ਫਾਲਕਨ ਇੰਟਰਨੈਸ਼ਨਲ ਸਕੂਲ ‘ਚ ਇੰਗਲਿਸ਼ ਰੀਡਿੰਗ ਪ੍ਰਤਿਯੋਗਤਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਫਾਲਕਨ ਇੰਟਰਨੈਸ਼ਨਲ ਸਕੂਲ ਤਲਵੰਡੀ ਰੋਡ, ਸੁਲਤਾਨਪੁਰ ਲੋਧੀ ਵਿਖੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦਾ ਇੰਗਲਿਸ਼ ਰੀਡਿੰਗ ਤੇ ਸਪੀਕਿੰਗ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਵੱਡੀ ਗਿਣਤੀ ‘ਚ ਬੱਚਿਆਂ ਨੇ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ।

ਪ੍ਰਤੀਯਿਗਤਾ ਵਿਚ ਹਿੱਸਾ ਲੈਂਦਿਆਂ ਪਹਿਲੀ ਕਲਾਸ ‘ਚ ਪ੍ਰਗਿਆ ਨੇ ਪਹਿਲਾ, ਹਰਪਾਲਦੀਪ ਕੌਰ ਨੇ ਦੂਜਾ ਤੇ ਤਨਵੀ ਨੇ ਤੀਜਾ ਸਥਾਨ ਹਾਸਲ ਕੀਤਾ । ਦੂਜੀ ਕਲਾਸ ‘ਚੋਂ ਸਹਿਜਦੀਪ ਕੌਰ, ਤੀਜੀ ਕਲਾਸ ‘ਚੋਂ ਸੁਖਮਨਪ੍ਰੀਤ ਕੌਰ, ਚੌਥੀ ਕਲਾਸ ‘ਚੋਂ ਗੁਰਲੀਨ ਕੌਰ ਅਤੇ ਪੰਜਵੀਂ ਕਲਾਸ ‘ਚੋਂ ਹਿਤੈਸ਼ੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।

ਫਾਲਕਨ ਇੰਟਰਨੈਸ਼ਨਲ ਸਕੂਲ ਦੇ ਐਮ.ਡੀ. ਕਰਨਲ ਅਜੀਤ ਸਿੰਘ ਢਿੱਲੋਂ ਤੇ ਐਮ.ਡੀ. ਮੈਡਮ ਨਵਦੀਪ ਕੌਰ ਢਿੱਲੋਂ ਨੇ ਜੇਤੂ ਰਹੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਤੇ ਉਨ੍ਹਾਂ ਵੱਲੋਂ ਦਿਖਾਈ ਕਲਾ ਦੀ ਖੂਬ ਪ੍ਰਸੰਸਾ ਕੀਤੀ । ਉਨ੍ਹਾਂ ਪ੍ਰਤੀਯੋਗਤਾ ‘ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਡਟ ਕੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਕਰਦੇ ਕਿਹਾ ਕਿ ਜੋ ਮਨ ਲਗਾ ਕੇ ਪੜ੍ਹਾਈ ਕਰਦੇ ਹਨ , ਉਹੀ ਬੱਚੇ ਵੱਡੇ ਵੱਡੇ ਰੁਤਬੇ ਪ੍ਰਾਪਤ ਕਰਦੇ ਹਨ ।

ਉਨ੍ਹਾਂ ਸਮੂਹ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ । ਇਸ ਸਮੇਂ ਸਕੂਲ ਦੀ ਕੋਆਰਡੀਨੇਟਰ ਮੈਡਮ ਰਵਿੰਦਰਜੀਤ ਕੌਰ , ਐਕਟੀਵਿਟੀ ਇੰਚਾਰਜ ਮੈਡਮ ਮੀਰਾ ਪੁਰੀ , ਮੈਡਮ ਸ਼ਿਵਿਕਾ, ਪੂਜਾ, ਨਾਇਕਾ, ਨਵਜੋਤ ਕੌਰ , ਗੌਤਮ ਜੈਨ ਆਦਿ ਸਟਾਫ ਮੈਂਬਰ ਹਾਜਰ ਸਨ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਅੰਦੋਲਨ:9 ਮਹੀਨੇ ਦਾ ਲੇਖਾ-ਜੋਖਾ
Next articleरेल कोच फैक्ट्री कपूरथला में रेलवे सुरक्षा बल ने स्थापपना दिवस मनाया