*ਅੰਗਰੇਜ਼ੀ ਇੰਨ ਪੰਜਾਬੀ (ਭਾਗ: ਨੌਵਾਂ)*

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਡਿਸਕੋ ਹੈ ਜਾਂ ਡਾਂਸ ਹੈ, ਲਵ ਜਾਂ ਰੋਮਾਂਸ ਹੈ,
ਕਰੈਡਿਟ ਜਾਂ ਐਡਵਾਂਸ ਹੈ, ਬਾਏ-ਦਿ-ਵੇਅ ਜਾਂ ਚਾਂਸ ਹੈ,
ਅੰਸਰ ਜਾਂ ਰਿਸਪਾਂਸ ਹੈ, ਕੁੱਝ ਵੀ ਪੰਜਾਬੀ ਨ੍ਹੀ।
ਡਰੰਮ ਜਾਂ ਸਿਲੰਡਰ ਹੈ, ਓਵਰ ਭਾਵੇਂ ਅੰਡਰ ਹੈ,
ਅਰੈਸਟ ਜਾਂ ਸਰੰਡਰ ਹੈ, ਗੈਂਬਲ ਜਾਂ ਬਲੰਡਰ ਹੈ,
ਫੋਟੋ ਜਾਂ ਕੈਲੰਡਰ ਹੈ, ਕੁੱਝ ਵੀ ਪੰਜਾਬੀ ਨ੍ਹੀ।
ਸਕਿਉਰਟੀ ਜਾਂ ਡਿਫੈਂਸ ਹੈ, ਨੋਅਲੇਜ ਭਾਵੇਂ ਸੈਂਸ ਹੈ,
ਮਾਈਂਡ ਜਾਂ ਇੰਟੈਲੀਜੈਂਸ ਹੈ, ਗਰਾਮਰ ਚਾਹੇ ਟੈਂਸ ਹੈ,
ਡਾਊਟ ਜਾਂ ਸਸਪੈਂਸ ਹੈ, ਕੁੱਝ ਵੀ ਪੰਜਾਬੀ ਨ੍ਹੀ।
ਫਰੰਟ ਹੈ ਜਾਂ ਡੈਸ਼ ਹੈ, ਬਰੱਸ਼ਟ ਜਾਂ ਕਰੈਸ਼ ਹੈ,
ਕੈਪਚਰ ਜਾਂ ਫਲੈਸ਼ ਹੈ, ਬਾਊਂਸ ਜਾਂ ਸਮੈਸ਼ ਹੈ,
ਮਨੀ ਭਾਵੇਂ ਕੈਸ਼ ਹੈ, ਕੁੱਝ ਵੀ ਪੰਜਾਬੀ ਨ੍ਹੀ।
ਡਾਕਟਰ ਹੈ ਜਾਂ ਨਰਸ ਹੈ, ਥਿਊਰੀ ਜਾਂ ਰਿਸਰਚ ਹੈ,
ਵਾਇਲਟ ਭਾਵੇਂ ਪਰਸ ਹੈ, ਰੀਸੈਂਡ ਜਾਂ ਰਿਵਰਸ ਹੈ,
ਇੰਟਰਨੈੱਟ ਜਾਂ ਸਰਚ ਹੈ, ਕੁੱਝ ਵੀ ਪੰਜਾਬੀ ਨ੍ਹੀ।
ਮਿਕਸਿੰਗ ਜਾਂ ਪਿਓਰ ਹੈ, ਸੇਫ ਜਾਂ ਸਕਿਓਰ ਹੈ,
ਡਿਸਾਈਡ ਭਾਵੇਂ ਸ਼ਿਓਰ ਹੈ, ਐਡਲਟ ਜਾਂ ਮੈਚਿਓਰ ਹੈ,
ਰਿਪੇਅਰ ਚਾਹੇ ਕਿਓਰ ਹੈ, ਕੁੱਝ ਵੀ ਪੰਜਾਬੀ ਨ੍ਹੀ।
ਲੈਮੀਨੇਸ਼ਨ ਜਾਂ ਬਾਈਂਡ ਹੈ, ਵੈਲਡਿੰਗ ਜਾਂ ਗਰਾਈਂਡ ਹੈ,
