ਨਵਾਂ ਉਭੱਰ ਰਿਹਾ ਗਾਇਕ-ਦਿਲਜੀਤ ਚਹਿਲ

ਦਿਲਜੀਤ ਚਹਿਲ

(ਸਮਾਜ ਵੀਕਲੀ)

ਕੁਦਰਤ ਵੱਲੋਂ ਬਖ਼ਸ਼ੀ ਸੁੰਦਰਤਾ ਅਤੇ ਮਿੱਠੜੇ ਸੁਭਾਅ ਦਾ ਤੇ ਸੁਰੀਲੀ ਆਵਾਜ਼ ਦਾ ਮਾਲਕ ਦਲਜੀਤ ਚਹਿਲ ਜਿਸ ਦਾ ਜਨਮ ਪਿੰਡ ਫਰੀਦੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਚ ਪਿਤਾ ਜਗਜੀਤ ਸਿੰਘ ਚਹਿਲ ਅਤੇ ਮਾਤਾ ਬਲਵਿੰਦਰ ਕੌਰ ਦੇ ਕੁੱਖੋਂ ਹੋਇਆ ਬਚਪਨ ਤੋਂ ਹੀ ਬਾਪੂ ਦੇ ਘਰ ਰੱਖੇ ਰੇਡੀਓ ਦਾ ਸੰਗੀਤ ਸੁਣਦਾ ਸੁਣਦਾ ਸੰਗੀਤ ਦੀਆਂ ਸੁਰਾਂ ਵੱਲ ਧਿਆਨ ਕਰ ਕੇ ਬੈਠ ਗਿਆ ਪੜ੍ਹਾਈ ਦੇ ਨਾਲ-ਨਾਲ ਸੰਗੀਤ ਵੱਲ ਖ਼ਿਆਲ ਬਹੁਤ ਵੱਧ ਗਿਆ,ਸਕੂਲ ਦੇ ਹਰ ਸੰਗੀਤ ਪ੍ਰੋਗ੍ਰਾਮ ਜ਼ਿਲ੍ਹਾ ਤੇ ਪੰਜਾਬ ਦੇ ਸਕੂਲਾਂ ਦੇ ਸੰਗੀਤ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗ ਪਿਆ ਹਰ ਮੁਕਾਬਲੇ ਵਿੱਚੋਂ ਕੋਈ ਨਾ ਕੋਈ ਟਰਾਫੀ ਜਿੱਤ ਕੇ ਲਿਆਉਣੀ,ਪੜ੍ਹਾਈ ਦੇ ਨਾਲ,ਗਾਇਕੀ ਇਕ ਬਹੁਤ ਵੱਡਾ ਹਿੱਸਾ ਬਣ ਗਈ।

