ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਅੱਜ ਫਰੀਦਕੋਟ ਵਿਖੇ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ

ਫਰੀਦਕੋਟ , (ਸਮਾਜ ਵੀਕਲੀ) ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਚੌਥੇ ਬਜਟ ਨੇ ਆਮ ਆਦਮੀ ਪਾਰਟੀ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰਾ ਚੌਰਾਹੇ ਵਿੱਚ ਨੰਗਾ ਕੀਤਾ ਹੈ। ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਆਪਣੇ ਬਜਟ ਭਾਸ਼ਨ ਦੇ 49 ਨੰਬਰ ਸਫੇ ਤੇ ਮੁਲਾਜ਼ਮਾ ਪ੍ਰਤੀ ਵਰਤੀ ਗਈ ਭਾਸ਼ਾ ਤਾਂ ਪੜਨ ਨੂੰ ਬਹੁਤ ਸੋਹਣੀ ਲੱਗਦੀ ਹੈ ਪਰ ਅੰਦਰੋਂ ਇਹ ਬਜਟ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾ ਲਈ ਖੋਖਲਾ ਸਾਬਿਤ ਹੁੰਦਾ ਹੋਇਆ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਨਹੀਂ ਉਤਰਦਾ। ਇਸ ਕਰਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਅਨੁਸਾਰ ਅੱਜ ਸਥਾਨਕ ਖਜ਼ਾਨਾ ਦਫਤਰ ਸਾਹਮਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਹਰੇਬਾਜ਼ੀ ਕੀਤੀ ਗਈ ਅਤੇ ਇਸ ਬਜਟ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਐਕਸ਼ਨ ਦੀ ਅਗਵਾਈ ਵੱਖ ਵੱਖ ਜਥੇਬੰਦੀਆਂ ਦੇ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ, ਜਤਿੰਦਰ ਕੁਮਾਰ, ਅਸ਼ੋਕ ਕੌਸ਼ਲ , ਪ੍ਰਿੰਸੀਪਲ ਕ੍ਰਿਸ਼ਨ ਲਾਲ, ਕੁਲਵੰਤ ਸਿੰਘ ਚਾਨੀ, ਸੋਮ ਨਾਥ ਅਰੋੜਾ ਜਗਤਾਰ ਸਿੰਘ ਗਿੱਲ, ਬਿਸ਼ਨ ਦਾਸ ਅਰੋੜਾ , ਅਮਰਜੀਤ ਸਿੰਘ ਵਾਲੀਆ, ਮਨੋਹਰ ਸਿੰਘ ਧੁੰਨਾ, ਹਰਪਾਲ ਸਿੰਘ ਮਚਾਕੀ, ਜਸਵਿੰਦਰ ਸਿੰਘ ਜੌੜਾ , ਸੂਰਤ ਸਿੰਘ ਮਾਹਲਾ, ਦਰਜਾ ਚਾਰ ਮੁਲਾਜ਼ਮ ਆਗੂ ਇਕਬਾਲ ਸਿੰਘ ਢੁੱਡੀ , ਬਲਕਾਰ ਸਿੰਘ ਸਹੋਤਾ , ਆਊਟ ਸੋਰਸ ਮੁਲਾਜ਼ਮਾਂ ਦੇ ਆਗੂ ਹਰਵਿੰਦਰ ਸ਼ਰਮਾ, ਸੁਖਵਿੰਦਰ ਸਿੰਘ ਅਤੇ ਸ਼ਿਵ ਨਾਥ ਦਰਦੀ ਸਕਿਉਰਟੀ ਗਾਰਡ ਮੁਲਾਜ਼ਮਾਂ ਦੇ ਆਗੂ ਅਤੇ ਪੈਨਸ਼ਨਰ ਆਗੂ ਸੁਖਦਰਸ਼ਨ ਸਿੰਘ ਫਰੀਦਕੋਟ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਲਗਾਤਾਰ ਲੋਕ, ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਲਾਗੂ ਕਰ ਰਹੇ ਹਨ ਤੇ ਦਮਨਕਾਰੀ ਢੰਗ ਤਰੀਕੇ ਅਪਣਾਕੇ ਸੰਘਰਸ਼ਾਂ ਨੂੰ ਕੁਚਲਣ ਦੇ ਰਾਹ ਪੈ ਗਏ ਹਨ ਇਹ ਰਾਹ ਆਮ ਆਦਮੀ ਪਾਰਟੀ ਦੇ ਖਾਤਮੇ ਵੱਲ ਸਿੱਧਾ ਜਾਵੇਗਾ । ਉਹਨਾਂ ਅੱਗੇ ਦੋਸ਼ ਲਾਇਆ ਕਿ ਹਰ ਗੱਲ ਵਿੱਚ ਰਵਾਇਤੀ ਪਾਰਟੀਆਂ ਨੂੰ ਭੰਡਣ ਵਾਲੀ ਭਗਵੰਤ ਮਾਨ ਸਰਕਾਰ ਮੁਲਾਜ਼ਮ ਵਰਗ ਲਈ ਹੁਣ ਤੱਕ ਦੀ ਸਭ ਤੋਂ ਨਖਿੱਧ ਸਰਕਾਰ ਸਾਬਿਤ ਹੋਈ ਹੈ। ਜਨਵਰੀ 2016 ਤੋਂ ਜੂਨ 2021 ਤੱਕ ਬਣਦੇ ਬਕਾਏ ਨੂੰ ਉਡੀਕਦੇ ਹਜਾਰਾਂ ਪੈਨਸ਼ਨਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਖ਼ਤ ਝਾੜ- ਝੰਬ ਕਰਵਾਉਣ ਤੋਂ ਬਾਅਦ ਹੀ ਬਕਾਏ ਦੇਣ ਬਾਰੇ ਗੱਲ ਕਰਨ ਤੇ ਮਜਬੂਰ ਹੋਈ ਹੈ।  ਆਗੂਆਂ ਨੇ ਅੱਗੇ ਕਿਹਾ ਕਿ ਇਸ ਬਕਾਏ ਦੇ ਇਲਾਵਾ ਮਹਿੰਗਾਈ ਭੱਤੇ ਦੀਆਂ 11 ਫੀਸਦੀ ਦੀ ਦਰ ਨਾਲ ਤਿੰਨ ਕਿਸ਼ਤਾਂ ਅਤੇ 250 ਮਹੀਨਿਆਂ ਦਾ ਬਕਾਇਆ ਵੀ ਮਾਨ ਸਰਕਾਰ ਵੱਲ ਖੜ੍ਹਾ ਹੈ ਜਿਸ ਦੀ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਜਿਕਰ ਕਰਨ ਦੀ ਲੋੜ ਵੀ ਨਹੀਂ ਸਮਝੀ ਗਈ। ਇਸ ਦੇ ਇਲਾਵਾ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਸਰਕਾਰ ਦਾ ਕੋਈ ਖਜਾਨਾ ਖਰਚ ਨਹੀਂ ਹੁੰਦਾ। ਔਰਤਾਂ ਦੀ ਭਲਾਈ ਦੇ ਵੱਡੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਵੱਲੋ ਆਸ਼ਾ ਵਰਕਰ, ਆਂਗਣਵਾੜੀ ਅਤੇ ਮਿਡ ਡੇਅ ਮੀਲ ਵਰਕਰ ਦੀਆਂ ਉਜਰਤਾਂ/ਮਾਣਭੱਤੇ ਵਿੱਚ ਭੋਰਾ ਵੀ ਵਾਧਾ ਨਾ ਕਰਕੇ ਬਾਕੀ ਠੇਕਾ ਮੁਲਾਜ਼ਮਾਂ ਵਾਂਗ ਹੀ ਅੱਤ ਦਰਜੇ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਰਮੇਸ਼ ਢੈਪਈ, ਇੰਦਰਜੀਤ ਸਿੰਘ ਗਿੱਲ, ਰਮੇਸ਼ ਕੌਸ਼ਲ, ਗੁਰਚਰਨ ਸਿੰਘ ਮਾਨ, ਸੁਖਚੈਨ ਸਿੰਘ ਥਾਂਦੇਵਾਲਾ, ਪਰਮਾ ਨੰਦ , ਮਨਜੀਤ ਸਿੰਘ, ਰਣਜੀਤ ਸਿੰਘ, ਹਰੀ ਓਮ, ਸੋਹਣ ਸਿੰਘ ਅਜ਼ੀਜ਼, ਕਰਮਜੀਤ ਸਿੰਘ ਬੇਦੀ, ਜਤਿੰਦਰ ਸ਼ਰਮਾ, ਗੁਰਦੇਵ ਸਿੰਘ, ਸੁਰਜੀਤ ਸਿੰਘ ਤੇ ਸ਼ਿਵ ਮੂਰਤ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਦੇ ਜਬਰ ਦਾ ਜਵਾਬ ਕਿਸਾਨਾਂ ਦੁਆਰਾ ਸਬਰ ਨਾਲ ਦਿੱਤਾ ਜਾਵੇਗਾ:- ਲੱਖੋਵਾਲ
Next articleਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਡੀ.ਸੀ.ਦਫਤਰ ਅੱਗੇ ਮਹੀਨਾਵਾਰ ਤੀਜਾ ਬਨੇਗਾ ਐਕਸ਼ਨ ਡੇਅ ਪ੍ਰਦਰਸ਼ਨ,ਪੰਜਾਬ ਸਰਕਾਰ ਨੇ ਚੌਥੇ ਬਜਟ ਵਿੱਚ ਵੀ ਨੌਜਵਾਨਾਂ ਦੇ ਰੁਜ਼ਗਾਰ ਨੂੰ ਅੱਖੋਂ ਪਰੋਖੇ ਕੀਤਾ :- ਚਰਨਜੀਤ ਚਮੇਲੀ, ਅੰਜੂ ਰਾਜੋਵਾਲਾ