ਡੀ ਸੀ ਮਾਲੇਰਕੋਟਲਾ ਰਾਹੀਂ ਮੁੱਖ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ
ਮਾਲੇਰਕੋਟਲਾ: (ਸਮਾਜ ਵੀਕਲੀ) ਅੱਜ ਇੱਥੇ ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਫੈਂਸਲੇ ਮੁਤਾਬਕ ਜਿਲਾ ਇਕਾਈ ਮਾਲੇਰਕੋਟਲਾ ਦੇ ਆਗੂਆਂ ਵੱਲੋਂ ਡਿਪਟੀ ਕਮਿਸਨਰ ਮਾਲੇਰਕੋਟਲਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਜੀ ਨੂੰ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੇ ਹੋਏ ਜਾਨੀ ਮਾਲੀ ਨੁਕਸਾਨ ਦਾ ਢੁਕਵਾਂ ਮੁਆਵਜਾਂ ਦੇਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਮਾਨਯੋਗ ਡੀਸੀ ਸਾਹਿਬ ਦੇ ਉੱਚ ਪੱਧਰੀ ਮੀਟਿੰਗ ਦੇ ਰੁਝੇਵੇਂ ਕਾਰਨ ਉਹਨਾਂ ਵੱਲੋਂ ਸ੍ਰੀ ਅਮ੍ਰਿਤਪਾਲ ਸਿੰਘ ਪੰਨੂੰ ਸੁਪਰਡੈਂਟ ਵੱਲੋਂ ਬਫਦ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਬਫਦ ਵਿੱਚ ਮੁਲਾਜਮ ਤੇ ਪੈਨਸਨਰਜ਼ ਆਗੂ ਰਣਜੀਤ ਸਿੰਘ ਰਾਣਵਾਂ,ਜਸਵੰਤ ਸਿੰਘ ਬਨਭੌਰੀ,ਬਹਾਦਰ ਸਿੰਘ,ਕੁਲਵੰਤ ਸਿੰਘ ਸਰਵਰਪੁਰ,ਹਰਬੰਸ ਸਿੰਘ ਦੌਦ,ਮੁਕੰਦ ਸਿੰਘ,ਨਿਰਮਲ ਸਿੰਘ ਫਲੌਂਡ, ਰਾਏ ਸਿਕੰਦਰ ਸਿੰਘ ,ਬਲਵੰਤ ਸਿੰਘ,ਨਾਹਰ ਸਿੰਘ ਨੌਂਧਰਾਣੀ ਅਤੇ ਪਿਆਰਾ ਸਿੰਘ ਖਾਲਸਾ ਸਾਮਲ ਸਨ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਹੜਾਂ ਕਾਰਨ ਅਣਕਿਆਸੀ ਮੌਤ ਦਾ ਵਾਰਸਾਂ ਨੂੰ 20 ਲੱਖ ਰੁਪੈ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ,ਕਿਸਾਨਾਂ ਦੀ ਬਰਬਾਦ ਹੋਈ ਫਸਲ ਦਾ 50 ਹਜਾਰ ਰੁਪੈ ਪ੍ਰਤੀ ਏਕੜ ਮੁਆਵਜਾ,ਖੇਤ ਚੋਂ ਰੇਤ/ਗਾਰ ਕੱਢਣ ਦਾ 10 ਹਜਾਰ ਰੁਪੈ ਪ੍ਰਤੀ ਏਕੜ ਅਤੇ ਬੇ ਜਮੀਨੇਂ ਲੋਕਾਂ ਨੂੰ 50 ਹਜਾਰ ਰੁਪੈ ਪ੍ਰਤੀ ਪਰਿਵਾਰ ਫੌਰੀ ਮੁਆਵਜਾ ਦਿੱਤਾ ਜਾਵੇ,ਹੜਾਂ ਵਿੱਚ ਰੁੜੀਆਂ ਜਾਂ ਮਰੀਆਂ ਮੱਝਾਂ ਗਾਵਾਂ ਦਾ ਇੱਕ ਲੱਖ ਰੁਪੈ ਪ੍ਰਤੀ ਪਸੂ ਮੁਆਵਜਾ ਦਿੱਤਾ ਜਾਵੇ,ਹੜਾਂ ਜਾਂ ਬਰਸਾਤ ਕਾਰਨ ਢਹਿ ਗਏ ਘਰਾਂ ਦਾ 5 ਲੱਖ ਰੁਪੈ ਮੁਆਵਜਾ ਦਿੱਤਾ ਜਾਵੇ,ਹੜਾਂ ਤੋਂ ਪ੍ਰਭਾਵਤ ਹੋਏ ਮਜਦੂਰਾਂ,ਦੁਕਾਨਦਾਰਾਂ ਨੂੰ ਢੁਕਵਾਂ ਮੁਆਵਜਾ ਦਿੱਤਾ ਜਾਵੇ,ਸਕੁਲਾਂ,ਕਾਲਜਾਂ,ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਵਿਦਿਆਰਥੀਆਂ ਦੀਆਂ ਫੀਸਾਂ ,ਬੋਰਡ ਜਮਾਤਾਂ ਵਿੱਚ ਦਾਖਲਾ ਫੀਸਾਂ ਮੁਆਫ ਕੀਤੀਆਂ ਜਾਣ,ਜਲ ਸਰੋਤ ਅਤੇ ਡਰੇਨਜ ਵਿਭਾਗ ਵਿੱਚ ਖਤਮ ਕੀਤੀਆਂ 8635 ਬੇਲਦਾਰਾਂ ਦੀਆਂ ਰੈਗੂਲਰ ਅਸਾਮੀਂਆਂ ਤੁਰੰਤ ਬਹਾਲ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਸਮੂਹ ਵਿਭਾਗਾਂ ਅੰਦਰ ਦਰਜਾਚਾਰ ਦੀਆਂ ਪੋਸਟਾਂ ਖਤਮ ਕਰਨ ਦੀ ਨੀਤੀ ਵਾਪਸ ਲਈ ਜਾਵੇ ਆਦਿ ।
ਜਾਰੀ ਕਰਤਾ :ਰਣਜੀਤ ਸਿੰਘ ਰਾਣਵਾਂ 94631-67295



