HOME ਬਿਜਲੀ ਵਿਭਾਗ ਦੇ ਜੇ ਈ ਤੇ ਲੱਗੇ ਰਿਸ਼ਵਤ ਮੰਗਣ ਦੇ ਇਲਜਾਮ,ਤਲਵੰਡੀ ਚੌਧਰੀਆਂ...

ਬਿਜਲੀ ਵਿਭਾਗ ਦੇ ਜੇ ਈ ਤੇ ਲੱਗੇ ਰਿਸ਼ਵਤ ਮੰਗਣ ਦੇ ਇਲਜਾਮ,ਤਲਵੰਡੀ ਚੌਧਰੀਆਂ ਵਿੱਚ ਰਹਿ ਰਹੇ ਪਰਿਵਾਰ ਨੂੰ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਕਰ ਰਹੇ ਖੱਜਲ ਖੁਆਰ

2
ਫੋਟੋ ਕੈਪਸਨ - ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਕਮਲ ਕਿਸ਼ੋਰ ਸ਼ਰਮਾ
ਮੀਟਰ ਲਗਾਉਣ ਦੀ ਸੂਰਤ ਚ ਕਰ ਰਿਹਾ ਪੈਸਿਆਂ ਦੀ ਮੰਗ*
ਕਪੂਰਥਲਾ,(ਸਮਾਜ ਵੀਕਲੀ) (ਪੱਤਰ ਪ੍ਰੇਰਕ)-ਰਿਸ਼ਵਤ ਨੂੰ ਜੜ੍ਹ ਤੋਂ ਖਤਮ ਕਰਨ ਦਾ ਦਾਅਵਾ ਕਰਕੇ ਪੰਜਾਬ ਵਿੱਚ ਆਈ “ਆਮ ‘  ਸਰਕਾਰ ਦੇ ਹਰੇਕ ਸਰਕਾਰੀ ਵਿਭਾਗ ਵਿੱਚ ਅਜੇ ਵੀ ਰਿਸ਼ਵਤ ਦਾ ਬੋਲਬਾਲਾ ਸਿਖਰਾਂ ਤੇ ਹੈ। ਜਿਸ ਤੋਂ ਆਮ ਲੋਕ ਬਹੁਤ ਤੰਗ ਤੇ ਪ੍ਰੇਸ਼ਾਨ ਹੋ ਚੁੱਕੇ ਹਨ।ਅਜਿਹੇ ਕੁਝ ਮਾਮਲਿਆਂ ਦੇ ਵਿੱਚ ਵਿਜੀਲੈਂਸ ਵੱਲੋਂ ਕਰਵਾਈ ਦੇ ਬਾਅਦ ਵੀ ਇਸਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ।ਤਾਜ਼ਾ ਮਾਮਲਾ ਪੀ ਐੱਸ ਪੀ ਸੀ ਐੱਲ ਸਬ ਡਵੀਜ਼ਨ ਟਿੱਬਾ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਚੌਧਰੀਆਂ ਵਿੱਚ ਰਹਿ ਰਹੇ ਇੱਕ ਪਰਿਵਾਰ ਕੋਲੋ ਬਿਜਲੀ ਵਿਭਾਗ ਟਿੱਬਾ ਦੇ ਇੱਕ ਜੇ ਈ ਵੱਲੋਂ ਰਿਸ਼ਵਤ ਮੰਗਣ ਤੇ ਦੁਰਵਿਵਹਾਰ ਕਰਨ ਨਾਲ ਸੰਬੰਧਿਤ ਹੈ। ਕਮਲ ਕਿਸ਼ੋਰ ਸ਼ਰਮਾ ਪੁੱਤਰ ਦੌਲਤ ਰਾਮ ਵੱਲੋਂ ਦੱਸਿਆ ਗਿਆ ਕਿ ਉਹਨਾਂ ਵਲੋਂ ਪਿਛਲੇ ਸਾਲ ਦੀ 6 ਜੂਨ 2024 ਤਰੀਕ ਨੂੰ ਨਵਾ ਬਿਜਲੀ ਦਾ ਮੀਟਰ ਲਗਵਾਉਣ ਦੀ ਸਰਕਾਰੀ ਫੀਸ  6 ਹਜ਼ਾਰ 36 ਰੁਪਏ ਜਮ੍ਹਾਂ ਕਰਵਾਈ ਗਈ ਸੀ।ਪਰ ਫੀਸ ਜਮਾ ਕਰਵਾਉਣ ਤੋਂ ਬਾਅਦ ਉਹਨਾਂ ਵੱਲੋਂ ਘਰ ਵਿੱਚ ਮੀਟਰ ਲੱਗਣ ਦੀ ਉਡੀਕ ਵਿੱਚ ਕਈ ਦਿਨ ਲੰਘ ਗਏ।