ਸਰਕਾਰੀ ਸਕੂਲ ਚ ਦਾਖਲ ਹੋ ਜਾਓ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਪਿਆਰੇ ਪਿਆਰੇ ਬੱਚਿਓ ਜਲਦੀ ਆਓ,
ਸਰਕਾਰੀ ਸਕੂਲ ਵਿੱਚ ਦਾਖਲ ਹੋ ਜਾਓ,
ਨਾ ਕੋਈ ਫੀਸ ਨਾਲੇ ਮੁਫ਼ਤ ਕਿਤਾਬਾਂ,
ਨਾਲੇ ਫ੍ਰੀ ਬੂਟ ਨਾਲੇ ਫ੍ਰੀ ਜ਼ੁਰਾਬਾਂ,
ਨਾਲੇ ਮਿਡ ਡੇ ਮੀਲ ਖਾਓ ਰੋਜ਼ਾਨਾ,
ਫ੍ਰੀ ਦੀ ਵਰਦੀ ਬੱਚਿਆਂ ਦੇ ਲਈ,
ਸਮਾਰਟ ਕਲਾਸਾਂ ਬੱਚਿਆਂ ਦੇ ਲਈ,
ਤਜੁਰਬੇ ਵਾਲੇ ਸਭ ਅਧਿਆਪਕ,
ਸਾਇੰਸ, ਕਮਰਸ,ਆਰਟਸ ਵੀ ਪੜ੍ਹੋ,
ਪੜ ਕੇ ਸਕੂਲ ਦੀ ਵਧੀਆ ਪੜਾਈ ,
ਥੋਡੀ ਨਹੀਂ ਜਾਂਦੀ ਮਿਹਨਤ ਅਜਾਈਂ,
ਜੇ ਕਰੋਗੇ ਖ਼ੂਬ ਪੜਾਈ ਸਦਾ ਇਹ ਕੰਮ ਆਈ,
ਗਰੀਬ ਬੱਚਿਆਂ ਲਈ ਫ੍ਰੀ ਦੀ ਵਿਦਿਆ,
ਪੜ੍ਹਨ ਵਾਲੇ ਨੇ ਪੜ ਲਿਖ ਜਾਂਦੇ ,
ਪੜ ਕੇ ਫੇਰ ਨੇ ਨਾਮ ਕਮਾਉਂਦੇ,
ਕੋਈ ਪੜਾਈ ਔਖੀ ਨਹੀਂ ਓਹਨਾਂ ਲਈ,
ਜੋ ਬੱਚੇ ਪੜਾਈ ਦਾ ਨਿਯਮ ਬਣਾਉਂਦੇ,
ਪੜ ਕੇ ਮੁਫ਼ਤ ਵਰਗੀ ਅਣਮੁੱਲੀ ਵਿਦਿਆ,
ਚੰਗੇ ਅਹੁਦਿਆਂ ਤੇ ਤੁਸੀਂ ਬਹਿ ਜਾਓ,
ਤੁਹਾਡੇ ਲਈ ਵਰਦਾਨ ਹੈ ਵਿਦਿਆ,
ਪੜ ਲਿਖ ਕੇ ਤੁਸੀਂ ਚੰਗੀ ਵਿੱਦਿਆ,
ਧਰਮਿੰਦਰ ਦੁਨੀਆਂ ‘ ਚ ਨਾਮ ਕਮਾਓ।

ਧਰਮਿੰਦਰ ਸਿੰਘ ਮੁੱਲਾਂਪੁਰੀ

ਮੋਬਾ 9872000461

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਿਪਟੀ ਕਮਿਸ਼ਨਰ ਵਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਸਰਕਾਰੀ ਦਫਤਰਾਂ ਦੀ ਅਚਨਚੇਤ ਜਾਂਚ
Next articleਜੰਗ