ਕਾਰਲਸਬੈੱਡ (ਅਮਰੀਕਾ) (ਸਮਾਜ ਵੀਕਲੀ): ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਹਾਈਵੇਅ ‘ਤੇ ਬੀਤੇ ਦਿਨ ਬਖ਼ਤਰਬੰਦ ਟਰੱਕ ਤੋਂ ਡਾਲਰਾਂ ਦੇ ਭਰੇ ਥੈਲੇ ਡਿੱਗਣ ਤੋਂ ਬਾਅਦ ਉਥੋਂ ਲੰਘ ਰਹੇ ਲੋਕਾਂ ਨੇ ਇਨ੍ਹਾਂ ਨੂੰ ਚੁੱਕਣ ਲਈ ਆਪਸ ਵਿੱਚ ਭਿੜ ਗਏ।ਇਹ ਘਟਨਾ ਕਾਰਲਸਬੈੱਡ ਦੇ ਅੰਤਰਰਾਜੀ ਰੂਟ 5 ’ਤੇ ਸਵੇਰੇ 9.15 ਵਜੇ ਦੇ ਕਰੀਬ ਦੀ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਸਾਰਜੈਂਟ ਨੇ ਕਿਹਾ ਕਿ ਵਾਹਨ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਨਕਦੀ ਵਾਲਾ ਬੈਗ ਬਾਹਰ ਡਿੱਗ ਪਿਆ।
ਬੈਗ ਖੁੱਲ੍ਹਣ ਨਾਲ ਇਕ ਡਾਲਰ ਅਤੇ 20 ਡਾਲਰ ਦੇ ਨੋਟ ਸੜਕ ‘ਤੇ ਫੈਲ ਗਏ, ਜਿਸ ਕਾਰਨ ਰਸਤੇ ‘ਚ ਹਫੜਾ-ਦਫੜੀ ਮਚ ਗਈ। ਇਸ ਘਟਨਾ ਨਾਲ ਸਬੰਧਤ ਵੀਡੀਓ ਵਿੱਚ ਕੁਝ ਲੋਕ ਨਕਦੀ ਫੜ ਕੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਘਟਨਾ ਸਥਾਨ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁਲੀਸ ਨੇ ਲੋਕਾਂ ਨੂੰ ਕਿਹਾ ਹੈ ਕਿ ਜਿਸ ਕੋਲੋਂ ਵੀ ਨੋਟ ਬਰਾਮਦ ਹੋਏ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। 10-12 ਜਣਿਆ ਨੇ ਨੋਟ ਵਾਪਸ ਕਰ ਦਿੱਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly