ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੇ ਰਾਸ਼ਟਰੀ ਕਾਵਿਆ ਸਾਗਰ ਵੱਲੋਂ ਕਰਵਾਏ ਕਵੀਂ ਦਰਬਾਰ ਵਿੱਚ ਹਾਜ਼ਰੀ ਲਗਾਈ 

ਮਹਿੰਦਰ ਸੂਦ
ਫਿਲੌਰ, ਅੱਪਰਾ (ਜੱਸੀ)-ਉੱਘੇ ਸਮਾਜ ਸੇਵਕ ਤੇ ਲੇਖਕ ਮਹਿੰਦਰ ਸੂਦ ਵਿਰਕ ਨੇ ਰਾਸ਼ਟਰੀ ਕਾਵਿਆ ਸਾਗਰ ਦੇ ਮਹੀਨਾਵਾਰ ਕਵੀ ਦਰਬਾਰ ਵਿੱਚ ਖੁੱਦ ਦੀਆਂ ਲਿਖੀਆਂ ਦੋ ਕਵਿਤਾਵਾਂ “ਆਜੋ ਪ੍ਰਣ ਕਰੀਏ” ਤੇ “ਤੁਰ ਗਿਆ ਬਾਪੂ” ਦੇ ਨਾਲ ਹਾਜ਼ਰੀ ਲਗਾਈ। ਲੇਖਕ ਸੂਦ ਵਿਰਕ ਦੱਸਿਆ ਕਿ ਉਹਨਾਂ ਦੀਆਂ ਕਵਿਤਾਵਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਮਿਲਿਆ।ਉਹਨਾਂ ਅੱਗੇ ਦੱਸਿਆ ਕਿ ਰਾਸ਼ਟਰੀ ਕਾਵਿਆ ਸਾਗਰ ਦੀ ਮੁਖੀ ਸ੍ਰੀਮਤੀ ਆਸ਼ਾ ਸ਼ਰਮਾ ਤੇ ਸਟੇਜ ਸੰਚਾਲਕ ਡਾ: ਉਮਾ ਨੇ ਮੇਰੀਆਂ ਨਜ਼ਮਾਂ ਨੂੰ ਖੂਬ ਸਰਾਇਆ ਤੇ ਭਵਿੱਖ ਵਿੱਚ ਵੀ ਸੰਸਥਾ ਨਾਲ ਜੁੜ੍ਹੇ ਰਹਿਣ ਲਈ ਪ੍ਰੇਰਿਆ। ਲੇਖਕ ਸੂਦ ਵਿਰਕ ਨੇ ਸੰਸਥਾ ਦੇ ਮੁੱਖੀ ਤੇ ਸਟੇਜ ਸੰਚਾਲਕ ਦੋਨਾਂ ਦਾ ਵਿਸ਼ੇਸ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੰਸਥਾ ਦਾ ਇੱਕ ਸਲਾਂਗਾਯੋਗ ਉਪਰਾਲਾ ਹੈ। ਉਹ ਕਾਮਨਾ ਕਰਦੇ ਹਨ ਕਿ ਇਹ ਸੰਸਥਾ ਸਾਹਿਤਕ ਗਤਵਿਧੀਆਂ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੀ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਤਿੰਨ ਅਧਿਆਪਕਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਵਿੱਚ ਜਿੱਤੇ ਗੋਲਡ ਅਤੇ ਸਿਲਵਰ ਮੈਡਲ
Next articleਅੱਜ ਲੱਗੇਗਾ ਪ੍ਰਿੰਸੀਪਲ ਸਵਰਨਜੀਤ ਕੌਰ ਥਾਪਰ  ਹੋਰਾਂ ਦੀ ਯਾਦ ਨੂੰ ਸਮਰਪਿਤ ਤੀਜਾ ਖੂਨਦਾਨ ਕੈਂਪ