ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਊਥਹਾਲ ਵਿਖੇ ਪੰਜਾਬੀ ਸੱਭਿਆਚਾਰ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪ੍ਰਮੋਟਰ ਸੋਨੂੰ ਬਾਜਵਾ ਅਮਨ ਘੁੰਮਣ ਕਮਲਜੀਤ ਕੌਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੇਲਾ ਸਰਪ੍ਰਸਤੀ ਹੇਠ ਹੋ ਰਿਹਾ ਹੈ ।ਇਸ ਸੱਭਿਆਚਾਰ ਪ੍ਰੋਗਰਾਮ ਵਿੱਚ ਇੰਟਰਨੈਸ਼ਨਲ ਗਾਇਕ ਲੇਹਿੰਬਰ ਹੁਸੈਨਪੁਰੀ, ਰਜਨੀ ਜੈਨ ਆਰੀਆਂ, ਸੁਰਜੀਤ ਭੁੱਲਰ, ਜਸਵਿੰਦਰ ਬਰਾੜ, ਸ਼ਾਜ਼ੀਆ ਜੱਜ, ਬਲਦੇਵ ਔਜਲਾ ,ਇੰਦਰਜੀਤ ਲੰਡਨ, ਸੁਲਤਾਨ ਸਿੰਘ ਬਾਦਲ , ਤਲਵਣ ਜੰਨਤ ਕੌਰ, ਸਾਈਂ ਸੁਲਤਾਨ, ਗੋਲਡ ਈ ਗਿੱਲ ਮਨਪ੍ਰੀਤ ਕਰਤਾਰਪੁਰੀ ਅਤੇ ਜੰਨਤ ਕੌਰ ਗਿੱਲ ਸਾਬ ਤੋਂ ਇਲਾਵਾ ਹੋਰ ਕਈ ਕਲਾਕਾਰ ਆਪਣੀ ਹਾਜ਼ਰੀ ਭਰਨਗੇ। ਮੇਲੇ ਵਿੱਚ ਪੁੱਜ ਰਹੇ ਕਲਾਕਾਰਾਂ ਤੋ ਇਲਾਵਾ ਪ੍ਰੈਸ ਮੀਡੀਆ ਅਤੇ ਵਿਸੇਸ਼ ਸ਼ਖ਼ਸੀਅਤਾਂ ਦਾ ਪ੍ਰਮੋਟਰ ਸੋਨੂੰ ਬਾਜਵਾ ਅਤੇ ਪ੍ਰਬੰਧਕ ਕਮੇਟੀ ਵੱਲੋ ਵਿਸੇਸ਼ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਤੇ ਬਲਜੀਤ ਸਿੰਘ ਮੱਲੀ ਰਾਜੂ ਸਿੱਧੂ ਮਨਜੀਤ ਭੰਵਰਾ ਜੱਸ ਦੇਸੀ ਰੇਡੀਓ ਸੁਖਵਿੰਦਰ ਸੁੱਖੀ ਬਿੱਟੂ ਖੰਗੂੜਾ ਮਨੀ ਮੋਗਾ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly