ਭੋਗ ਤੇ ਵਿਸ਼ੇਸ਼
(ਸਮਾਜ ਵੀਕਲੀ) ਹਰ ਮੋਰਚੇ ਵਿੱਚ ਮੋਹਰੀ ਤੇ ਡੰਡੇ ਵਿੱਚ ਝੰਡਾ ਪਾ ਹਿਕ ਡਾਹ ਕੇ ਹੱਕੀ ਮੰਗਾਂ ਲਈ ਜੂਝਦਾ ਨਜ਼ਰ ਆਉਂਦਾ ਬੀਕੇਯੂ ਪੰਜਾਬ ਇਕਾਈ ਜਲੰਧਰ ਦੀ ਸਬ ਤਹਿਸੀਲ ਨੂਰਮਹਿਲ ਦਾ ਬਲਾਕ ਪ੍ਰਧਾਨ ਬਜ਼ੁਰਗ ਨਿਧੜਕ ਕਿਸਾਨ ਆਗੂ ਮਹਿੰਦਰ ਸਿੰਘ ਇਕ ਸੜਕ ਹਾਦਸੇ ਵਿੱਚ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਕੁਝ ਪਲਾਂ ਵਿੱਚ ਹੀ ਹੈ ਤੋਂ ਸੀ ਹੋ ਗਿਆ। ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿਸੇ ਨੂੰ ਵੀ ਜ਼ਕੀਨ ਨਹੀਂ ਆ ਰਿਹਾ ਸੀ ਬੀਕੇਯੂ ਦਾ ਹਰ ਵਰਕਰ ਇਕ ਦੂਜੇ ਨੂੰ ਗਰੁੱਪ ਵਿੱਚ ਪਾਈ ਪੋਸਟ ਬਾਰੇ ਪੁੱਛ ਰਿਹਾ ਸੀ। ਕੋਈ ਕਹਿ ਰਿਹਾ ਸੀ ਹੁਣੇ ਤਾਂ ਜ਼ਿਲਾ ਪ੍ਰਧਾਨ ਨਾਲ ਬਾਪੂ ਮਹਿੰਦਰ ਸਿੰਘ ਥਾਣਾ ਮਹਿਤਪੁਰ ਵਿੱਚ ਸੀ ਇਸ ਮਨਹੂਸ ਖ਼ਬਰ ਨੇ ਸਭ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾ ਦਿੱਤੀ ਬਾਪੂ ਮਹਿੰਦਰ ਸਿੰਘ ਨੂਰਮਹਿਲ ਤਹਿਸੀਲ ਦੇ ਬਲਾਕ ਪ੍ਰਧਾਨ ਇਕ ਸੜਕ ਹਾਦਸੇ ਵਿੱਚ ਚਲੇ ਗਏ ਹਨ। ਇਹ ਅਜੇ ਉਮਰ ਨਹੀਂ ਸੀ ਪਰ ਕਹਾਵਤ ਹੈ ਹੋਣੀ ਹਾਰ ਮਿਟਾਵੇ ਕੌਣ ਸਚਮੁੱਚ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ ਪਰ ਇਹ ਹੋਣੀ ਦੇਸ਼ ਦੇ ਸਿਸਟਮ ਤੇ ਕਰਾਰੀ ਚਪੇੜ ਤੋਂ ਘੱਟ ਨਹੀਂ ਹੈ। ਕਿਉਂਕਿ ਇਹ ਕੋਈ ਕੁਦਰਤੀ ਦੁਰਘਟਨਾ ਨਹੀਂ ਹੈ ਬਾਪੂ ਮਹਿੰਦਰ ਸਿੰਘ ਜਿਸ ਮੋਟਰਸਾਈਕਲ ਤੇ ਪਿੰਡ ਅਵਾਣ ਖਾਲਸਾ ਨੂੰ ਜਾ ਰਹੇ ਸਨ ਉਸ ਨਾਲ ਟਕਰਾਉਣ ਵਾਲੇ ਮੋਟਰਸਾਈਕਲ ਸਵਾਰ ਤੜਕੇ ਹੀ ਨੇੜਲੇ ਪਿੰਡ ਤੋਂ ਡੱਫ ਕੇ ਆਏ ਸਨ ਨਸ਼ੇ ਵਿੱਚ ਧੁੱਤ ਨਸ਼ੇੜੀਆਂ ਨੇ ਏਨੀ ਜ਼ੋਰ ਦੀ ਮੋਟਰਸਾਈਕਲ ਵਿੱਚ ਮੋਟਰਸਾਈਕਲ ਮਾਰਿਆ ਕਿ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਮਸੀਹੇ ਦੀ ਅਵਾਜ਼ ਹਮੇਸ਼ਾ ਲਈ ਬੰਦ ਕਰ ਦਿੱਤੀ। ਤੇ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਅੰਦੋਲਨ ਤੇ ਸਦਾ ਲਈ ਸਵਾਲੀਆ ਚਿੰਨ੍ਹ ਲਗਾ ਦਿੱਤਾ। ਦੇਸ਼ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਬਾਪੂ ਮਹਿੰਦਰ ਸਿੰਘ ਅਵਾਣ ਖਾਲਸਾ ਦੀ ਅਵਾਜ਼ ਹਮੇਸ਼ਾ ਗੂੰਜਦੀ ਰਹੇਗੀ। ਮਸਲਾ ਚਾਹੇ ਨਕੋਦਰ ਰੋਡ ਜਗਰਾਉਂ ਦੀ ਖ਼ਸਤਾ ਹਾਲਤ ਦਾ ਹੋਵੇ ਜਾਂ ਰੋਹਨ ਰਾਜਦੀਪ ਟੋਲ ਪਲਾਜ਼ਾ ਦੀ ਪਰਚੀ ਬੰਦ ਕਰਵਾਉਣ ਦਾ, ਗੰਨੇ ਦੀ ਅਦਾਇਗੀ ਤੇ ਮਿਲਾ ਵੱਲ ਬਕਾਏ ਤੋਂ ਲੈ ਕੇ ਹਰ ਮਜ਼ਦੂਰ, ਕਿਸਾਨ, ਬੇ ਰੁਜ਼ਗਾਰ, ਰੇਤ ਮਾਫੀਆ, ਨਸ਼ਾ, ਨਕਲੀ ਬੀਜ ਦਵਾਈਆਂ, ਖਾਦ ਨਾਲ ਵੇਚੀਆਂ ਜਾਂਦੀਆਂ ਨਜਾਇਜ਼ ਦਵਾਈਆਂ ਦੀਆਂ ਕਿੱਟਾਂ, ਠੱਗ ਏਜੰਟਾਂ, ਸਮਾਜ ਦੀਆਂ ਕੁਰੀਤੀਆਂ ਤੇ ਹੱਕ ਦੀ ਅਵਾਜ਼ ਮੋਹਰੀ ਹੋ ਕੇ ਬੁਲੰਦ ਕਰਦੇ ਸਨ ਆਗੂ ਮਹਿੰਦਰ ਸਿੰਘ ਯਾਰਾ ਦੇ ਯਾਰ ਮਿਲਣਸਾਰ ਰੱਬੀ ਰੂਹ, ਗੁਣਾ ਦਾ ਭੰਡਾਰ, ਸਹਿਣ ਸ਼ੀਲਤਾ ਦਾ ਮੁਜੱਸਮਾ ਕੌਣ ਹੈ ਜੋਂ ਅੱਜ ਮਹਿਬੂਬ ਆਗੂ ਨੂੰ ਯਾਦ ਨਹੀਂ ਕਰ ਰਿਹਾ। ਉਨ੍ਹਾਂ ਨਮਿਤ ਰੱਖੇ ਅਖੰਡ ਪਾਠ ਦਾ ਭੋਗ ਉਨ੍ਹਾਂ ਦੇ ਪਿੰਡ ਅਵਾਣ ਖਾਲਸਾ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਵਿਖੇ ਪਾਇਆ ਜਾਵੇਗਾ ਇਸ ਮੌਕੇ ਜਿਥੇ ਅਲੱਗ ਅਲੱਗ ਜਥੇਬੰਦੀਆਂ, ਰਾਜਨੀਤਿਕ, ਸਮਾਜਿਕ, ਧਾਰਮਿਕ ਆਗੂਆਂ ਵੱਲੋਂ ਹਾਜ਼ਰੀ ਭਰੀ ਜਾਵੇਗੀ ਉਥੇ ਬੀਕੇਯੂ ਪੰਜਾਬ ਵੱਲੋਂ ਵੀ ਜਥੇਬੰਦੀ ਦੇ ਨਿਧੜਕ ਜਰਨੈਲ ਸਰਦਾਰ ਮਹਿੰਦਰ ਸਿੰਘ ਅਵਾਣ ਖਾਲਸਾ ਨੂੰ ਸਰਥਾ ਦੇ ਫੁੱਲ ਭੇਟ ਕੀਤੇ ਜਾਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



