ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਰੋਟ ਦਿਲਬਾਗ ਸਿੰਘ ਬਾਗੀ ਅਤੇ ਉਨ੍ਹਾਂ ਦੇ ਭਤੀਜੇ ਜਤਿੰਦਰ ਸਿੰਘ (ਇਟਲੀ) ਵੱਲੋਂ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਹਿਯੋਗ ਨਾਲ ਆਪਣੇ ਸਵਰਗੀ ਮਾਤਾ ਲਛਮਣ ਕੌਰ, ਸਵਰਗੀ ਪਿਤਾ ਮਨੀ ਸਿੰਘ ਅਤੇ ਵੱਡੇ ਭਰਾ ਸ਼ਿੰਗਾਰਾ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਅੱਖਾਂ ਅਤੇ ਦੰਦਾਂ ਦਾ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਕੁੱਲ 356 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਅੱਖਾਂ ਦੇ ਮਾਹਰ ਡਾਕਟਰ ਦੇਵ ਅਸ਼ੀਸ਼ (ਆਈ ਸਰਜਨ) ਸੇਠ ਹਸਪਤਾਲ ਮੁਕੰਦਪੁਰ ਰੋਡ ਬੰਗਾ ਨੇ ਨਿਸ਼ਕਾਮ ਸੇਵਾਵਾਂ ਨਿਭਾਈਆਂ ਅਤੇ ਦੰਦਾਂ ਦੀ ਜਾਂਚ ਡਾਕਟਰ ਵੰਦਨਾ ਮੂੰਗਾ ਅਤੇ ਡਾਕਟਰ ਨਵਨੀਤ ਕੌਰ ਕਰਨਾਣਾ ਵੱਲੋਂ ਕੀਤੀ ਗਈ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ 103 ਮਰੀਜਾਂ ਨੂੰ ਐਨਕਾਂ ਦਿੱਤੀਆਂ ਗਈਆ ਅਤੇ ਮੌਕੇ ‘ਤੇ 35 ਅਪਰੇਸ਼ਨ ਕਰਕੇ ਮਰੀਜ਼ਾਂ ਨੂੰ ਨਵੀਂ ਰੌਸ਼ਨੀ ਬਖ਼ਸ਼ੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਸਨ ਜਦਕਿ ਪ੍ਰਧਾਨਗੀ ਸੁੱਖਵਿੰਦਰ ਕੁਮਾਰ ਸੁੱਖੀ ਐਮਐਲਏ ਬੰਗਾ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨਾਂ ਵਿੱਚ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸ਼੍ਰੀ ਆਨੰਦਪੁਰ ਸਾਹਿਬ, ਹਰਜੋਤ ਕੌਰ ਲੋਹਟੀਆਂ ਵਾਇਸ ਚੇਅਰਪਰਸਨ ਐਸਸੀ ਕਮਿਸ਼ਨ ਅਤੇ ਉਘੇ ਸਮਾਜ
ਸੇਵੀ ਸਰਦਾਰ ਹਰਦੇਵ ਸਿੰਘ ਕਾਹਮਾ ਸ਼ਾਮਲ ਸਨ। ਸਾਰੇ ਬੁਲਾਰਿਆਂ ਨੇ ਸਵਰਗੀ ਮਾਤਾ-ਪਿਤਾ ਅਤੇ ਵੱਡੇ ਭਰਾ ਨੂੰ ਅਕੀਦਾ ਫੁੱਲ ਭੇਟ ਕਰਦੇ ਹੋਏ ਇਸ ਨਿਰਸਵਾਰਥ ਸੇਵਾ ਦੀ ਭਰਪੂਰ ਸਰਾਹਨਾ ਕੀਤੀ। ਸਟੇਜ ਸਕੱਤਰ ਦੀ ਕਾਰਵਾਈ ਉਘੇ ਗੀਤਕਾਰ ਅਮਰਦੀਪ ਬੰਗਾ ਨੇ ਬਖੂਬੀ ਨਿਭਾਈ ਅਤੇ ਪਿੰਡ ਦੇ ਜੰਮਪਾਲ ਸੁਰੇਲੇ ਗਾਇਕ ਜੋਗਿੰਦਰ ਪਾਲ ਮੱਲ ਨੇ ਸਮਾਜਕ ਬੁਰਾਈਆਂ ਖ਼ਿਲਾਫ਼ ਪ੍ਰੇਰਣਾਦਾਇਕ ਗੀਤ ਪੇਸ਼ ਕਰਕੇ ਹਾਜ਼ਰੀਨ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ। ਲੇਖਕ ਨਰਿੰਦਰ ਮਾਹੀ ਨੇ ਬਾਪ ਬਾਰੇ ਇੱਕ ਕਵਿਤਾ ਪੇਸ਼ ਕਰਕੇ ਵਾਹ ਵਾਹ ਖੱਟੀ। ਇਸ ਮੌਕੇ ਸਰਪੰਚ ਮੈਡਮ ਸਤਵੰਤ ਕੌਰ, ਗੁਰਦੀਪ ਸਿੰਘ ਪੰਚ, ਸਤਨਾਮ ਸਿੰਘ ਪੰਚ, ਨਰਿੰਦਰ ਸਿੰਘ ਨਿੰਦੀ ਸਾਬਕਾ ਸਰਪੰਚ, ਨਿਰਮਲਜੀਤ ਸੋਨੂ ਸਾਬਕਾ ਬਲਾਕ ਸਮਿਤੀ ਮੈਂਬਰ, ਸਰਦਾਰ ਦਿਲਬਾਗ ਸਿੰਘ ਮਝੂਰ, ਮੈਡਮ ਨਿਰਮਲ ਕੌਰ ਸਾਬਕਾ ਸਰਪੰਚ, ਸਰਦਾਰ ਜਸਵੀਰ ਸਿੰਘ ਬਰਨਾਲਾ, ਸੁੱਚਾ ਸਿੰਘ ਗਿੱਧਾ ਲੰਗੜੋਆ, ਮੈਡਮ ਮਨਜੀਤ ਕੌਰ, ਡਾ. ਤਨਵੀਨ ਕੌਰ ਚੇੜਾ, ਗੁਰਦੇਵ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਜੀਤ ਸਿੰਘ ਸਾਬਕਾ ਪੁਲਿਸ ਅਫਸਰ, ਪਿਆਰਾ ਸਿੰਘ ਨੂਰਪੁਰੀ, ਮਨਜੀਤ ਸਿੰਘ ਨਾਮਧਾਰੀ ਪੰਚ, ਰੋਟੇ. ਸ਼ਮਿੰਦਰ ਸਿੰਘ ਗਰਚਾ, ਰੋਟੇ. ਡਾ. ਧਰਮਜੀਤ ਸਿੰਘ, ਰੋਟੇ. ਗੁਰਬਕਸ਼ ਰਾਮ, ਰੋਟੇ. ਜੀਵਨ ਦਾਸ ਕੌਸ਼ਲ, ਰੋਟੇ. ਰਣਜੀਤ ਸਿੰਘ ਕੰਦੋਲਾ, ਰੋਟੇ. ਹਰਮਿੰਦਰ ਸਿੰਘ ਲੱਕੀ, ਰੋਟੇ. ਦਵਿੰਦਰ ਕੁਮਾਰ, ਰੋਟੇ. ਬਖ਼ਸ਼ੀਸ਼ ਸਿੰਘ ਮਾਨ, ਰੋਟੇ. ਸ਼ਮਸ਼ੇਰ ਸਿੰਘ ਸ਼ੇਰਾ, ਰੋਟੇ. ਸਰਬਜੀਤ ਸਿੰਘ ਬੇਦੀ ਰੋਟੇ. ਸੁੱਖਵਿੰਦਰ ਸਿੰਘ ਧਾਮੀ ਅਤੇ ਸਰਦਾਰ ਕਰਮਜੀਤ ਸਿੰਘ ਸਮੇਤ ਅਨੇਕਾਂ ਸਨਮਾਨ ਯੋਗ ਹਸਤੀਆਂ ਹਾਜ਼ਰ ਸਨ।ਅਤੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ, ਡਾਕਟਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



