਜੋਤ ਕੌਰ ਨੇ ਤੀਸਾਰਾ ਸਥਾਨ ਹਾਸਲ ਕੀਤਾ।ਲੇਖ ਲਿਖਣ ਦੇ ਮੁਕਾਬਲਿਆਂ ਵਿੱਚ ਮੰਗੂਪੁਰ ਦੀ ਪ੍ਰੀਆ ਨੇ ਪਹਿਲਾ , ਬਿਧੀਪੁਰ ਦੀ ਜਸਮੀਨ ਕੌਰ ਨੇ ਦੂਸਰਾ ਅਤੇ ਟਿੱਬਾ ਸਕੂਲ ਦੀ ਹਰਲੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਈਕੋ ਫਰੈਂਡਲੀ ਪ੍ਰਦਰਸ਼ਨੀ ਵਿੱਚ ਸਾਬੂਵਾਲ ਦੇ ਸਾਹਿਬ ਸਿੰਘ ਨੇ ਪਹਿਲਾ , ਬਿਧੀਪੁਰ ਦੀ ਹਰਮਨਦੀਪ ਕੌਰ ਨੇ ਦੂਸਰਾ ਅਤੇ ਡਡਵਿੰਡੀ ਦੀ ਭਵਿਆ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹਾਈ ਵਿਭਾਗ ਵਿਚਕਾਰ ਹੋਏ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਮੁਹੱਬਲੀਪੁਰ ਦੀ ਅੰਸ਼ਪ੍ਰੀਤ ਕੌਰ ਨੇ ਪਹਿਲਾ , ਠੱਟਾ ਨਵਾਂ ਦੇ ਨਵਰੋਜ਼ ਨੇ ਦੂਸਰਾ ਅਤੇ ਮੰਗੂਪੁਰ ਦੀ ਸੁਪਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸਲੋਗਨ ਲਿਖਣ ਮੁਕਾਬਲਿਆਂ ਵਿੱਚ ਮੁਹੱਬਲੀਪੁਰ ਦੀ ਅਮਨਦੀਪ ਕੌਰ ਨੇ ਪਹਿਲਾ, ਮੰਗੂਪੁਰ ਦੇ ਅਨਮੋਲ ਨੇ ਦੂਸਰਾ ਅਤੇ ਮੋਠਾਂਵਾਲ ਦੇ ਯੁਵਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਲੇਖ ਲਿਖਣ ਵਿੱਚ ਸੈਦਪੁਰ ਦੀ ਕਿਰਨਦੀਪ ਕੌਰ , ਮੁਹੱਬਲੀਪੁਰ ਦੀ ਐਂਜਲਪ੍ਰੀਤ ਕੌਰ ਅਤੇ ਮੰਗੂਪੁਰ ਦੀ ਸਿਮਰਨ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ। ਡਡਵਿੰਡੀ ਸਕੂਲ ਦੀ ਸਿਮਰਪ੍ਰੀਤ ਕੌਰ ਨੇ ਈਕੋ ਫਰੈਂਡਲੀ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸੁਲਤਾਨਪੁਰ ਬਲਾਕ ਦੇ ਮਿਡਲ ਵਿਭਾਗ ਵਿੱਚ ਹੋਏ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਸ਼ਾਹਵਾਲਾ ਅੰਦਰਾ ਦੀ ਨਿਰਮਲਾ ਕੌਰ ਨੇ ਪਹਿਲਾ, ਅੰਮ੍ਰਿਤਪੁਰ ਰਾਜੇਵਾਲ ਦੀ ਕੋਮਲਪ੍ਰੀਤ ਕੌਰ ਨੇ ਦੂਸਰਾ ਅਤੇ ਸੁਲਤਾਨਪੁਰ ਸਕੂਲ ਦੇ ਕੀਰਤਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਲੋਗਨ ਲਿਖਣ ਵਿੱਚ ਸ਼ੇਖਮਾਂਗਾ ਦੀ ਸ਼ਗਨਦੀਪ ਕੌਰ , ਸਬਦੁੱਲਾਪੁਰ ਦੀ ਅਮਨਪ੍ਰੀਤ ਕੌਰ ਨੇ ਦੂਸਰਾ ਅਤੇ ਸੁਲਤਾਨਪੁਰ ਦੇ ਨਿਤਿਸ਼ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੇਖ ਲਿਖਣ ਮੁਕਾਬਲਿਆਂ ਵਿੱਚ ਸ਼ਾਹਵਾਲਾ ਅੰਦਰੀਸਾ ਦੇ ਜਪਸਾਹਿਬ ਸਿੰਘ ਨੇ ਪਹਿਲਾ, ਕਬੀਰਪੁਰ ਦੀ ਨਵਦੀਪ ਕੌਰ ਨੇ ਦੂਸਰਾ ਅਤੇ ਬੂਸੋਵਾਲ ਦੀ ਰਾਜਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਈਕੋ ਫਰੈਂਡਲੀ ਪ੍ਰਦਰਸ਼ਨੀ ਵਿੱਚ ਸ਼ਾਹਵਾਲਾ ਦੇ ਪ੍ਰਭਸੀਰਤ ਨੇ ਪਹਿਲਾ ਸਥਾਨ ਹਾਸਲ ਕੀਤਾ। ਹਾਈ ਵਿਭਾਗ ਦੇ ਮੁਕਾਬਲਿਆਂ ਦੇ ਪੋਸਟਰ ਮੇਕਿੰਗ ਵਿੱਚ ਸ਼ਾਹਵਾਲਾ ਅੰਦਰੀਸਾ ਦੀ ਅੰਜਲੀ ਨੇ ਪਹਿਲਾ ਅਤੇ ਤਲਵੰਡੀ ਚੌਧਰੀਆਂ ਦੀ ਗੁਰਨੂਰ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।ਸਲੋਗਨ ਲਿਖਣ ਵਿੱਚ ਸ਼ਾਹਵਾਲਾ ਅੰਦਰੀਸਾ ਦੀ ਮਨਵੀਰ ਕੌਰ,ਸੁਲਤਾਨਪੁਰ ਦੇ ਜਸਪ੍ਰੀਤ ਸਿੰਘ ਅਤੇ ਬੂਸੋਵਾਲ ਦੇ ਮਲਕੀਤ ਸਿੰਘ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ।ਲੇਖ ਲਿਖਣ ਵਿੱਚ ਤਲਵੰਡੀ ਚੌਧਰੀਆਂ ਦੀ ਖੁਸ਼ਪ੍ਰੀਤ ਨੇ ਪਹਿਲਾ , ਸ਼ਾਹਵਾਲਾ ਅੰਦਰੀਸਾ ਦੀ ਸੁਖਮਨਪ੍ਰੀਤ ਕੌਰ ਨੇ ਦੂਸਰਾ ਅਤੇ ਆਹਲੀ ਕਲ੍ਹਾਂ ਦੀ ਸਿਮਰਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਾਹਵਾਲਾ ਅੰਦਰੀਸਾ ਦੀ ਮਹਿਕਦੀਪ ਕੌਰ ਨੇ ਈਕੋ ਫਰੈਂਡਲੀ ਪ੍ਰਦਰਸ਼ਨੀ ਵਿੱਚ ਆਪਣਾ ਵਿਸ਼ੇਸ਼ ਮੁਕਾਮ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਹਨਾਂ ਮੁਕਾਬਲਿਆਂ ਵਿੱਚ ਸਕੂਲ ਮੁਖੀ ਤੋਂ ਇਲਾਵਾ ਰਣਜੀਤ ਕੌਰ , ਦਵਿੰਦਰ ਧੀਰ , ਹਰਵਿੰਦਰ ਸਿੰਘ ਬੀ.ਆਰ.ਸੀ. ,ਦੀਦਾਰ ਸਿੰਘ , ਜਸਪ੍ਰੀਤ ਸਿੰਘ ਮੰਗੂਪੁਰ , ਅੰਕੁਸ਼ , ਨਵਦੀਪ ਆਹਲੀ ਕਲ੍ਹਾਂ,,ਰੀਤੂ ,ਕਰੀਨਾ ਰਾਣੀ ਲੱਖਵਰਿਆ,ਰਜਨੀ ਸੈਣੀ ,ਜਸਪ੍ਰੀਤ ਕੌਰ ਡਡਵਿੰਡੀ ,ਕੁਲਵਿੰਦਰ ਸਿੰਘ ਸ਼ਾਹਵਾਲਾ, ਜਸਵਿੰਦਰ ਕੌਰ ਠੱਟਾ ਨਵਾਂ, ਊਸ਼ਾ ਰਾਣੀ ਟਿੱਬਾ , ਗੁਲਜੀਤ ਮੋਠਾਂਵਾਲ, ਬਲਜੀਤ ਕੌਰ ਰਾਮਪੁਰ ਜਾਗੀਰ , ਅਰਸ਼ਦੀਪ ਮੰਗੂਪੁਰ , ਮਨਪ੍ਰੀਤ ਕੌਰ ਸਰਾਏ ਜੱਟਾਂ , ਸੋਨਪ੍ਰੀਤ ਕੌਰ, ਸੋਨੀਆਂ ਅਤੇ ਸਤਪਾਲ ਸਮੇਤ ਸਮੂਹ ਸਟਾਫ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿੰਡ ਉਮਰਪੁਰ ਵਿਖੇ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਿਤ ਸਮੱਗਰੀ ਵੰਡੀ
Next articleਧਰਮ ਤੇ ਦੰਭ