ਧੂਰੀ । ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ ਦੀ ਸਰਪ੍ਰਸਤੀ ਅਧੀਨ ਦੋ ਪੁਸਤਕਾਂ ਦੇ ‘ਲੋਕ ਅਰਪਣ ਸਮਾਰੋਹ’ ਦੇ ਰੂਪ ਵਿੱਚ ਹੋਈ , ਪ੍ਰਧਾਨਗੀ ਮੰਡਲ ਵਿੱਚ ਲੋਕ ਗਾਇਕ ਗੁਰਦਿਆਲ ਨਿਰਮਾਣ ਤੋਂ ਇਲਾਵਾ ਦੋਵੇਂ ਪੁਸਤਕਾਂ ਦੇ ਲੇਖਕ ਸੇਵਾ ਸਿੰਘ ਧਾਲੀਵਾਲ ਅਤੇ ਝੱਲੀ ਲੱਡਾ ਵੀ ਸ਼ਾਮਲ ਸਨ ।
ਸਾਹਿਤਕਾਰਾਂ ਅਤੇ ਸਾਹਿਤ ਪੇ੍ਮੀਆਂ ਦੇ ਭਰਵੇਂ ਇਕੱਠ ਅਤੇ ਤਾੜੀਆਂ ਦੀ ਗੂੰਜ ਵਿੱਚ ‘ਜੀਵਨ ਸਚਾਈਆਂ’ ( ਗੀਤ ਸੰਗ੍ਰਹਿ ) ਅਤੇ ‘ਖੋਪੇ ਰੰਗੀ ਚਮੜੀ’ ( ਕਾਵਿ ਸੰਗ੍ਰਹਿ ) ਕਿਤਾਬਾਂ ਦੀ ਘੁੰਡ ਚੁਕਾਈ ਕੀਤੀ ਗਈ। ਕਿਤਾਬਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਪ੍ਧਾਨ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਦੋਵੇਂ ਹੀ ਉੱਭਰਦੇ ਲੇਖਕ ਹਨ ਅਤੇ ਨਵੇਂ ਲਿਖਾਰੀਆਂ ਨੂੰ ਸ਼ਾਬਾਸ਼ ਦੇ ਨਾਲ਼ ਨਾਲ਼ ਚੰਗੇ ਸੁਝਾਅ ਦੇਣ ਦੀ ਲੋੜ ਹੁੰਦੀ ਹੈ । ਸਭਾ ਵੱਲੋਂ ਦੋਵਾਂ ਸਾਥੀਆਂ ਨੂੰ ਯਾਦਗਾਰੀ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।
ਦੂਸਰੇ ਦੌਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਭੋਲਾ ਸਿੰਘ ਸੰਗਰਾਮੀ , ਮਿਲਖਾ ਸਿੰਘ ਸਨੇਹੀ , ਜੰਗੀਰ ਸਿੰਘ ਰਤਨ , ਰਾਜਿੰਦਰ ਸਿੰਘ ਰਾਜਨ , ਅਮਰਜੀਤ ਅਮਨ , ਪੀ੍ਤ ਬਖਸ਼ੀ ਵਾਲਾ , ਮੈਨੇਜ਼ਰ ਜਗਦੇਵ ਸ਼ਰਮਾ , ਅਮਰ ਗਰਗ , ਬਲਵੰਤ ਕੌਰ ਘਨੌਰੀ , ਅਜਮੇਰ ਸਿੰਘ ਫਰੀਦਪੁਰ , ਇੰਦਰਜੀਤ ਸਿੰਘ , ਸੁਰਿੰਦਰ ਅਜਨਬੀ , ਸੁਖਦੇਵ ਪੇਂਟਰ , ਜਗਸੀਰ ਮੂਲੋਵਾਲ , ਸੁੱਖੀ ਆਜ਼ਾਦ , ਸੁਖਵਿੰਦਰ ਹਥੋਆ , ਰੇਣੂੰ ਸ਼ਰਮਾ ਹਥਨ , ਸੰਜਨਾਂ ਸ਼ਰਮਾ , ਸੁਖਵਿੰਦਰ ਲੋਟੇ , ਅਸ਼ੋਕ ਭੰਡਾਰੀ , ਸੁਰਿੰਦਰ ਸ਼ਰਮਾ ਹਰਚੰਦਪੁਰ , ਮਹਿੰਦਰ ਜੀਤ ਸਿੰਘ , ਜਗਦੀਸ਼ ਖੀਪਲ਼ , ਅਤੇ ਸੁਖਦਿਆਲ ਸ਼ਰਮਾ ਨੇ ਆਪੋ ਆਪਣੀਆਂ ਚੋਣਵੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ । ਹਾਜ਼ਰੀਨ ਵਿੱਚ ਦੋਵੇਂ ਲੇਖਕਾਂ ਦੇ ਮਿੱਤਰ ਦੋਸਤ ਅਤੇ ਸਕੇ ਸੰਬੰਧੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly