ਉੱਘੇ ਅੰਬੇਡਕਰੀ ਅਤੇ ਸਮਾਜਿਕ ਕਾਰਕੁਨ ਡਾ. ਰਾਮ ਲਾਲ ਜੱਸੀ ਦਾ ਸ਼ਰਧਾਂਜਲੀ ਸਮਾਰੋਹ ਡਾ. ਜੱਸੀ ਇੱਕ ਸਮਰਪਿਤ ਅੰਬੇਡਕਰੀ ਸਨ – ਡਾ. ਅਜਨਾਤ

ਅੰਬੇਡਕਰ ਭਵਨ ਟਰੱਸਟ ਦੇ ਵਾਈਸ ਪ੍ਰੈਜੀਡੈਂਟ ਡਾ. ਸੁਰਿੰਦਰ ਅਜਨਾਤ ਡਾ. ਜੱਸੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ।

ਬਲਦੇਵ ਰਾਜ ਭਾਰਦਵਾਜ

ਜਲੰਧਰ (ਸਮਾਜ ਵੀਕਲੀ) ਇਤਿਹਾਸਿਕ ਸਥਾਨ ਅੰਬੇਡਕਰ ਭਵਨ ਜਲੰਧਰ ਦੇ ਸੀਨੀਅਰ ਟਰੱਸਟੀ,  ਪ੍ਰਬੁੱਧ  ਭਾਰਤ ਫਾਊਂਡੇਸ਼ਨ ਫਗਵਾੜਾ ਦੇ ਸਰਪ੍ਰਸਤ,  ਉੱਘੇ ਅੰਬੇਡਕਰਵਾਦੀ ਅਤੇ ਰਾਜਨੀਤੀ ਦੇ ਸਿਰਮੌਰ ਨੇਤਾ ਡਾ. ਰਾਮ ਲਾਲ ਜੱਸੀ ਦੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਪ੍ਰਬੁੱਧ ਭਾਰਤ ਫਾਉਂਡੇਸ਼ਨ ਵੱਲੋਂ ਮਿਲਨ ਪੈਲਸ, ਜੀਟੀ ਰੋਡ , ਗੋਰਾਇਆ  ਵਿਖੇ ਆਯੋਜਿਤ ਕੀਤਾ ਗਿਆ। ਆਪਣੇ ਸਤਿਕਾਰਤ ਨੇਤਾ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅੰਬੇਡਕਰ ਭਵਨ ਟਰੱਸਟ (ਰਜਿ.), ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.), ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.)ਪੰਜਾਬ ਯੂਨਿਟ, ਸੱਚ ਫਾਊਂਡੇਸ਼ਨ ਹੁਸ਼ਿਆਰਪੁਰ,  ਧੱਮਾ ਫੈਡਰੇਸ਼ਨ ਫਿਲੋਰ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ,  ਰਾਜਨੀਤਿਕ ਆਗੂ ਅਤੇ ਬਹੁਤ ਭਾਰੀ ਗਿਣਤੀ ਵਿੱਚ ਡਾ. ਰਾਮ ਲਾਲ ਜੱਸੀ ਦੇ ਸ਼ਰਧਾਲੂ ਸਮਾਰੋਹ ਵਿੱਚ ਪਹੁੰਚੇ। ਪੰਜਾਬ ਦੇ ਪ੍ਰਸਿੱਧ ਤਕਸ਼ਲਾ ਮਹਾ ਬੁੱਧ ਵਿਹਾਰ ਲੁਧਿਆਣਾ ਤੋਂ ਆਏ ਮਾਨਯੋਗ ਭਿੱਖੂ ਸੰਘ ਦੀ ਹਾਜ਼ਰੀ ਵਿੱਚ ਮਾਨਯੋਗ ਭੰਤੇ ਪ੍ਰਗਿਆ ਬੋਧੀ ਜੀ ਨੇ ਧੱਮ ਦੇਸ਼ਨਾ ਦਿੱਤੀ ਅਤੇ ਡਾ. ਜੱਸੀ ਜੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਭੰਤੇ ਪ੍ਰਗਿਆ ਬੋਧੀ ਜੀ ਨੇ ਡਾ. ਜੱਸੀ ਦੇ ਪਰਿਵਾਰ ਨੂੰ ਅਤੇ ਹੋਰ ਸਾਰੇ ਭਾਗੀਦਾਰਾਂ ਨੂੰ ਆਸ਼ੀਰਵਾਦ ਦਿੱਤਾ। ਧੱਮਾਚਾਰੀ ਵੱਜਰ ਧਵੱਜ ਨੇ ਵੀ ਪ੍ਰਵਚਨ ਕੀਤੇ ਅਤੇ ਡਾ. ਜੱਸੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਡਾ. ਰਜਿੰਦਰ ਥਿੰਦ ਨੇ ਮਾਨਯੋਗ ਡਾ. ਰਾਮ ਲਾਲ ਜੱਸੀ ਜੀ ਦੇ ਜੀਵਨ ਸੰਘਰਸ਼ ਬਾਰੇ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਸਭ ਨੂੰ ਜਾਣੂ ਕਰਵਾਇਆ। ਡਾ. ਜੱਸੀ ਦੀ ਪੋਤੀ ਮਿਸ ਵੰਦਨਾ ਰਾਹੁਲ ਨੇ  ਆਪਣੇ ਦਾਦਾ ਜੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਅੰਬੇਡਕਰ ਭਵਨ ਟਰੱਸਟ ਦੇ ਵਾਈਸ ਪ੍ਰੈਜੀਡੈਂਟ ਅਤੇ ਵਿਦਵਾਨ ਡਾ. ਸੁਰਿੰਦਰ ਅਜਨਾਤ  ਨੇ ਡਾ. ਰਾਮ ਲਾਲ ਜੱਸੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ  ਡਾ. ਜੱਸੀ ਇੱਕ ਵਿਦਵਾਨ, ਤਰਕਸ਼ੀਲ, ਬੁੱਧੀਜੀਵੀ ਅਤੇ ਨਿਧੜਕ ਬੁਲਾਰੇ ਸਨ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਵਿੱਚ ਲਾਇਆ। ਉਹ ਇੱਕ ਸਮਰਪਿਤ ਅੰਬੇਡਕਰੀ ਸਨ। ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ  ਨੇ ਡਾ. ਜੱਸੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਪਣੇ ਭਾਸ਼ਣ ਵਿੱਚ ਡਾ. ਜੱਸੀ ਨਾਲ ਲਗਭਗ ਛੇ ਦਹਾਕਿਆਂ ਤੋਂ ਅੰਬੇਡਕਰੀ ਵਿਚਾਰਧਾਰਾ ਲਈ ਨਿਰੰਤਰ ਕਾਰਜਸ਼ੀਲ ਹੋਣ ਦੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਅੰਬੇਡਕਰੀ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਵਿੱਚ ਸ੍ਰੀ ਲਹੌਰੀ ਰਾਮ ਬਾਲੀ ਜੀ ਨਾਲ ਰਲ ਕੇ ਪਾਏ ਗਏ ਉਨ੍ਹਾਂ ਦੇ ਇਤਿਹਾਸਿਕ ਯੋਗਦਾਨ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਸਾਬਕਾ ਮੈਂਬਰ-ਪਾਰਲੀਮੈਂਟ ਸ਼੍ਰੀ ਸ਼ਮਸ਼ੇਰ ਸਿੰਘ ਦੁੱਲੋ ਨੇ ਕਿਹਾ ਕਿ ਡਾ. ਜੱਸੀ ਨੂੰ ਸਮਾਜਿਕ ਅਤੇ ਸਿਆਸੀ ਮਸਲਿਆਂ ਦੀ ਡੂੰਘੀ ਸੂਝ ਸੀ। ਉਨ੍ਹਾਂ ਨੇ ਅੰਬੇਡਕਰੀ ਵਿਚਾਰਧਾਰਾ ਦਾ ਡੂੰਘਾ ਅਧਿਅਨ ਕੀਤਾ ਹੋਇਆ ਸੀ। ਅਸੀਂ ਕਈ ਮਸਲਿਆਂ ਤੇ ਉਨ੍ਹਾਂ  ਦੇ ਹੱਲ ਸਬੰਧੀ ਉਨ੍ਹਾਂ ਤੋਂ ਅਗਵਾਈ ਲੈਂਦੇ ਰਹੇ ਹਾਂ। ਸੱਚ ਫਾਊਂਡੇਸ਼ਨ ਤੋਂ ਐਡਵੋਕੇਟ ਰਣਜੀਤ ਕੁਮਾਰ ਜੋ ਡਿਸਟਰਿਕਟ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਹਨ, ਨੇ ਕਿਹਾ ਕਿ ਡਾ. ਜੱਸੀ  ਇੱਕ ਸਮਰਪਿਤ ਅੰਬੇਡਕਰੀ ਅਤੇ ਸੂਝਵਾਨ ਨੇਤਾ ਸਨ। ਇਨ੍ਹਾਂ ਤੋਂ ਇਲਾਵਾ ਸਾਬਕਾ ਵਿਧਾਇਕ ਪਵਨ ਟੀਨੂ,  ਐਡਵੋਕੇਟ ਸੰਜੀਵ ਭੋਰਾ ਅਤੇ ਬੀਬੀ ਸੰਤੋਸ਼ ਕੁਮਾਰੀ ਨੇ ਵੀ ਡਾ. ਜੱਸੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।  ਬੀਐਸਪੀ ਆਗੂ ਪ੍ਰਵੀਨ ਬੰਗਾ ਨੇ ਡਾ. ਰਾਮ ਲਾਲ ਜੱਸੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਰੋਹ ਵਿੱਚ ਆਏ ਹੋਏ ਸਾਰੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਡਾ. ਰਜਿੰਦਰ ਥਿੰਦ ਅਤੇ ਐਡਵੋਕੇਟ ਇੰਦਰਜੀਤ ਕਾਜਲਾ ਨੇ ਕੀਤਾ। ਸ਼ਰਧਾਂਜਲੀ  ਸਮਾਰੋਹ ਵਿੱਚ ਸਰਬ ਸ਼੍ਰੀ ਹਰਮੇਸ਼ ਜੱਸਲ, ਪ੍ਰਭ ਦਿਆਲ ਰਾਮਪੁਰ, ਬਲਦੇਵ ਰਾਜ ਭਾਰਦਵਾਜ,  ਨਿਰਮਲ  ਬਿਨਜੀ, ਪਿਛੋਰੀ ਲਾਲ ਸੰਧੂ, ਰਾਮ ਲਾਲ ਦਾਸ, ਹਰਭਜਨ ਨਿਮਤਾ, ਜੋਤੀ ਪ੍ਰਕਾਸ਼, ਅਮਜਦ ਬੇਗ, ਨਰਿੰਦਰ ਲੇਖ, ਰਾਜਿੰਦਰ ਮਹੇ, ਗੁਰਦਿਆਲ ਜੱਸਲ ਕੁਲਦੀਪ ਭੱਟੀ, ਸਨੀ ਥਾਪਰ, ਵਰਿੰਦਰ ਕੁਮਾਰ, ਇੰਜੀਨੀਅਰ ਜਸਵੰਤ ਰਾਏ, ਡਾ. ਐਸ ਪੀ ਸਿੰਘ, ਡਾ. ਸੁਰਿੰਦਰ ਕੁਮਾਰ, ਸੋਹਣ ਸਹਿਜਲ, ਘਣਸ਼ਾਮ ਅਤੇ ਭਾਰੀ ਸੰਖਿਆ ਵਿੱਚ ਜੱਸੀ ਪਰਿਵਾਰ ਦੇ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਪੰਜਾਬ ਭਰ ਤੋਂ ਉਨ੍ਹਾਂ ਦੇ ਸਨੇਹੀ ਸ਼ਾਮਿਲ ਹੋਏ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ

ਵਿੱਤ ਸਕੱਤਰ

ਅੰਬੇਡਕਰ ਭਵਨ ਟਰੱਸਟ  (ਰਜਿ.), ਜਲੰਧਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੀ ਕੇ ਯੂ ਦੁਆਬਾ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਦੇ ਵਿਰੋਧ ਵਿਚ 15 ਅਗਸਤ ਨੂੰ ਟਰੈਕਟਰ ਮਾਰਚ ਕੱਢ ਕੇ ਕਾਲੇ ਕਨੂੰਨ ਦੀਆਂ ਕਾਪੀਆਂ ਸਾੜੇਗੀ- ਕਸ਼ਮੀਰ ਸਿੰਘ ਤੰਦਾਉਰਾ
Next articleप्रख्यात अंबेडकरी एवं सामाजिक कार्यकर्ता डाॅ. राम लाल जस्सी का श्रद्धांजलि समारोह डॉ. जस्सी एक समर्पित अंबेडकरी थे – डॉ. अज्ञात