ਹੈਂਡੀਕੈਪਡ ਜਾਂ ਬਲਾਈਂਡ ਹੈਂ, ਬਰੇਨ ਭਾਵੇਂ ਮਾਈਂਡ ਹੈ,
ਫਾਊਂਡਰ ਜਾਂ ਫਾਈਂਡ ਹੈ, ਕੁੱਝ ਵੀ ਪੰਜਾਬੀ ਨ੍ਹੀ।
ਹੈਂਡਲ ਹੈ ਜਾਂ ਬੈਗ ਹੈ, ਮਾਰਕ ਭਾਵੇਂ ਟੈਗ ਹੈ,
ਮਾਰਚ ਜਾਂ ਫਲੈਗ ਹੈ, ਸੈਕਿੰਡ-ਹੈਂਡ ਜਾਂ ਰੈਗ ਹੈ,
ਸਪਰਿੰਗ ਯਾ ਜਿਗ-ਜੈਗ ਹੈ, ਕੁੱਝ ਵੀ ਪੰਜਾਬੀ ਨ੍ਹੀ।
ਟ੍ਰੀਟਮੈਂਟ ਜਾਂ ਏਡ ਹੈ, ਹੈੰਡਸ-ਅੱਪ ਜਾਂ ਰੇਡ ਹੈ,
ਬਿਜ਼ਨਸ ਜਾਂ ਟਰੇਡ ਹੈ, ਇੰਨਕਰੀਸ਼ ਜਾਂ ਅੱਪ-ਗ੍ਰੇਡ ਹੈ,
ਬੋਕਸ ਜਾਂ ਕਰੇਡ ਹੈ, ਕੁੱਝ ਵੀ ਪੰਜਾਬੀ ਨ੍ਹੀ।
ਰਿਵੀਜ਼ਨ ਜਾਂ ਕਰੈਕਸ਼ਨ ਹੈ, ਕੁਰੱਪਸ਼ਨ ਜਾਂ ਕਲੈਕਸ਼ਨ ਹੈ,
ਡਿਪਾਰਟਮੈਂਟ ਜਾਂ ਸੈਕਸ਼ਨ ਹੈ, ਰਿਲੇਸ਼ਨ ਜਾਂ ਕੁਨੈਕਸ਼ਨ ਹੈ,
ਜਸਟਿਸ ਜਾਂ ਸੈਟੀਸਫੈਕਸ਼ਨ ਹੈ, ਕੁੱਝ ਵੀ ਪੰਜਾਬੀ ਨ੍ਹੀ।
ਘੜਾਮੇਂ ਰੋਮੀ ਨਾਸਮਝ ਹੈ, ਇਹ ਖੋਜ ਦੀ ਡੂੰਘੀ ਰਮਜ ਹੈ,
ਨਿਉਂਦਾ ਲਫ਼ਜ ਦਾ ਲਫ਼ਜ ਹੈ ਪਰ ਇਹ ਨਾ ਆਉਂਦੀ ਸਮਝ ਹੈ,
ਕਿ ਕਿਉਂ ਨਾ ਫੜਦੀ ਨਬਜ਼ ਹੈ, ਕੋਈ ਮਾਹਿਰਾਂ ਵਾਲ਼ੀ ਲਾਬੀ ਜੀ।
                           ਰੋਮੀ ਘੜਾਮੇਂ ਵਾਲ਼ਾ।
                            9855281105

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article  ਪ੍ਰਾਰਥਨਾ
Next articleਅੱਜ ਸਮਾਲਸਰ ਦੇ ਟੂਰਨਾਮੈਂਟ ਦੌਰਾਨ ਡਾ. ਰਾਜ ਦੁਲਾਰ  ਸੇਖਾ ਕਲਾਂ ਅਤੇ ਈਸ਼ ਪੁਰੀ ਦਾ ਹੋਵੇਗਾ ਵਿਸ਼ੇਸ਼ ਸਨਮਾਨ