ਸਾਰੀ ਬੱਚੇ ਤੇ ਬੀਮਾਰ ਲੋਕ ਤੜਫ – ਤੜਫ ਕੇ ਕੱਟਦੇ ਹਨ ਰਾਤ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਇਸ ਨਾਲ ਸਰਕਾਰ ਦੀ ਵਲੋਂ ਫ੍ਰੀ ਦਿੱਤੀ ਬਿਜਲੀ ਸੇਵਾ ਦੀ ਵੀ ਪੋਲ ਖੁੱਲ ਰਹੀ ਹੈ। ਪਿੰਡਾਂ ਦੇ ਲੋਕ ਵਿਚਾਰੇ ਸਾਰਾ ਦਿਨ ਮਿਹਨਤ ਮੁਸ਼ਕਤ ਕਰਦੇ ਹਨ ਉਹਨਾਂ ਪਾਸ ਕੇਵਲ ਰਾਤ ਹੀ ਹੁੰਦੀ ਜਦੋਂ ਉਹ ਅਰਾਮ ਨਾਲ ਸੋਣ ਦੀ ਕੋਸ਼ਿਸ਼ ਕਰਦੇ ਹਨ ਪਰ ਰਾਤ ਸਮੇਂ ਦਿਹਾਤੀ ਇਲਾਕਿਆਂ ਵਿੱਚ ਜੋ ਲੰਬੇ ਲੰਬੇ ਕੱਟ ਲਗਾਏ ਜਾਂਦੇ ਹਨ ਜਿਸ ਨਾਲ ਸਾਰੀ ਰਾਤ ਗਰਮੀ ਨਾਲ ਬਸ ਹੋ ਜਾਂਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਬੀ ਜੇ ਪੀ ਆਗੂ ਅਤੇ ਸਾਬਕਾ ਪੁਲਿਸ ਸ਼ੁਭਾਸ਼ ਬਾਂਠ ਰੱਤੇਵਾਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਤ੍ਰਾਸਦੀ ਵੇਖੋ ਜਿਹਨਾਂ ਦਿਹਾਤੀ ਇਲਾਕਿਆਂ ਤੋਂ ਜਿਆਦਾ ਤਰ ਵੋਟਾਂ ਲੇਕੇ ਸਰਕਾਰਾਂ ਬਣਦੀਆਂ ਹਨ।ਪਰ ਬਿਜਲੀ ਦੇ ਲੰਬੇ ਲੰਬੇ ਕੱਟ ਵੀ ਸ਼ਹਿਰਾਂ ਦੇ ਮੁਕਾਬਲੇ 80%ਤੋਂ ਜ਼ਿਆਦਾ ਲੱਗਦੇ ਹਨ ਕਿਉਂਕਿ ਦਿਹਾਤੀ ਲੋਕ ਸ਼ਹਿਰ ਵਾਸੀਆਂ ਦੇ ਮੁਕਾਬਲੇ ਜ਼ਿਆਦਾ ਸਹਿਣਸ਼ੀਲਤਾ ਵਾਲੇ ਹੁੰਦੇ ਹਨ ਜਿਸ ਕਰਕੇ ਇਸਦਾ ਫਾਈਦਾ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਚੁੱਕਿਆ ਜਾਂਦਾ ਹੈ,ਹੈਰਾਨੀ ਦੀ ਗੱਲ ਹੈ ਕਿ ਜੇਕਰ ਰਾਤ ਸਮੇਂ ਥੋੜ੍ਹੀ ਜਿਹੀ ਹਵਾ ਵੀ ਚਲ ਪਵੇ ਤਾਂ ਬੱਤੀ ਇੱਕ ਦਮ ਗੁੱਲ ਹੋ ਜਾਦੀ ਹੈ। ਫੋਨ ਕਰਨ ਡਿਊਟੀ ਤੇ ਤੈਨਾਤ ਕਰਮਚਾਰੀ ਫੋਨ ਹੀ ਨਹੀ ਚੁੱਕਦੇ ਪਰ ਜੇਕਰ ਗਲਤੀ ਫੋਨ ਚੁੱਕ ਵੀ ਲੈਂਦੇ ਹਨ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਲਾਈਨ ਤੇ ਬੂਟਾ ਡਿੱਗ ਗਿਆ ਹੈ ਪਰ ਸਵੇਰੇ ਹੀ ਬਿਜਲੀ ਠੀਕ ਹੋਵੇਗੀ ਪਰ ਅਸਲ ਵਿੱਚ ਇਹ ਨਾਜਾਇਜ਼ ਕੱਟ ਹੁੰਦਾ ਹੈ। ਪਿੰਡਾਂ ਦੇ ਸਮੂਹ ਲੋਕਾਂ ਨੇ ਇੱਕਠੇ ਹੋ ਕੇ ਸਰਕਾਰ ਤੇ ਬਿਜਲੀ ਵਿਭਾਗ ਕੋਲੋਂ ਸਖਤ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਪਿੰਡਾਂ ਵਾਲੇ ਭੋਲੇ ਭਾਲੇ ਲੋਕਾਂ ਨਾਲ ਅਜਿਹਾ ਪੱਖਪਾਥ ਨਾਂ ਕਰਕੇ ਸਰਕਾਰ ਲੋਕਾਂ ਨਿਰਵਿਘਨ ਬਿਜਲੀ ਦੀ ਸਪਲਾਈ ਜਾਰੀ ਰੱਖੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


