ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਮੁਲਾਜਮ ਫਰੰਟ ਪੰਜਾਬ ਦੇ ਕੋਆਡੀਨੇਟਰ ਸ: ਸਿਕੰਦਰ ਸਿੰਘ ਮਲੂਕਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਮੁਲਾਜਮ ਫਰੰਟ ਕਪੂਰਥਲਾ ਦੇ ਆਗੂ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਜੇਸ਼ ਜੌਲੀ ਤੇ ਰਮੇਸ਼ ਕੁਮਾਰ ਭੇਟਾ ਦੀ ਅਗਵਾਈ ਹੇਠ ਸ਼ਾਲੀਮਾਰ ਬਾਗ ਕਪੂਰਥਲਾ ਵਿਖੇ ਪੰਜਾਬ ਸਰਕਾਰ ਵਲੋਂ ਜਾਰੀ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜਦੇ ਹੋਏ ਇਸ ਨੂੰ ਮੁੱਢੋ ਰੱਦ ਕੀਤਾ ਗਿਆ ਹੈ।
ਆਗੂਆ ਨੇ ਕਿਹਾ ਕਿ ਮੁਲਾਜਮਾਂ ਦਾ ਮਕਾਨ ਭੱਤਾ, ਰੂਰਲ ਏਰੀਆਂ ਭੱਤਾ ਤੇ ਐਨ ਪੀ.ਏ ਭੱਤਾ ਆਦਿ ਘਟਾ ਦਿੱਤੇ ਗਏ ਹਨ, ਇਸ ਮੌਕੇ ਮੁਲਾਜਮ ਫਰੰਟ ਦੇ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਤੇ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਕੁੱਝ ਵੀਂ ਨਹੀਂ ਦਿੱਤਾ ਸਗੋਂ ਜੋ ਕੁੱਝ ਮੁਲਾਜਮ ਵਰਗ ਨੂੰ ਪਹਿਲਾਂ ਮਿਲਦਾ ਸੀ ਉਹ ਵੀ ਖੋਹ ਲਿਆ ਗਿਆ ਹੈ।ਇਸ ਲਈ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਸੋਧ ਕੇ ਲਾਗੂ ਕਰਨ ਦੀ ਮੰਗ ਕਤਿੀ। ਇਸ ਨਾਲ ਸਰਕਾਰ ਕੋਲੋਂ ਮੰਗ ਕਤਿੀ ਕਿ ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਕੇ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
ਇਸ ਮੌਕੇ ਗੁਰਮੀਤ ਸਿੰਘ ਖਾਲਸਾ, ਮੁਖਤਿਆਰ ਲਾਲ, ਡਾ: ਅਰਵਿੰਦਰ ਸਿੰਘ ਭਰੋਤ, ਵਨੀਸ਼ ਸ਼ਰਮਾ, ਰੌਸ਼ਨ ਲਾਲ, ਅਮਰੀਕ ਸਿੰਘ ਰੰਧਾਵਾ, ਵੱਸਣਦੀਪ ਸਿੰਘ ਜੱਜ, ਸੁਰਜੀਤ ਸਿੰਘ ਲ਼ੱਖਣਪਾਲ , ਪੰਡਤ ਰਜੇਸ਼ ਸ਼ਰਮਾ, ਮਨੋਜ ਕੁਮਾਰ ਟਿੱਬਾ, ਅਮਰਜੀਤ ਸਿੰਘ ਡੈਨਵਿੰਡ, ਰਜੀਵ ਸਹਿਗਲ, ਵਿਜੈ ਕੁਮਾਰ ਭਵਾਨੀਪੁਰ, ਅਜੈ ਟੰਡਨ, ਦਰਸ਼ਨ ਲਾਲ, ਮਨੂੰ ਕੁਮਾਰ ਪ੍ਰਾਸ਼ਰ, ਸੁਰਿੰਦਰ ਕੁਮਾਰ ਭਵਾਨੀਪੁਰ, ਹਰਸਿਮਰਤ ਸਿੰਘ ਥਿੰਦ, ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ, ਅਮਨ ਸੂਦ, ਟੋਨੀ ਕੌੜਾ, ਜਸਵਿੰਦਰ ਸਿੰਘ ਗਿੱਲ, ਕਮਲਜੀਤ ਸਿੰਘ ਬੂਲਪੁਰੀ, ਅਮਰਜੀਤ ਕਾਲਾਸੰਘਿਆ, ਪਰਵੀਨ ਕੁਮਾਰ ਭਗਤਪੁਰ, ਮਨਦੀਪ ਸਿੰਘ ਫੱਤੂਢੀਗਾਂ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ ਨਾਂਗਲੂ, ਜਤਿੰਦਰ ਸਿੰਘ ਸ਼ੈਲੀ, ਮਨਿੰਦਰ ਸਿੰਘ ਤੇ ਮਨਜੀਤ ਸਿੰਘ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly