
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜਸਵਿੰਦਰ ਸਿੰਘ ਸੰਧਾ ਪੁੱਤਰ ਸਵ.ਸਵਰਨ ਸਿੰਘ ਸਾਬਕਾ ਸਰਪੰਚ ਡਡਵਿੰਡੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਸਵੇਰੇ 3 ਵੱਜ ਕੇ 5 ਮਿੰਟ ਤੇ ਅਚਾਨਕ ਬਲਾਸਟ ਹੋਣ ਦੀ ਅਵਾਜ ਆਉਣ ਨਾਲ ਸਾਰੇ ਪਰਿਵਾਰ ਦੀ ਅੱਖ ਖੁੱਲ ਗਈ ਅਤੇ ਜਲਦੀ ਨਾਲ ਜਦੋਂ ਜਾ ਕੇ ਗੈਰਜ਼ ਵਿੱਚ ਵੇਖਿਆ ਤਾਂ ਉਥੇ ਖੜ੍ਹੀ ਬੇਨਜ਼ਿੰਗ ਇਲੈਕਟ੍ਰੋਨਿਕ ਸਕੂਟੀ ਦੀ ਬੈਟਰੀ ਵਿੱਚ ਬਲਾਸਟ ਹੋਣ ਨਾਲ ਪੂਰੀ ਤਰਾਂ ਸੜ ਗਈ ਅਤੇ ਨਾਲ ਖੜੀ ਚਿੱਟੇ ਰੰਗ ਦੀ ਆਲਟੋ ਕਾਰ ਨੰਬਰ ਯੂ ਪੀ 32 ਈ ਡਬਲਯੂ 3446 ਅਤੇ ਇਕ ਟੀ ਵੀ ਐਸ ਸਕੂਟੀ ਜੂਪੀਟਰ ਨੰਬਰ ਪੀ ਬੀ ਜ਼ੀਰੋ ਨਾਇਨ ਏ ਕੇ 7615 ਵੀ ਪੂਰੀ ਤਰਾਂ ਸੜ ਕੇ ਸੁਆਹ ਹੋ ਗਈ। ਉਸਨੇ ਦੱਸਿਆ ਕਿ ਪਹਿਲਾ ਅਸੀਂ ਸੀ ਸੀ ਟੀ ਵੀ ਫੁਟੇਜ ਚੈਕ ਕੀਤੀ ਕਿ ਕੋਈ ਸ਼ਰਾਰਤ ਨਾਲ ਅੱਗ ਨਾ ਲਗਾ ਗਿਆ ਹੋਵੇ ਪਰ ਕੈਮਰੇ ਵੇਖਣ ਤੇ ਪਤਾ ਲੱਗਾ ਕਿ ਇਲੈਕਟ੍ਰਿਕ ਸਕੂਟੀ ਦੀ ਬੈਟਰੀ ਵਿੱਚ ਬਲਾਸਟ ਹੋਣ ਨਾਲ ਹੀ ਇਹ ਸਾਰਾ ਨੁਕਸਾਨ ਹੋਇਆ ਹੈ। ਉਸਨੇ ਦਸਿਆ ਕਿ ਅਸੀਂ ਸਾਰਿਆਂ ਨੇ ਜਲਦੀ ਨਾਲ ਗੈਰਿਜ ਦੇ ਵਿੱਚ ਖੜ੍ਹੇ ਦੋ ਟਰੈਕਟਰ, ਆਲਟੋ ਕਾਰ ਅਤੇ ਅੱਗ ਦੇ ਨਾਲ ਸੜੀਆਂ ਹੋਈਆਂ ਦੋ ਸਕੂਟੀ ਨੂੰ ਵੀ ਬਾਹਰ ਕੱਢਿਆ ਤੇ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਤਦ ਤੱਕ ਦੋਨੋ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ ਅਤੇ ਆਲਟੋ ਕਾਰ ਦਾ ਵੀ ਬਹੁਤ ਨੁਕਸਾਨ ਹੋ ਗਿਆ ਹੈ। ਜਸਵਿੰਦਰ ਸਿੰਘ ਸੰਧਾ ਨੇ ਭਰੇ ਮਨ ਨਾਲ ਦੱਸਿਆ ਕਿ ਬੇਨਲਿੰਗ ਇਲੈਕਟ੍ਰੋਨਿਕ ਸਕੂਟੀ ਜਿਸਦੀ ਕੀਮਤ 70,000 ਹਜ਼ਾਰ ਦੂਜੀ ਟੀ ਵੀ ਐਸ ਸਕੂਟੀ ਜਿਸਦੀ ਕੀਮਤ ਸਵਾ ਲੱਖ ਅਤੇ ਆਲਟੋ ਕਾਰ ਦਾ 50-70 ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj