ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਮੈਡਮ ਦਲਜੀਤ ਕੌਰ, ਉੱਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ (ਸਟੇਟ ਐਵਾਰਡੀ) ਜੀ ਦੀ ਯੋਗ ਰਹਿਨੁਮਾਈ ਹੇਠ ਅਤੇ ਈਕੋ ਕਲੱਬ ਇੰਚਾਰਜ ਕੰਵਰਦੀਪ ਸਿੰਘ ਦੀ ਅਗਵਾਈ ਹੇਠ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਛੰਨਾ ਸ਼ੇਰ ਸਿੰਘ ਵਾਲਾ ਵਿੱਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।ਇਸ ਮੌਕੇ ਕੰਵਰਦੀਪ ਸਿੰਘ ਇਕੋ ਕਲੱਬ ਇੰਚਾਰਜ, ਚਰਨਜੀਤ ਸਿੰਘ ਸਟੇਟ ਐਵਾਰਡੀ,ਹਰਵੇਲ ਸਿੰਘ ਮੈਂਥ ਮਾਸਟਰ, ਸੁਰਿੰਦਰ ਕੌਰ ਵੱਲੋਂ ਸਕੂਲ ਵਿੱਚ ਛਾਂਦਾਰ ਪੌਦੇ ਲਗਾਏ ਗਏ।ਇਸ ਮੌਕੇ ਹਰਵੇਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਣ ਦੀ ਸੰਭਾਲ ਬਹੁਤ ਹੀ ਲੋੜੀਂਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਫ ਅਤੇ ਸ਼ੁੱਧ ਵਾਤਾਵਰਣ ਨੂੰ ਮਾਣ ਸਕਣ।
ਸਟੇਟ ਐਵਾਰਡੀ ਚਰਨਜੀਤ ਸਿੰਘ ਤੇ ਹਰਵੇਲ ਸਿੰਘ ਨੇ ਕਿਹਾ ਕੇ ਸਰਕਾਰੀ ਹਾਈ ਸਕੂਲ ਹੈਬਤਪੁਰ ਦਾ ਸਟਾਫ ਹਮੇਸ਼ਾਂ ਦੀ ਚੌਗਿਰਦੇ ਦੀ ਸਾਂਭ ਸੰਭਾਲ ਲਈ ਤਤਪਰ ਰਿਹਾ ਹੈ ਅਤੇ ਸਮੇਂ ਸਮੇਂ ਤੇ ਸਕੂਲ ਕੰਪਲੈਕਸ ਵਿੱਚ ਛਾਂਦਾਰ ਅਤੇ ਫ਼ਲਦਾਰ ਪੌਦੇ ਲਗਾਏ ਹੀ ਨਹੀਂ ਜਾਂਦੇ ਸਗੋਂ ਉਹਨਾਂ ਦੀ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜਿਸ ਦੀ ਬਦੋਲਤ ਹੀ ਅੱਜ ਸਕੂਲ ਕੰਪਲੈਕਸ ਹਰਿਆ ਭਰਿਆ ਅਤੇ ਆਕਰਸ਼ਕ ਲੱਗ ਰਿਹਾ ਹੈ।ਇਸ ਦੌਰਾਨ ਵਿਦਿਆਰਥੀਆਂ ਜਿਹਨਾਂ ਵਿੱਚ ਸੰਦੀਪ ਸਿੰਘ, ਸੁਨੀਰ, ਜ਼ਸ਼ਨ, ਵਰਿੰਦਰ, ਗਗਨ, ਪ੍ਰਿੰਸ, ਜ਼ਸ਼ਨਾਂ, ਸਿਮਰਨ, ਹਰਮਨ,ਕਰਨ, ਆਦਿ ਵੱਲੋਂ ਸਮਰ ਕੈਂਪ ਦੌਰਾਨ ਵੱਖ ਵੱਖ ਗਤੀਵਿਧੀਆਂ ਵਿਧੀਆਂ ਕੀਤੀਆਂ ਗਈਆਂ।ਇਸ ਮੌਕੇ ਕੰਵਰਦੀਪ ਸਿੰਘ ਇਕੋ ਕਲੱਬ ਇੰਚਾਰਜ, ਚਰਨਜੀਤ ਸਿੰਘ ਸਟੇਟ ਐਵਾਰਡੀ,ਹਰਵੇਲ ਸਿੰਘ ਮੈਂਥ ਮਾਸਟਰ, ਸੁਰਿੰਦਰ ਕੌਰ,ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly