ਉੱਘੇ ਫਿਜ਼ੀਓਥਰੈਪਿਸਟ ਡਾਕਟਰ ਅਸ਼ੋਕ ਕੁਮਾਰ ਬੈਸਟ ਹੈਲਥ ਕੇਅਰ ਐਵਾਰਡ 2024 ਨਾਲ ਸਨਮਾਨਿਤ

ਫਿਲੌਰ/ਅੱਪਰਾ (ਸਮਾਜ ਵੀਕਲੀ) ਜੱਸੀ -ਸਮਾਜ ਸੇਵੀ ਸੰਸਥਾ ਹਿੰਦੋਸਤਾਨ ਜਨ ਸੇਵਾ ਸਮਿਤੀ ਵਲੋ ਪੰਜਾਬ ਦੇ ਚੀਫ ਅਡਵਾਈਜ਼ਰ ਡਾਕਟਰ ਮਨਜਿੰਦਰ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਵਿਖੇ ਇੱਕ ਸਮਾਗਮ ਬੀਤੇ ਦਿਨੀਂ ਕੀਤਾ ਗਿਆ ਜਿਸ ਵਿਚ ਸਿਹਤ ਸੇਵਾਵਾਂ ਵਿੱਚ ਬੇਹਤਰੀਨ ਸੇਵਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਬੈਸਟ ਹੈਲਥ ਕੇਅਰ ਐਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹਿਰ ਫਿਲੌਰ ਦੇ ਉੱਘੇ ਫਿਜ਼ੀਓਥਰੈਪੀ ਦੇ ਮਾਹਰ ਡਾਕਟਰ ਅਸ਼ੋਕ ਕੁਮਾਰ ਨੂੰ ਸਮਾਜ ਅਤੇ ਸਿਹਤ ਦੇ ਖੇਤਰ ਵਿੱਚ ਉੱਤਮ ਸੇਵਾਵਾਂ ਨਿਭਾਉਣ ਲਈ ਰਾਸ਼ਟਰੀ ਪੱਧਰ ਦੇ ਸਨਮਾਨ ਬੈਸਟ ਹੈਲਥ ਕੇਅਰ ਐਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ। ਹਿੰਦੋਸਤਾਨ ਜਨ ਸੇਵਾ ਸਮਿਤੀ ਹਰ ਸਾਲ ਸਿਹਤ ਦੇ ਖੇਤਰ ਵਿੱਚ ਜਿਵੇਂ ਫਿਜਿਓਥਰੈਪੀ,ਪੈਰਾ ਮੈਡੀਕਲ, ਆਯੁਰਵੇਦ ਤੇ ਨੇਚਰੋਥਰਿਓਰਪੀ ਅਤੇ  ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਕਰਦੀ ਹੈ। ਇਸ ਮੌਕੇ ਬੈਸਟ ਕੇਅਰ ਐਵਾਰਡ ਮਿਲਣ ਤੇ ਡਾਕਟਰ ਅਸ਼ੋਕ ਕੁਮਾਰ ਨੇ ਹਿੰਦੋਸਤਾਨ ਜਨ ਸੇਵਾ ਸਮਿਤੀ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਰੋਜਾਨਾਂ ਇੱਕ ਘੰਟਾ ਸੈਰ ਕਰਨੀ ਚਾਹੀਦੀ ਹੈ, ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਪੋਸਚਰ ਬਾਰੇ ਗਿਆਨ ਜਰੂਰ ਹੋਣਾ ਚਾਹੀਦਾ ਹੈ ਕਿਉਕਿ ਅੱਜ ਕੱਲ੍ਹ ਜਿਆਦਾਤਰ ਜੋੜਾਂ ਦੇ ਦਰਦ, ਬੈਕ ਬੋਨ ਸਮੱਸਿਆ ਤੇ ਸਰਵਾਈਕਲ ਕਾਰਨ ਲੋਕ ਜ਼ਿਆਦਾ ਪੀੜਤ ਹਨ। ਉਹਨਾਂ ਕਿਹਾ  ਓਹ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ, ਅਗਰ ਕੋਈ ਵੀ ਜੋੜਾਂ ਨਾਲ ਸੰਬੰਧਿਤ ਸਮੱਸਿਆ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ. ਐੱਚ. ਓ. ਫਿਲੌਰ ਸ੍ਰੀ ਸੰਜੀਵ ਕਪੂਰ ਨੂੰ ਕੀਤਾ ਸਨਮਾਨਿਤ
Next articleਕੇਂਦਰ ਸਰਕਾਰ ਨੂੰ ਬਜਿੱਦ ਹੋਣ ਦੀ ਬਜਾਏ ਮੰਨੀਆਂ ਹੋਈਆਂ ਕਿਸਾਨੀ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ–ਜਮਹੂਰੀ ਅਧਿਕਾਰ ਸਭਾ