ਐਲੋਨ ਮਸਕ ਨਹੀਂ ਰਿਹਾ ਸਭ ਤੋਂ ਅਮੀਰ ਵਿਅਕਤੀ ਬੀਤੇ ਦਿਨੀਂ ਸ਼ੇਅਰਾਂ ਵਿੱਚ 7% ਗਿਰਾਵਟ ਨੇ ਗੁਆਏ ਕਰੋੜਾਂ ਡਾਲਰ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਐਲੋਨ ਮਸਕ ਹੁਣ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਨਹੀਂ ਰਿਹਾ, ਬਲੂਮਬਰਗ ਬਿਲੀਅਨੇਅਰਜ਼ ਦੀ ਤਾਜਾ ਰਿਪੋਰਟ ਅਨੁਸਾਰ ਹੁਣ ਜੈਫ ਬਿਜੋਜ਼ ਸਭ ਤੋਂ ਅਮੀਰ ਵਿਅਕਤੀ ਦਾ ਰੁੱਤਬਾ ਹਾਸਿਲ ਕਰ ਚੁੱਕਾ ਹੈ। ਜੈਫ ਦੀ ਸੰਪਤੀ ਕੁੱਲ 200 ਬਿਲੀਅਨ ਡਾਲਰ ਦੀ ਆਂਕੀ ਗਈ ਹੈ, ਜਦਕਿ ਐਲੋਨ ਮਸਕ ਦੀ $198 ਬਿਲੀਅਨ। ਬੀਤੇ ਸਾਲ ਵਿੱਚ ਜੈਫ ਨੇ ਆਪਣੀ ਸੰਪਤੀ ਵਿੱਚ $23 ਬਿਲੀਅਨ ਦਾ ਵਾਧਾ ਕੀਤਾ ਹੈ, ਜਦਕਿ ਮਸਕ ਨੇ $31 ਬਿਲੀਅਨ ਗੁਆਏ ਹਨ, ਬੀਤੇ ਦਿਨੀਂ ਵੀ ਐਲੋਨ ਮਸਕ ਦੇ ਟੈਸਲਾ ਕੰਪਨੀ ਦੇ ਸ਼ੇਅਰਾਂ ਵਿੱਚ 7% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਸ਼ੁਭ ਸਵੇਰ ਦੋਸਤੋ,
Next articleਪ੍ਰਭਾਤ ਫੇਰੀ ਦਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ ਕੀਤਾ ਸਵਾਗਤ – ਲਾਇਨ ਸੋਮਿਨਾਂ ਸੰਧੂ