ਇਲੈਕਸਨ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
6 ਕੁ ਮਹੀਨੇ ਰਹਿਗੇ ਸਾਰੇ
ਲੋਕ ਸਭਾ ਦੀਆਂ ਚੋਣਾਂ ਵਿੱਚ
ਆਉਣਗੇ ਪਾਕੇ ਚਿੱਟੇ ਕੁੜਤੇ
5 ਸਾਲ ਨਹੀਂ ਜਾਣਿਆ ਟਿੱਚ
ਭੇਦ ਭਾਵ ਨਾ ਰਹਿਣ ਦਿਆਂਗੇ
ਪੱਟ ਸੁੱਟਾਂਗੇ ਲੱਗੀ ਵਾੜ
24 ਵਾਲੀ ਇਲੈਕਸਨ ਜਿੱਤਣੀ
ਹਰ ਇਕ ਨੇਤਾ ਰਿਹਾ ਦਹਾੜ
ਪੈਸਾ ਧੇਲਾ ਦਾਰੂ ਸਿੱਕਾ ਨਸ਼ਾ ਪੱਤਾ
ਸਭ ਆਊਗਾ
ਜਿੰਨੇ ਕਦੀ ਸਵਾਦ ਨਹੀਂ ਚੱਖਿਆ
ਉਹ ਵੀ ਲੈਕੇ ਖਾਊਗਾ
ਵਿੱਚ ਨੱਸੇ ਦੇ ਲਾਉਣਗੇ ਨਾਰੇ
ਘਰ ਵਿਚ ਪੈ ਜਾਏ ਭਵੇ ਉਜਾੜ
24 ਵਾਲੀ ਇਲੈਕਸਨ  ਜਿੱਤਣੀ
ਹਰ ਇੱਕ ਨੇਤਾ ਰਿਹਾ ਦਹਾੜ
ਬਿਜਲੀ ਪਾਣੀ ਮੁਫ਼ਤ ਹੈ ਪਹਿਲਾਂ
ਹੋਰ ਦਸੋਂ ਕੀ ਲੈਣਾ
ਤੁਸੀਂ ਤਾਂ ਬੱਸ ਇੱਕ ਵੋਟ ਹੀ ਦੇਣੀ
ਬਾਕੀ ਮੈਨੂੰ ਕਰਨਾ ਪੈਣਾ
ਦਗਿਆਈਆ ਨੂੰ ਮਾਫ ਨਹੀਂ ਕਰਨਾ
ਜਿੰਨਾ ਕੀਤਾ ਦੇਸ਼ ਕਬਾੜ
24 ਵਾਲੀ ਇਲੈਕਸਨ ਜਿੱਤਣੀ
ਹਰ ਇੱਕ ਨੇਤਾ ਰਿਹਾ ਦਹਾੜ
ਹਰ ਇੱਕ ਸੱਚਾ ਸੁੱਚਾ ਬਣਿਆ
ਜਿਵੇਂ ਸਾਫ ਆ ਨੀਤੀ
ਗੁਰਮੀਤ ਡੁਮਾਣੇ ਵਾਲਿਆਂ ਕਿਵੇਂ
ਘੜਦੇ ਆ ਰਣਨੀਤੀ
ਮਾਸਟਰ ਡਾਕਟਰ ਭੈਣਜੀਆਂ ਦੇ
ਜੋ ਰਹੇ ਸੀ ਪਹਿਲਾਂ ਕੁਟਾਪਾ ਚਾੜ
24 ਵਾਲੀ ਇਲੈਕਸਨ ਜਿੱਤਣੀ
ਹਰ ਇੱਕ ਨੇਤਾ ਰਿਹਾ ਦਹਾੜ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ
76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article(ਮਿੰਨੀ ਕਹਾਣੀ) ਚੁੱਪ ਦੀ ਭਾਸ਼ਾ 
Next articleਜ਼ਿਲ੍ਹੇ ਭਰ ਦੇ ਕਰੀਬ 150 ਪ੍ਰਾਇਮਰੀ ਸਕੂਲਾਂ ਚ  ਸਿੰਗਲ ਟੀਚਰ ਹੋਣ ਕਾਰਨ ਮੁਢਲੀ ਸਿੱਖਿਆ ਦੇ ਗੁਣਵੱਤਾ ਪੱਧਰ ਚ ਨਿਘਾਰ