ਬਿਜਲੀ ਮੁਲਾਜ਼ਮਾਂ ਦੀ 3 ਦਿਨਾਂ ਦੀ ਸਮੂਹਿਕ ਛੁੱਟੀ ਕਾਰਨ ਵਧਿਆ ਪਿੱਟ ਸਿਆਪਾ

ਹੁਣ ਫ਼ਸਲ ਨੂੰ ਪਾਣੀ ਦੀ ਲੋੜ ਸੀ, ਹੁਣ ਬਿਜਲੀ ਲਾਇਨਾਂ ‘ਚ ਫਲਟ ਪੈ ਗਏ_ ਨਿਰਮਲ ਸਿੰਘ ਵਿਰਕ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਅੱਜ ਇੱਥੇ ਭਲੂਰ ਦੇ ਬਿਜਲੀ ਗਰਿੱਡ ਅੱਗੇ ਇਕੱਤਰ ਹੋਏ ਕਿਸਾਨਾਂ ਵਿਚ ਭਾਰੀ ਗੁੱਸਾ ਤੇ ਰੋਸ ਵੇਖਣ ਨੂੰ ਮਿਲਿਆ। ਜੇਕਰ ਐਨ ਮੌਕੇ ‘ਤੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਵਿਰਕ ਅਤੇ ਕਾਦੀਆਂ ਇਕਾਈ ਭਲੂਰ ਦੇ ਪ੍ਰਧਾਨ ਅਮਰਜੀਤ ਸਿੰਘ ਜਟਾਣਾ ਨਾ ਪਹੁੰਚਦੇ ਤਾਂ ਰੋਸ ਵਿੱਚ ਆਏ ਕਿਸਾਨਾਂ ਨੇ ਗਰਿੱਡ ਨੂੰ ਤਾਲਾ ਤੱਕ ਮਾਰਨ ਦਾ ਮਨ ਬਣਾ ਲਿਆ ਸੀ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਖੇਤਾਂ ਨੂੰ ਜਾਣ ਵਾਲੀ ਬਿਜਲੀ ਸਪਲਾਈ ਬੰਦ ਪਈ ਹੈ ਅਤੇ ਮੋਟਰਾਂ ਬੰਦ ਹੋਣ ਕਾਰਨ ਝੋਨੇ ਤੇ ਹਰੇ ਚਾਰੇ ਦੀ ਫ਼ਸਲ ਨੂੰ ਪਾਣੀ ਕਿੱਥੋਂ ਦਿੱਤਾ ਜਾਵੇ ? ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਬਿਜਲੀ ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੱਜ ਕੇ ਗੁੱਸਾ ਜ਼ਾਹਿਰ ਕੀਤਾ। ਇੱਥੇ ਹਾਜ਼ਿਰ ਕਿਸਾਨ ਆਗੂ ਜਸਪਾਲ ਸਿੰਘ ਪਾਲ, ਜਗਦੀਪ ਸਿੰਘ, ਈਸ਼ਰ ਸਿੰਘ ਵਿਰਕ, ਕੁਲਦੀਪ ਸਿੰਘ ਕੀਪਾ ਕਬੱਡੀ ਖਿਡਾਰੀ, ਗੁਰਤੇਜ ਸਿੰਘ ਜਟਾਣਾ, ਜਸਕਰਨ ਸਿੰਘ ਜਟਾਣਾ, ਜਗਮੀਤ ਸਿੰਘ, ਸਤਨਾਮ ਸਿੰਘ,ਲੱਖਾ ਸਿੰਘ, ਦਵਿੰਦਰ ਸਿੰਘ, ਕਾਰਾ ਸਿੰਘ, ਧਰਮਜੀਤ ਸਿੰਘ, ਜਸਪਾਲ ਸਿੰਘ ਕਾਕਾ ਘੋੜੇ ਵਾਲੇ ਤੋਂ ਇਲਾਵਾ ਕਿਸਾਨ ਇਕਾਈ ਭਲੂਰ ਦੇ ਪ੍ਰਧਾਨ ਅਮਰਜੀਤ ਸਿੰਘ ਜਟਾਣਾ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਗਰਿੱਡ ਅਧੀਨ ਚੱਲਦੇ ‘ਭਲੂਰ-ਏ’ ਅਤੇ ‘ਮੰਡਵਾਲਾ ਫੀਡਰ ਖੇਤਰ’ ਦੋਵੇਂ ਬੰਦ ਪਏ ਹੋਣ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਅਹਿਮ ਲੋੜ ਹੁੰਦੀ ਹੈ। ਪ੍ਰੰਤੂ ਹੁਣ ਹੜਤਾਲਾਂ ਤੇ ਫਲਟ ਪੈਣ ਲੱਗ ਪਏ ਖੜ੍ਹੇ ਹਨ। ਜਿਹੜੇ ਕਰਮਚਾਰੀਆਂ ਨੇ ਫਲਟ ਦੂਰ ਕਰਨਾ ਹੈ, ਉਹ ਕਹਿੰਦੇ ਸਾਨੂੰ ਉਪਰੋਂ ਮੈਸਿਜ ਆਵੇਗਾ ਤਾਂ ਕੰਮ ਕਰਾਂਗੇ। ਇਸ ਸਾਰੇ ਵਰਤਾਰੇ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਜਲਦ ਕੋਈ ਹੱਲ ਨਾ ਕੀਤਾ ਤਾਂ ਬਿਜਲੀ ਗਰਿੱਡ ਦਾ ਬੁਰੀ ਤਰ੍ਹਾਂ ਘਿਰਾਓ ਕੀਤਾ ਜਾਵੇਗਾ। ਓਧਰ ਬਿਜਲੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਸਾਰੇ ਵਰਤਾਰੇ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article13 ਅਤੇ 14 ਸਤੰਬਰ ਨੂੰ ਲੁਧਿਆਣੇ ਦੇ ਕਿਸਾਨ ਮੇਲੇ ਮੌਕੇ ਬਰਾੜ ਸੀਡਜ ਤੇ ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜ ਉਪਲਬਧ ਹੋਣਗੇ :ਬਰਾੜ
Next articleਝੋਨੇ ਦੀ ਪਰਾਲੀ ਦੀ ਸਾਂਭ- ਸੰਭਾਲ ਸਬੰਧੀ ਪਿੰਡ ਮਾਹਲਾ ਕਲਾਂ ਵਿਖੇ ਲੱਗਾ ਕਿਸਾਨ ਸਿਖਲਾਈ ਕੈਂਪ