ਪੀੜਿਤ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਬਿਜਲੀ ਵਿਭਾਗ ਦੇ ਨਾਲ ਸੰਬੰਧਿਤ ਕਰਮਚਾਰੀਆਂ ਨੂੰ ਹਰ ਰੋਜ ਜਾਕੇ ਮੀਟਰ ਲਗਵਾਉਣ ਸੰਬੰਧੀ ਮਿਲਿਆ ਜਾਂਦਾ ਤਾਂ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਤੇ ਹੱਦ ਤੇ ਉਸ ਵੇਲੇ ਹੋ ਗਈ ਜਦੋਂ ਬਿਜਲੀ ਵਿਭਾਗ ਦੇ ਕਈ ਚੱਕਰ ਲਗਾਉਣ ਮਗਰੋਂ ਉਹ ਕਥਿਤ ਜੇ ਈ ਕੋਲ ਮੀਟਰ ਲਗਵਾਉਣ ਸੰਬੰਧੀ ਆਪਣੀ ਫਰਿਆਦ ਲੈ ਕੇ ਗਏ ਤਾਂ ਪਹਿਲਾਂ ਤਾਂ ਕਥਿਤ ਤੌਰ ਤੇ ਜੇ ਈ ਵੱਲੋਂ ਨਵਾਂ ਮੀਟਰ ਲਗਵਾਉਣ ਦੀ ਸੂਰਤ ਵਿੱਚ 5 ਹਜ਼ਾਰ ਰੁਪਏ ਦੀ ਮੰਗ ਕੀਤੀ ਜਾਂਦੀ । ਪਰ ਜਦੋਂ ਕਮਲ ਕਿਸ਼ੋਰ ਵੱਲੋਂ ਕਥਿਤ ਜੇ ਈ ਨੂੰ ਇਹ ਕਹਿਕੇ ਰਿਸ਼ਵਤ ਦੇਣ ਤੋਂ ਮਨਾ ਕੀਤਾ ਜਾਂਦਾ ਹੈ ਕਿ ਉਹ ਤਾਂ ਇੱਕ ਦਿਹਾੜੀਦਾਰ ਵਿਅਕਤੀ ਹਨ ਅਤੇ ਏਨੀ ਵੱਡੀ ਰਕਮ ਦੇਣ ਦੀ ਉਹਨਾਂ ਦੀ ਹੈਸੀਅਤ ਨਹੀਂ ਹੈ।ਜਿਸ ਮਗਰੋਂ ਜੇ ਈ ਵੱਲੋਂ ਗੁੱਸੇ ਵਿੱਚ ਆਕੇ ਉਹਨਾਂ ਨਾਲ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਤੇ ਨਾਲ ਹੀ ਇਹ ਕਿਹਾ ਜਾਂਦਾ ਕਿ ਜਿੱਥੇ ਸਿਫਾਰਿਸ਼ ਕਰਨੀ ਕਰ ਲਉ । ਏਥੇ ਪੈਸਿਆਂ ਤੋਂ ਬਿਨਾ ਤੇਰਾ ਕਿਸੇ ਨੇ ਕੰਮ ਨਹੀਂ ਕਰਨਾ ਜੋ ਮੈਂ ਕਰਨਾ ਉਹੀ ਹੋਣਾ ਤੇ ਮੇਰੇ ਹੀ ਦਸਤਖ਼ਤ ਚੱਲਣੇ ਨੇ। ਕਮਲ ਕਿਸ਼ੋਰ ਨੇ ਦੱਸਿਆ ਕਿ ਇਸ ਪੂਰੀ ਘਟਨਾ ਮਗਰੋਂ ਉਹਨਾਂ ਵੱਲੋਂ ਚੁੱਪੀ ਧਾਰ ਲਈ ਗਈ ਤੇ ਕਿਉੰਕਿ ਉਹਨਾਂ ਨੇ ਇਹ ਸੋਚਿਆ ਕਿ ਹੁਣ ਉਹਨਾਂ ਦੀ ਸੁਣਵਾਈ ਕਦੇ ਨਹੀਂ ਹੋਵੇਗੀ ਕਿਉੰਕਿ ਜੇ ਈ ਵੱਲੋਂ ਉਹਨਾਂ ਉੱਪਰ ਆਪਣੀ ਅਫ਼ਸਰਸ਼ਾਹੀ ਦਾ ਰੋਹਬ ਜਮਾਇਆ ਗਿਆ। ਜਿਸ ਕਾਰਨ ਹੁਣ ਉਹਨਾਂ ਘਰ ਕਦੇ ਵੀ ਨਵਾਂ ਮੀਟਰ ਨਹੀਂ ਲੱਗੇਗਾ। ਪੀੜਿਤ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਬਿਜਲੀ ਵਿਭਾਗ ਟਿੱਬਾ ਵਿੱਚ ਵੱਡੇ ਪੱਧਰ ਤੇ ਰਿਸ਼ਵਤ ਦਾ ਬੋਲਬਾਲਾ ਹੈ ਅਤੇ ਪੈਸੇ ਬਿਨਾਂ ਕਿਸੇ ਵੀ ਸ਼ਖਸ ਦੀ ਸੁਣਵਾਈ ਨਹੀਂ ਕੀਤੀ ਜਾਂਦੀ। ਪੀੜਿਤ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਨਵੀਂ ਸਰਕਾਰ ਬਣਨ ਮਗਰੋਂ ਉਹਨਾਂ ਵਰਗੇ ਹੋਰ ਲੋਕਾਂ ਨੂੰ ਵੀ ਇਹ ਆਸ ਸੀ ਕਿ ਹੁਣ ਰਿਸ਼ਵਤ ਨੂੰ ਠੱਲ ਪਵੇਗੀ ਪਰ ਇਸਦੇ ਬਾਵਜੂਦ ਇਹ ਸਭ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੀੜਿਤ ਕਮਲ ਕਿਸ਼ੋਰ ਸ਼ਰਮਾ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਅਜਿਹੇ ਰਿਸ਼ਵਤਖੋਰ ਮੁਲਾਜਮਾਂ ਨੇ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਉਹਨਾਂ ਦੇ ਘਰ ਨਵਾਂ ਮੀਟਰ ਲਗਵਾਉਣ ਸੰਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਕੀਤੀ ਹੈ।  ਦੂਸਰੇ ਪਾਸੇ ਪੀ ਐਸ ਪੀ ਸੀ ਐਲ ਸਬ ਡਵੀਜ਼ਨ ਟਿੱਬਾ ਦੇ ਐਸ ਡੀ ਓ ਜੋਗਿੰਦਰ ਸਿੰਘ ਨੇ ਇਸ ਮਾਮਲੇ ਸੰਬੰਧੀ ਕਿਹਾ ਕਿ ਫਿਲਹਾਲ ਉਹਨਾਂ ਵੱਲੋਂ ਕੁਝ ਹੀ ਦਿਨ ਪਹਿਲਾਂ ਚਾਰਜ ਸੰਭਾਲਿਆ ਗਿਆ ਹੈ ਜਿਸ ਪਰਿਵਾਰ ਵਲੋਂ ਇਲਜਾਮ ਲਗਾਏ ਜਾ ਰਹੇ ਹਨ ਉਹਨਾਂ ਨਾਲ ਗੱਲ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਅਗਰ ਜੌ ਵੀ ਕਰਮਚਾਰੀ ਇਸ ਮਾਮਲੇ ਸੰਬੰਧੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਉੱਪਰ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਸ਼ਵ ਵਿੱਚ ਬੋਧੀਆਂ ਦਾ ਸਰਵਸ਼੍ਰੇਸ਼ਟ ਪਵਿੱਤਰ ਇਤਿਹਾਸਕ ਸਥਾਨ ਬੋਧਗਯਾ
Next articleਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