*ਦਾਖਲ ਹੋ ਜਾਓ ਵਿੱਚ ਸਕੂਲ ਸਰਕਾਰੀ*

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ) 

ਆਓ ਬੱਚਿਓ ਦਾਖਲ ਹੋ ਜਾਓ ਵਿੱਚ ਸਕੂਲ ਸਰਕਾਰੀ,
ਕੋਈ ਜਿਆਦਾ ਫੀਸ ਨਾ ਲੱਗੇ ਵਿੱਚ ਸਕੂਲ ਸਰਕਾਰੀ,
ਪੜਾਈ ਵੀ ਵਧੀਆ ਹੁੰਦੀ ਹੈ ਵਿੱਚ ਸਕੂਲ ਸਰਕਾਰੀ,
ਪੜ੍ਹੇ ਲਿਖੇ ਨੇ ਟੀਚਰ ਹੁੰਦੇ ਵਿੱਚ ਸਕੂਲ ਸਰਕਾਰੀ ,
ਟੈਸਟ ਪਾਸ ਕਰਕੇ ਨੌਕਰੀ ਲੱਗੇ ਵਿੱਚ ਸਕੂਲ ਸਰਕਾਰੀ ,
ਸਾਇੰਸ,ਆਰਟਸ,ਕਮਰਸ ਹੁੰਦੀ ਵਿੱਚ ਸਕੂਲ ਸਰਕਾਰੀ ,
ਕਿਤਾਬਾਂ ਵੀ ਫ੍ਰੀ ਮਿਲਦੀਆਂ ਵਿੱਚ ਸਕੂਲ ਸਰਕਾਰੀ ,
ਖਾਣਾ ਵੀ ਮੁਫ਼ਤ ‘ ਚ ਮਿਲਦਾ ਵਿੱਚ ਸਕੂਲ ਸਰਕਾਰੀ ,
ਵਰਦੀਆਂ ਵੀ ਨੇ ਫ੍ਰੀ ਮਿਲਦੀਆਂ ਵਿੱਚ ਸਕੂਲ ਸਰਕਾਰੀ,
ਖੇਡਣ ਲਈ ਮੈਦਾਨ ਵੀ ਵਧੀਆ ਵਿੱਚ ਸਕੂਲ ਸਰਕਾਰੀ,
ਸਮੇਂ ਸਮੇਂ ਤੇ ਟੂਰ ਤੇ ਜਾਂਦੇ ਬੱਚੇ ਵਿੱਚ ਸਕੂਲ ਸਰਕਾਰੀ,
ਪੜਨ ਵਾਲੇ ਬੱਚੇ ਪੜ ਹੀ ਜਾਂਦੇ ਵਿੱਚ ਸਕੂਲ ਸਰਕਾਰੀ,
ਮਾਪਿਆਂ ਦੇ ਤੁਸੀਂ ਪੈਸੇ ਬਚਾ ਲਓ ਵਿੱਚ ਸਕੂਲ ਸਰਕਾਰੀ,
ਜੀਵਨ ਦੀ ਨੇ ਜਾਂਚ ਸਿਖਾਉਂਦੇ ਵਿੱਚ ਸਕੂਲ ਸਰਕਾਰੀ,
ਜੀਵਨ ਨੂੰ ਜਿਊਣਾ ਸਿਖਾਉਂਦੇ ਵਿੱਚ ਸਕੂਲ ਸਰਕਾਰੀ ,
ਪੜਨ ਵਾਲੇ ਨੂੰ ਵਜ਼ੀਫੇ ਮਿਲਦੇ ਵਿੱਚ ਸਕੂਲ ਸਰਕਾਰੀ ,
ਸਮਾਰਟ ਕਲਾਸਾਂ ਲੱਗਣ ਹੁਣ ਵਿੱਚ ਸਕੂਲ ਸਰਕਾਰੀ,
ਕੰਪਿਊਟਰ ਸਿੱਖਿਆ ਵੀ ਹੈ ਹੁਣ ਵਿੱਚ ਸਕੂਲ ਸਰਕਾਰੀ,
ਜੌਬ ਦੇ ਲਈ ਗਿਆਨ ਵੀ ਦਿੰਦੇ ਵਿੱਚ ਸਕੂਲ ਸਰਕਾਰੀ ,
ਤਰਾਂ ਤਰਾਂ ਦੇ ਮੁਕਾਬਲੇ ਹੁੰਦੇ ਨੇ ਵਿੱਚ ਸਕੂਲ ਸਰਕਾਰੀ ,
ਵਧੀਆ ਬਿਲਡਿੰਗਾਂ ਹੁਣ ਹਨ ਵਿੱਚ ਸਕੂਲ ਸਰਕਾਰੀ,
ਵੱਡੇ ਅਹੁਦਿਆਂ ਤੇ ਬੈਠੇ ਲੋਕ ਪੜ ਵਿੱਚ ਸਕੂਲ ਸਰਕਾਰੀ,
ਤੁਸੀਂ ਵੀ ਬੱਚਿਓ ਫਾਇਦਾ ਲੈਣਾ ਵਿੱਚ ਸਕੂਲ ਸਰਕਾਰੀ,
ਧਰਮਿੰਦਰ ਕਹੇ ਲੱਗੋ ਤੁਸੀਂ ਵੀ ਵਿੱਚ ਸਕੂਲ ਸਰਕਾਰੀ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਥਾਣਾ ਮਹਿਤਪੁਰ ਵਿੱਚ ਚਾਹੀਦੇ ਹਨ 111 ਮੁਲਾਜ਼ਮ ਕੰਮ ਚਲਾ ਰਹੇ ਹਨ ਸਿਰਫ 46 ਮੁਲਾਜ਼ਮ 65 ਕਰਮਚਾਰੀ ਹਨ ਘੱਟ
Next articleਜਗਤ ਤਮਾਸ਼ਾ