HOME 60 ਬੋਤਲਾਂ ਨਜ਼ਾਇਜ ਸ਼ਰਾਬ ਨਾਲ ਇਕ ਕਾਬੂ

60 ਬੋਤਲਾਂ ਨਜ਼ਾਇਜ ਸ਼ਰਾਬ ਨਾਲ ਇਕ ਕਾਬੂ

4
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆ ਦੇ ਖਿਲਾਫ ਛੇੜੀ ਗਈ ਮੁਹਿੰਮ ਨੂੰ  ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬਲਾਚੌਰ ਥਾਣਾ ਸਦਰ ਪੁਲਿਸ ਨੇ  ਇਕ ਵਿਆਕਤੀ ਨੂੰ  60 ਬੋਤਲਾਂ ਨਜ਼ਾਇਜ ਸ਼ਰਾਬ ਨਾਲ ਇਕ ਵਿਆਕਤੀ ਨੂੰ  ਕਾਬੂ ਕੀਤਾ | ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ਼ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਇੰਸਪੈਕਟਰ ਸੁਨੀਲ ਭਾਰਦਵਾਜ  ਨੇ ਦੱਸਿਆ ਐਸ ਐਚ ਓ ਬਿਕਰਮ ਸਿੰਘ ਥਾਣਾ ਸਦਰ ਅਤੇ ਏ ਐਸ ਆਈ ਧਰਮ ਚੰਦ  ਨੇ ਸਾਂਝੀ ਕਾਰਵਾਈ ਕਰਦੇ ਹੋਏ ਕਥਿਤ ਆਰੋਪੀ  ਗੋਲਡੀ ਕੁਮਾਰ ਉਰਫ ਸੋਨਾ ਪੁੱਤਰ ਪਰਮਜੀਤ ਵਾਸੀ ਭੱਦੀ  ਥਾਣਾ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ  ਨੂੰ  ਕਾਬੂ ਕਰਕੇ ਉਸਦੇ ਕੋਲੋਂ 60 ਬੋਤਲਾਂ ਸ਼ਰਾਬ ਮਾਰਕਾ  9 ਵਨ ਵਿਸਕੀ ਫਾਰ ਸੇਲ ਇਨ  ਚੰਡੀਗੜ੍ਹ ਦੀ ਬਰਾਮਦ ਹੋਈ |  ਉਨਾ ਦੱਸਿਆ ਕਿ ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਖਾੜੀ ਦੇਸ਼ਾਂ ਨਾਲ ਬਰਤਾਨੀਆ ਦਾ 3.7 ਅਰਬ ਪੌਂਡ ਦਾ ਇਤਿਹਾਸਕ ਵਪਾਰ ਸਮਝੌਤਾ
Next articleਬਿਜਲੀ ਮਹਿਕਮਾ ਕਰ ਰਿਹਾ ਦਿਹਾਤੀ ਇਲਾਕਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ :ਸ਼ੁਭਾਸ਼ ਬਾਂਠ