ਇੰਗਲੈਂਡ ਦੌਰੇ ਤੋਂ ਵਾਪਸ ਆਏ ਅੰਮ੍ਰਿਤਪਾਲ ਸਿੰਘ ਭਕਨਾ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ- 1, ਦੁੱਗਰੀ ਵਿਖੇ ਕੀਤੀ ਸੋਦਰ ਰਹਿਰਾਸ ਦੀ ਕਥਾ ਦੀ ਵਿਆਖਿਆ = ਕੁਲਵਿੰਦਰ ਸਿੰਘ ਬੈਨੀਪਾਲ

ਲੁਧਿਆਣਾ  (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1, ਦੁੱਗਰੀ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਕਥਾ ਅਤੇ ਕੀਰਤਨ ਸਮਾਗਮ  ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਕਰਵਾਏ ਜਾਂਦੇ ਹਨ । ਇਸ ਸ਼ਨੀਵਾਰ ਸ਼ਵੇਰ ਤੋਂ ਹੀ ਗੁਰਬਾਣੀ ਦਾ ਪ੍ਰਵਾਹ ਸ਼ੁਰੂ ਹੋਇਆ ਅਤੇ ਸ਼ਭ ਤੋਂ ਪਹਿਲਾਂ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਗਗਨਦੀਪ ਸਿੰਘ ਅਮਨਦੀਪ ਸਿੰਘ ਨੇ ਸੰਗਤਾਂ ਨੂੰ ਸਰਵਣ ਕਰਵਾਏ, ਗਿਆਨੀ ਹਰਪ੍ਰੀਤ ਸਿੰਘ ਨੇ ਕਥਾ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸ਼ਾਮ ਦੇ ਦੀਵਾਨਾਂ ਵਿੱਚ ਗਿਆਨੀ ਗਗਨਦੀਪ ਸਿੰਘ ਜਵੱਦੀ ਟਕਸਾਲ ਵਾਲਿਆਂ ਨੇ ਗੁਰੂ ਇਤਿਹਾਸ ਦੀ ਕਥਾ ਸੰਗਤਾਂ ਨੂੰ ਸਰਵਣ ਕਰਾਈ ਅਤੇ ਰਹਿਰਾਸ ਸੋਦਰ ਦੀ ਚੌਂਕੀ ਤੋਂ ਬਾਅਦ ਵਿਦੇਸ਼ਾਂ ਵਿੱਚ ਪ੍ਰਚਾਰ  ਲਈ ਇੰਗਲੈਂਡ ਦੌਰੇ ਤੋਂ ਵਾਪਿਸ ਆਏ ਅੰਮ੍ਰਿਤਪਾਲ ਸਿੰਘ ਜੀ ਭਕਨਾ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਸੋਦਰ ਰਹਿਰਾਸ ਦੀ ਕਥਾ ਦੀ ਵਿਆਖਿਆ ਕੀਤੀ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ । ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਅਤੇ ਭਾਰੀ ਗਿਣਤੀ ਵਿੱਚ ਠਾਠਾਂ ਮਾਰਦਾ ਸੰਗਤਾਂ ਦਾ ਇਕੱਠ ਨੇ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਕਥਾ ਦਾ ਅਨੰਦ ਮਾਣਿਆ ਅਤੇ ਆਪਣਾ ਜੀਵਨ ਸਫਲਾ ਕੀਤਾ । ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਗਿਆਨੀ ਅੰਮ੍ਰਿਤਪਾਲ ਸਿੰਘ ਭਕਨਾ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਸਨਮਾਨ  ਕੀਤਾ । ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦਿਲ ਦੀਆਂ ਗਹਿਰਾਈਆਂ ਤੋਂ
ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮੇਂ ਸਿਰ   ਪਹੁੰਚ ਕੇ ਕੀਰਤਨ ਅਤੇ ਕਥਾ ਦਾ ਆਨੰਦ ਲੈਣ ਅਤੇ ਆਪਣਾ ਜੀਵਨ ਸਫਲਾ ਕਰਨ ਲਈ ਪ੍ਰੇਰਿਤ ਕੀਤਾ। ਸੰਗਤਾਂ ਵਿੱਚ ਗੁਰੂ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਚੈਅਰਮੈਨ ਬਲਜੀਤ ਸਿੰਘ ਸੇਠੀ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਦਰਸ਼ਨ ਸਿੰਘ, ਜਗਮੋਹਨ ਸਿੰਘ, ਸਰਬਜੀਤ ਸਿੰਘ ਚਗਰ, ਮਲਕੀਤ ਸਿੰਘ, ਰਘਬੀਰ ਸਿੰਘ, ਡਾਕਟਰ ਪ੍ਰੇਮ ਸਿੰਘ ਚਾਵਲਾ, ਯਸਪਾਲ ਸਿੰਘ, ਤਰਲੋਕ ਸਿੰਘ ਪਰਮਜੀਤ ਸਿੰਘ ਸ਼ੁਖਵਿੰਦਰ ਪਾਲ ਸਿੰਘ ਅਮਰਜੀਤ ਸਿੰਘ, ਬਲਬੀਰ ਸਿੰਘ, ਗੁਰਦੀਪ ਸਿੰਘ ਕਾਲੜਾ, ਰਜਿੰਦਰ ਸਿੰਘ ਭਾਟੀਆ, ਅਮਰ ਸਿੰਘ ਬਜਾਜ, ਗੁਰਚਰਨ ਸਿੰਘ ਵਾਲੀਆ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸੰਗਤਾਂ ਨੇ ਗੁਰਬਾਣੀ ਸ਼ਬਦ ਕੀਰਤਨ ਦਾ ਮਾਣਿਆ ਆਨੰਦ
Next articleਪੇਕੇ ਘਰ ਆਈਆਂ ਧੀਆਂ ਦਾ ਸਨਮਾਨ ਕਰਕੇ ਮਨਾਇਆ ਗਿਆ ਪਿੰਡ ਬਪੋਪੀਰ ਵਿੱਚ ਤੀਜ ਦਾ ਤਿਉਹਾਰ।