ਇੰਗਲੈਂਡ ਪੁਲਿਸ ਵਿੱਚ ਛੋਟੀ ਉਮਰੇ ਵਧੀਆ ਸੇਵਾਵਾਂ ਨਿਭਾਉਣ ਬਦਲੇ ਗਿਲਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੀ ਧੀ ਦਾ ਵਿਸ਼ੇਸ਼ ਸਨਮਾਨ

ਲੈਸਟਰ (ਇੰਗਲੈਂਡ),  (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-2023 ਵਿੱਚ ਇੰਗਲੈਂਡ ਪੁਲਿਸ ਵਿੱਚ ਭਰਤੀ ਹੋਈ ਪੰਜਾਬ ਦੇ ਜਿਲਾ ਕਪੂਰਥਲਾ ਦੇ ਪਿੰਡ ਲੱਖਣ ਕਲਾ ਦੀ ਜੰਮਪਲ 22 ਸਾਲਾ ਹਰਕਮਲ ਕੌਰ ਵੱਲੋਂ ਇੰਗਲੈਂਡ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾਏ ਜਾਣ ਬਦਲੇ ਅਤੇ ਆਪਣੀ ਜਾਨ ਤੇ ਖੇਡ ਕੇ ਲੋੜਵੰਦਾਂ ਦੀ ਮਦਦ ਕਰਨ ਬਦਲੇ ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਲੈਸਟਰ ਸਿਟੀ ਕੌਂਸਲ ਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ  ਸਮਾਗਮ ਦੌਰਾਨ ਹਰਕਮਲ ਕੌਰ ਨੂੰ ਇੰਗਲੈਂਡ ਪੁਲਿਸ ਦੇ ਉੱਚ ਅਫਸਰਾਂ ਅਤੇ ਸਿਟੀ ਕੌਂਸਲ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਰਕਮਲ ਕੌਰ ਦੇ ਪਿਤਾ ਅਤੇ ਸੀਨੀਅਰ ਅਕਾਲੀ ਆਗੂ ਮੁਖਤਾਰ ਸਿੰਘ ਝੰਡੇਰ ਅਤੇ ਮਾਤਾ ਬਲਵਿੰਦਰ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਹਰਕਮਲ ਕੌਰ ਦਾ ਸ਼ੁਰੂ ਤੋਂ ਹੀ ਇੰਗਲੈਂਡ ਪੁਲਿਸ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਵੱਲ ਰੁਝਾਨ ਸੀ। ਹਰ ਕਮਲ ਕੌਰ ਦੇ ਮਾਤਾ ਪਿਤਾ ਨੇ ਦੱਸਿਆ ਕਿ ਜਿੱਥੇ ਹਰ ਕਮਲ ਕੌਰ ਦੀਆਂ ਸੇਵਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਸਨਮਾਨ ਦੇ ਕੇ ਨਿਵਾਜਿਆ ਗਿਆ ਉੱਥੇ ਪੁਲਿਸ ਵਿੱਚ ਤਰੱਕੀ ਵੀ ਦਿੱਤੀ ਗਈ। ਹਰ ਕਮਲ ਕੌਰ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਪੁੱਤਰੀ ਵੱਲੋਂ ਇੰਗਲੈਂਡ ਪੁਲਿਸ ਵਿੱਚ ਸੇਵਾਵਾਂ ਨਿਭਾਉਂਦਿਆਂ ਕੀਤੇ ਗਏ ਸਲਾਘਾ ਯੋਗ ਕਾਰਜਾ ਕਰਕੇ ਜਿੱਥੇ ਲੈਸਟਰ ਸਿਟੀ ਕੌਂਸਲ ਅਤੇ ਪੁਲਿਸ ਦੇ ਵਿੱਚ ਅਧਿਕਾਰੀਆਂ ਵੱਲੋਂ ਸਨਮਾਨ ਦਿੱਤਾ ਗਿਆ, ਉੱਥੇ ਪੰਜਾਬ ਅਤੇ ਉਹਨਾਂ ਦੇ ਪਿੰਡ ਦਾ ਵੀ ਨਾਮ ਕਾਫੀ ਰੋਸ਼ਨ ਹੋਇਆ ਹੈ,ਉਹਨਾਂ ਕਿਹਾ ਕਿ ਸਾਨੂੰ ਸਾਡੀ ਧੀ ਤੇ ਬੇਹੱਦ ਮਾਣ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj 

Previous articleਮਾਈ ਭੀਖਾਂ ਸ਼ਹੀਦਣੀ ਦੀ ਯਾਦ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਵਿੱਚ, 25 ਯੂਨਿਟ ਖੂਨ ਇਕੱਠਾ ਕੀਤਾ ਗਿਆ ਅਤੇ ਸਿਵਲ ਹਸਪਤਾਲ ਨੂੰ ਦਾਨ ਕੀਤਾ ਗਿਆ
Next articleਕੰਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਲਾਈਆਂ ਰੌਣਕਾਂ, ਸੈਲਫੀ ਪੁਆਇੰਟ ਬਣਿਆ ਲੋਕਾਂ ਲਈ ਖਿੱਚ ਦਾ ਕੇਂਦਰ