HOME ਵਾਤਾਵਰਨ ਜਾਗਰੂਕਤਾ ਰੈਲੀ ਕੱਢੀ ਗਈ

ਵਾਤਾਵਰਨ ਜਾਗਰੂਕਤਾ ਰੈਲੀ ਕੱਢੀ ਗਈ

2

   (ਸਮਾਜ ਵੀਕਲੀ)   ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵੱਲੋਂ ਵਾਤਾਵਰਨ ਜਾਗਰੂਕਤਾ ਰੈਲੀ ਕੱਢੀ ਗਈ। ਕਾਲਜ ਦੇ ਪ੍ਰਿੰਸੀਪਲ/ ਇੰਚਾਰਜ ਡਾ. ਵਿਭਾ ਅਗਰਵਾਲ ਨੇ ਦੱਸਿਆ ਕਿ ਕਾਲਜ ਦੇ ਈਕੋ ਕਲੱਬ ,ਐੱਨ ਐੱਸ ਐੱਸ ਯੂਨਿਟ ਅਤੇ ਰੈੱਡ ਰੀਬਨ ਕਲੱਬ ਦੇ ਨੋਡਲ ਅਫ਼ਸਰ ਡਾ. ਰਾਮਪਾਲ ਸਿੰਘ ਦੀ ਅਗਵਾਈ ਵਿੱੱਚ ਵਾਤਾਵਰਨ ਜਾਗਰੂਕਤਾ ਰੈਲੀ ਕੱਢੀ ਗਈ। ਡਾ.ਵਿਭਾ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਕਾਲਜ ਵਿੱਚੋਂ ਰਵਾਨਾ ਕੀਤਾ। ਇਹ ਰੈਲੀ ਕਾਲਜ ਕੈਂਪਸ ਵਿੱਚੋਂ ਸ਼ੁਰੂ ਹੋ ਕੇ ਸੰਘੇੜਾ ਚੌਂਕ ਅਤੇ ਸੰਧੂ ਪੱਤੀ ਦੇ ਇਲਾਕੇ ਵਿੱਚ ਪਹੁੰਚੀ । ਵਿਦਿਆਰਥੀਆਂ ਨੇ ਵਾਤਾਵਰਨ ਸੰਭਾਲ਼ ਅਤੇ ਪਾਣੀ ਦੀ ਸੰਭਾਲ਼ ਪ੍ਰਤੀ ਬੈਨਰ ਦਿਖਾ ਕੇ ਅਤੇ ਨਾਹਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ।ਇਸ ਰੈਲੀ ਵਿੱਚ ਕਾਲਜ ਦੇ 350 ਦੇ ਕਰੀਬ ਵਿਦਿਆਰਥੀ ਨੇ ਭਾਗ ਲਿਆ। ਵਿਦਿਆਰਥੀਆਂ ਦੇ ਨਾਲ਼-ਨਾਲ਼ ਇਸ ਰੈਲੀ ਵਿਚ ਪ੍ਰੋ. ਲਵਪ੍ਰੀਤ ਸਿੰਘ, ਡਾ. ਹਰਵਿੰਦਰ ਸਿੰਘ, ਪ੍ਰੋ. ਵਿਪਨ ਗੋਇਲ, ਪ੍ਰੋ ਹਰਪ੍ਰੀਤ ਸਿੰਘ, ਸ. ਜਸਵਿੰਦਰ ਸਿੰਘ(ਜੇ ਟੀ ਏ) ,ਪ੍ਰੋ.ਪ੍ਰੀਆ,ਪ੍ਰੋ. ਮਨਪ੍ਰੀਤ ਕੌਰ ਸਿੱਧੂ, ਪ੍ਰੋ. ਸ਼ਿਵਾਨੀ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਚਾਹਤ ਰਾਣੀ, ਪ੍ਰੋ.ਟੀਨਾ,ਡਾ.ਰਿਪੂਜੀਤ ਕੌਰ,ਪ੍ਰੋ.ਪੂਨਮ ਰਾਣੀ, ਨੇ ਵੀ ਭਾਗ ਲਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਸਪਤਾਲ ‘ਚ ਆਤੰਕੀ ਹਮਲੇ ਦੀ ਯੋਜਨਾ ਫੇਲ, ਮਰੀਜ਼ ਨੇ ਬਚਾਈਆਂ ਸੈਕੜੇ ਜਾਨਾਂ
Next articleਮੂੰਹ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ : ਡਾ. ਜਸਵਿੰਦਰ ਸਿੰਘ