(ਸਮਾਜ ਵੀਕਲੀ)
ਕੱਟਿਆ ਬਨਵਾਸ ਕਰੋਨਾ ਦਾ, ‘ਤੇ ਹੁਣ ਮਿਲ ਗਈ ਮਹਿੰਗਾਈ ।
ਹੱਥ ਲਾਉਂਦੇ ਪਰ ਚੁੱਕ ਨਹੀਂ ਸਕਦੇ, ਤੋਹਫਿਆਂ ਦੀ ਰੁਸਵਾਈ ।
ਕਹਿਣ ਦਿਵਾਲੀ ਹੈਪੀ ਹੈ, ਪਰ ਚਿਹਰੇ ਦਿਸਣ ਮਾਯੂਸੇ ,
ਤੇਲ ਹੋਵੇ ਜਾਂ ਗੈਸ ਸਿਲੰਡਰ, ਮੂਲ੍ਹੀ ਕਿਵੀ ਬਣਾਈ ।
ਕੰਨੋਂ ਸੰਨੀ ਹਰ ਕੋਈ ਫਿੱਸਦਾ, ਪਿਸਦਾ ਪਿਆ ਸਰਕਾਰਾਂ ਤੋਂ ,
ਪਰ ਹੜਤਾਲ ਨੂੰ ਸਾਰੇ ਕਹਿੰਦੇ, ਕੌਣ ਕਰੇ ਅਗਵਾਈ ।
ਮੈਨੂੰ ਲੱਗਦੈ, ਅੱਖਾਂ ਵਾਲੇ ਹੋਕੇ ਅੰਨ੍ਹੇ ਬਣ ਗਏ ਆਂ,
ਮਾਰੀ ਮਾਰ ਹੀ ਖਾਣ ਹਾਂ ਜੋਗੇ, ਤਾਹੀਉਂ ਕਦਰ ਗਵਾਈ ।
ਮਾੜੇ ਨੂੰ ਰੋਟੀ ਦੇ ਲਾਲ੍ਹੇ, ਮੱਧ-ਵਰਗੀ ਵਿੱਚ ਵੇਲਣ ਦੇ ,
ਹੱਟੀ ਵਾਲਾ, ਗਾਹਕ ਦੇਖਕੇ ਕਹਿੰਦਾ ਲਸ਼ਮੀ ਆਈ ।
ਟੀ ਵੀ ਉੱਤੇ ਨਵੀਂ ਪਾਰਟੀ, ਵਿੱਚੇ ਵੜੀ ਆਰੂਸਾ,
ਸੋਲਰ ਲਾਕੇ ਬਿਜਲੀ ਕੱਢ ਲਉ, ਲਾਰਿਆਂ ਝੜੀ ਲਗਾਈ।
ਅੱਸੀ ਸਾਲਾਂ ਵਿੱਚ ਵੀ ਨੇਤਾ ਫਿੱਟ ਕਿਵੇਂ ਹੈ ਰਹਿੰਦੇ,
ਤੁਰਨ ਵਾਸਤੇ ਮੋਢੇ ਲੱਭਦੇ, ਜਾਂਦੇ ਮਾਲ ਪਚਾਈ ।
ਝਾੜੂ ਵਾਲੇ ਸੀ ਐਮ ਚਿਹਰਾ, ਲੱਭਦੇ ਫਿਰਦੇ ਲੋਕੋ ,
ਕਹਿਣ, ਪੁਰਾਣੇ ਘਸ ਗਏ, ਭਾਈ ਰੁੱਤ ਨਵਿਆਂ ਦੀ ਆਈ।
ਬੇਬੇ ਬਾਪੂ, ਦਿੱਲੀ ਜਾਕੇ ਬੈਠੇ ਬਾਰਡਰ ਮੱਲੀ,
ਆ ਗਈ ਹੈ ਇੱਕ ਹੋਰ ਦਿਵਾਲੀ, ਨਹੀਂ ਹਿੰਮਤ ਘਬਰਾਈ ।
ਚੋਣਾਂ ਵੇਲੇ, ਏਸ ਵਾਰ ਜੇ ਵਿੱਕੇ ਗਦਾਰੀ ਕਰਕੇ,
ਤਵਾਰੀਖ ਵਿੱਚ ‘ਰੱਤੜਾ’ ਨਹੀਂਉਂ ਜਾਣੀ ਭੁੱਲ਼ ਬਖਸ਼ਾਈ
ਕੇਵਲ ਰੱਤੜਾ
ਬਿਉਰੋ ਚੀਫ