ਸਰਬ ਸਿੱਖਿਆ ਅਭਿਆਨ ਵਲੋਂ ਜ਼ਿਲ੍ਹਾ ਪੱਧਰ ਤੇ ਕਰਵਾਇਆ ਗਿਆ ਸੰਗੀਤ ਮੁਕਾਬਲਾ ਜਿਸ ਵਿਚ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਸਕੂਲ ਦੇ ਅਧਿਆਪਕ ਸ. ਨਛੱਤਰ ਸਿੰਘ ਵਾਕਾਮੋੜ ਦਾ ਸੰਗੀਤ ਮੁਕਾਬਲਿਆਂ ਵਿੱਚ ਬਹੁਤ ਯੋਗਦਾਨ ਰਿਹਾ,ਪਿ੍ਸੀਪਲ ਜਸਪਾਲ ਸਿੰਘ ਜੀ ਦਾ ਬਹੁਤ ਸਹਿਯੋਗ ਰਿਹਾ ਸਾਰੇ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦਾ ਸੀ ਸਕੂਲ ਵਿੱਚ ਸਾਰੇ ਮੁੰਡੇ ਕੁੜੀਆਂ ਨੂੰ ਭੈਣ ਭਰਾ ਸਮਝਦਾ ਸੀ ਤੇ ਅੱਜ ਕੱਲ ਫਰੀਦਕੋਟ ਬਿ੍ਜਿੰਦਰਾ ਕਾਲਜ਼ ਵਿੱਚ ਵੋਕਲ ਸੰਗੀਤ ਦੀ ਬੀ. ਏ.ਕਰ ਰਿਹਾ ਹੈ ਅਤੇ ਚਮਕ ਚਮਕੀਲਾ ਜੀ ਨੂੰ ਗੁਰੂ ਮੰਨਦੇ ਹਨ ਮਾਰਕਿਟ ਵਿੱਚ ਚਲ ਰਿਹਾ ਧਾਰਮਿਕ ਸ਼ਬਦ (ਕਿਉਂ ਛੱਡਿਏ ਦਰ ਐਸਾ) ਜਿਸ ਦੇ ਗੀਤਕਾਰ ਸੰਗੀਤਕ ਢਾਡੀ ਜੱਥਾ ਰਾਜਪੁਰ ਤੋਂ ਸਰਦਾਰ ਮੇਵਾ ਸਿੰਘ ਰੌਣਕ ਜੀ ਜਲਦੀ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਬਹੁਤ ਜਲਦੀ ਨਵਾਂ ਗੀਤ ਲੈ ਕੇ ਆ ਰਹੇ ਹਨ(ਵਿੱਚ ਪ੍ਰਦੇਸਾਂ ਦੇ) ਜਿਸ ਦੇ ਗੀਤਕਾਰ ਹਨ ਜਨਾਬ ਪਾਲ ਫਿਆਲੀ ਵਾਲਾ ਜੀ ਹਨ ਜਿਨ੍ਹਾਂ ਦੀ ਬਹੁਤ ਲੰਮੇ ਸਮੇਂ ਤੋਂ ਗੀਤਕਾਰੀ ਵਿੱਚ ਝੰਡੀ ਹੈ,ਜੋ ਹਮੇਸ਼ਾ ਪੰਜਾਬ ਦੇ ਅਜੋਕੇ ਹਾਲਾਤ ਸੱਭਿਆਚਾਰ ਤੇ ਵਿਰਸੇ ਦੀ ਗੱਲ ਕਰਦੇ ਹਨ।ਕੁਝ ਦਿਨਾਂ ਤਕ ਇਨ੍ਹਾਂ ਦਾ ਇਹ ਗੀਤ ਸਰੋਤਿਆਂ ਦੇ ਮਨੋਰੰਜਨ ਤੇ ਸੇਧ ਦੇਣ ਲਈ ਆ ਰਿਹਾ ਹੈ।

ਦਿਲਜੀਤ ਚਹਿਲ ਜੀ ਤੋਂ ਪੁੱਛਣ ਤੇ ਪਤਾ ਲੱਗਿਆ ਕਿ ਉਹ ਲਾਲ ਚੰਦ ਯਮਲਾ ਜੱਟ,ਦੀਦਾਰ ਸੰਧੂ, ਮੁਹੰਮਦ ਸਦੀਕ ਬੀਬਾ ਸੁਰਿੰਦਰ ਕੌਰ ਦੀ ਗਾਇਕੀ ਸੁਣਦੇ ਆਏ ਹਨ ਤੇ ਉਸੇ ਹੀ ਰਸਤੇ ਚੱਲਣ ਦਾ ਪੱਕਾ ਇਰਾਦਾ ਹੈ।ਅਜੋਕੀ ਮੰਡੀਰ ਗਾਇਕੀ ਬਾਰੇ ਗੱਲ ਕਰਨ ਤੇ ਉਨ੍ਹਾਂ ਨੇ ਕਿਹਾ “ਸਾਡੇ ਕੁਝ ਗਾਇਕ ਬਾਜ਼ਾਰੂ ਬਣ ਗਏ ਗਾਇਕੀ ਵਿਚ ਕੋਈ ਸ਼ਬਦ ਨਹੀਂ ਹੁੰਦਾ ਸਿਰਫ਼ ਨੱਚਣ ਨਚਾਉਣ ਦੇ ਵੀਡੀਓ ਬਣਾਏ ਜਾਂਦੇ ਹਨ ਜੋ ਪੰਜਾਬੀ ਮਾਂ ਬੋਲੀ ਲਈ ਖ਼ਤਰਾ ਹਨ।” ਉਨ੍ਹਾਂ ਗਾਇਕ ਤੇ ਗੀਤਕਾਰਾਂ ਨੂੰ ਖ਼ਾਸ ਬੇਨਤੀ ਕੀਤੀ ਕਿ ਆਪਣੀ ਮਾਂ ਬੋਲੀ ਪੰਜਾਬੀ ਦਾ ਆਧਾਰ ਵੇਖੋ ਸਾਡੇ ਪਿਛਲੇ ਗਾਇਕਾਂ ਨੇ ਅਜਿਹੇ ਗੀਤ ਪੇਸ਼ ਕੀਤੇ ਜੋ ਅੱਜ ਸੁਣਨ ਤੇ ਲੋਕ ਗੀਤ ਲੱਗਦੇ ਹਨ ਕੀ ਅਸੀਂ ਅਜਿਹਾ ਕੁਝ ਲਿਖ ਤੇ ਗਾ ਨਹੀਂ ਸਕਦੇ ? ਅੱਜ ਵੀ ਗਾਇਕ ਤੇ ਗੀਤਕਾਰ ਬੱਬੂ ਮਾਨ ਰੋਮੀ ਘੜਾਮੇ ਵਾਲੇ ਦੇ ਗੀਤ ਲੋਕਾਂ ਦੇ ਮਨੋਰੰਜਨ ਦੇ ਨਾਲ ਨਾਲ ਸੇਧ ਵੀ ਦਿੰਦੇ ਹਨ।

ਇਕ ਨਵੇਂ ਉੱਭਰ ਰਹੇ ਗੀਤਕਾਰ ਜੋਗਿੰਦਰ ਸਿੰਘ ਬਾਰੇ ਉਨ੍ਹਾਂ ਨੇ ਕਿਹਾ”ਕਿ ਇਹ ਬਾਈ ਜੀ ਫੌਜ ਵਿਚ ਦੇਸ਼ ਦੀ ਰੱਖਿਆ ਕਰਦੇ ਕਰਦੇ ਪੰਜਾਬੀ ਗਾਇਕੀ ਦੀ ਵੀ ਰੱਖਿਆ ਕਰਦੇ ਰਹੇ ਹਨ,ਇਨ੍ਹਾਂ ਦੇ ਲਿਖੇ ਤੇ ਰਿਕਾਰਡ ਹੋਏ ਗੀਤ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਪੂਰਨ ਰੂਪ ਵਿੱਚ ਰਖਵਾਲੇ ਨਜ਼ਰ ਆਉਂਦੇ ਹਨ।ਮੈਂ ਵੀ ਜਲਦੀ ਹੀ ਇਨ੍ਹਾਂ ਤੋਂ ਕੁਝ ਗੀਤ ਪ੍ਰਾਪਤ ਕਰਕੇ ਰਿਕਾਰਡ ਕਰਵਾਉਣ ਦਾ ਜ਼ਰੂਰ ਉਪਰਾਲਾ ਕਰਾਂਗਾ।” ਕੁਝ ਦਿਨ ਪਹਿਲਾਂ ਇਕ ਸਮਾਜਿਕ ਪ੍ਰੋਗਰਾਮ ਵਿਚ ਮੈਂ ਇਨ੍ਹਾਂ ਦਾ ਅਖਾੜਾ ਸੁਣਿਆ,ਇਨ੍ਹਾਂ ਦੀ ਆਵਾਜ਼ ਤੇ ਉਚਾਰਣ ਦਾ ਤਰੀਕਾ ਤੇ ਸ਼ਬਦ ਪੰਜਾਬੀ ਮਾਂ ਬੋਲੀ ਦੇ ਹਾਮੀ ਸਨ।ਪੁਰਾਣੇ ਗਾਇਕਾਂ ਦੇ ਸਥਾਪਤ ਇਨ੍ਹਾਂ ਨੇ ਗੀਤ ਆਪਣੇ ਸਰੋਤਿਆਂ ਨੂੰ ਇਹ ਦੱਸਦੇ ਹੋਏ ਗਾਏ ਕਿ ਸਾਡੀ ਮਾਂ ਪੰਜਾਬੀ ਦੀ ਇਹ ਗਾਇਕੀ ਹੈ ਸਾਨੂੰ ਇਹ ਪਹਿਲਾਂ ਸੁਣਨੀ ਚਾਹੀਦੀ ਹੈ ਤਾਂ ਹੀ ਅੱਜ ਦੀ ਗਾਇਕੀ ਨੂੰ ਸਹੀ ਸੇਧ ਮਿਲੇਗੀ।

ਨਵੇਂ ਗੀਤ ਅੱਜ ਦੇ ਗੀਤਕਾਰਾਂ ਦੇ ਲਿਖੇ ਹੋਏ ਗੀਤ ਜੋ ਸਣਾਏ,ਇਹ ਲੱਗ ਰਿਹਾ ਸੀ ਲਾਲ ਚੰਦ ਦੀ ਤੂੰਬੀ ਅੱਜ ਵੀ ਕਿਸੇ ਨਾ ਕਿਸੇ ਕੋਨੇ ਵਿੱਚ ਵੱਜ ਰਹੀ ਹੈ,ਤੇ ਬਾਬਾ ਨਾਨਕ ਦੀ ਬਾਣੀ ਦਾ ਪ੍ਰਚਾਰ ਕਰ ਰਹੀ ਹੈ।ਹੈਰਾਨ ਰਹਿ ਗਿਆ ਕਿ ਲੋਕ ਕਹਿੰਦੇ ਹਨ ਕਿ ਪੰਜਾਬੀ ਗਾਇਕੀ ਲਾਈਨ ਤੋਂ ਉਤਰ ਗਈ ਹੈ,ਪਰ ਦਿਲਜੀਤ ਚਹਿਲ ਦੀ ਗਾਇਕੀ ਪੰਜਾਬੀ ਵਿਰਸੇ ਨੂੰ ਅੱਗੇ ਤੋਰਦੀ ਨਜ਼ਰ ਆਈ।ਜੋ ਗੀਤਕਾਰੀ ਦਾ ਏਨਾ ਨੇ ਲੜ ਫੜਿਆ ਹੈ ਜਦੋਂ ਇਹ ਰਿਕਾਰਡ ਹੋ ਜਾਣਗੇ ਉਸ ਸਮੇਂ ਹੀ ਲੱਗੇਗਾ ਕਿ ਇਹ ਲੋਕ ਗੀਤ ਹਨ।ਮੈਂ ਪਾਠਕਾਂ ਨਾਲ ਪੱਕਾ ਵਾਅਦਾ ਕਰਦਾ ਹਾਂ ਇਨ੍ਹਾਂ ਦੇ ਗਾਏ ਗੀਤ ਲੋਕ ਗੀਤ ਜਿੰਨੀ ਉਮਰ ਜ਼ਰੂਰ ਭੋਗਣਗੇ।ਤੇ ਗਾਇਕ ਦਲਜੀਤ ਚਹਿਲ ਲੋਕ ਗਾਇਕੀ ਦੀਆ ਪੌੜੀਆ ਫਟਾ ਫਟ ਚੜ੍ਹਦਾ ਹੋਇਆ ਪਹਿਲੀ ਕਤਾਰ ਦਾ ਗਾਇਕ ਬਣ ਜਾਵੇ-ਆਮੀਨ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIreland’s Covid hospitalisations highest since March
Next articleਕੁੰਡਲੀਆ ਕਬਿੱਤ ਛੰਦ