ਬਰਮੀਘੰਮ (ਸਮਾਜ ਵੀਕਲੀ)- ਪਿਛਲੇ ਹਫਤੇ ਏਸ਼ੀਅਨ ਰੈਸ਼ਨਲਿਸਟ ਸੁਸਾਇਟੀ ਬ੍ਰਿਟੇਨ ਦੀ ਸਲਾਨਾ ਮੀਟਿੰਗ ਇੰਗਲੈਂਡ ਦੇ ਸ਼ਹਿਰ ਬਰਮੀਘੰਮ ਵਿਖੇ ਹੋਈ। ਇਸ ਮੀਟਿੰਗ ਵਿੱਚ ਲੈਸਟਰ, ਡਰਬੀ, ਕੌਵੈਂਟਰੀ ਅਤੇ ਬਰਮੀਘੰਮ ਤੋਂ ਸੁਸਾਇਟੀ ਦੇ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਕਰੋਨਾ ਕਾਰਨ ਹੋਈ ਤਾਲਾਬੰਦੀ ਕਰਕੇ ਇਹ ਮੀਟਿੰਗ ਕਾਫੀ ਦੇਰ ਬਾਆਦ ਹੋਈ। ਹਾਲਾਂਕਿ ਯੂ.ਕੇ. ਸਰਕਾਰ ਨੇ ਕੋਵਿਡ ਨਾਲ ਸਬੰਧਿਤ ਨਿਯਮਾਂ ਵਿੱਚ ਕਾਫੀ ਢਿੱਲ ਦੇ ਦਿੱਤੀ ਗਈ ਹੈ ਪਰ ਸਾਵਧਾਨੀ ਦੇ ਤੌਰ ਤੇ ਮੀਟਿੰਗ ਵਿੱਚ ਭਾਗ ਲੈਣ ਵਾਲੇ ਸਭ ਕਮੇਟੀ ਮੈਂਬਰਾਂ ਦਾ ਸਰੀਰਿਕ ਤਾਪਮਾਨ ਚੈੱਕ ਕੀਤਾ ਗਿਆ ਅਤੇ ਹੱਥਾਂ ਤੇ ਸੈਨੇਟਾਇਜ਼ਰ ਲਗਕੇ ਹੱਥ ਸਾਫ ਕਰਵਾ ਕੇ ਹੀ ਮੀਟਿੰਗ ਰੂਮ ਵਿੱਚ ਬੈਠਣ ਦਿੱਤਾ ਗਿਆ। ਮੀਟਿੰਗ ਨੇ ਸਭ ਨੂੰ ਗੁਜ਼ਾਰਿਸ਼ ਕੀਤੀ ਕਿ ਇਤਿਆਦ ਦੇ ਤੌਰ ਤੇ ਪਹਿਲਾਂ ਵਾਂਗ ਹੀ ਸਾਵਧਾਨੀਆਂ ਵਰਤਣ ਬਾਵਜ਼ੂਦ ਇਸਦੇ ਕਿ ਤੁਹਾਡੇ ਦੋਵੇਂ ਟੀਕੇ ਲੱਗ ਚੁੱਕੇ ਹਨ। ਟੀਕੇ ਲੱਗੇ ਹੋਣ ਕਰਕੇ ਤੁਸੀਂ ਖੁਦ ਤਾਂ ਸੁਰੱਖਿਅਤ ਹੋ ਸਕਦੇ ਹੋ ਪਰ ਤੁਸੀਂ ਕਰੋਨਾਂ ਫੈਲਾਉਣ ਦਾ ਕਾਰਨ ਬਣ ਸਕਦੇ ਹੋ। ਇਸ ਲਈ ਦੂਸਰਿਆਂ ਦੀ ਸੁਰੱਖਿਆ ਲਈ ਸਾਵਧਾਨੀਆਂ ਜ਼ਰੂਰ ਵਰਤੋਂ।
ਮੀਟਿੰਗ ਵਿੱਚ ਪਿਛਲੇ ਦੋ ਸਾਲਾਂ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਆਉਣ ਵਾਲੇ ਦੋ ਸਾਲਾਂ ‘ਚ ਕਰਨ ਵਾਲੇ ਕੰਮਾਂ ਦਾ ਪਲਾਨ ਤੇ ਕਮੇਟੀ ਨੇ ਸਹਿਮਤੀ ਬਣਾਈ।
ਮੀਟਿੰਗ ਨੇ IICSA (Independent Inquiry into Child Sexual Abuse) ਦੁਆਰਾ ਜਾਰੀ ਕੀਤੀ ਗਈ ਰਿਪੋਰਟ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ। ਇਸ ਰਿਪੋਰਟ ਵਿੱਚ ਯੂ.ਕੇ. ਦੇ ਧਾਰਮਿਕ ਸਥਾਨਾਂ ਵਿੱਚ ਬੱਚਿਆਂ ਦੇ ਹੁੰਦੇ ਸਰੀਰਿਕ ਸੋਸ਼ਣ ਅਤੇ ਇਸ ਸੋਸ਼ਣ ਨੂੰ ਰੋਕਣ ਲਈ ਨਿਯਮਾਂ ਦੀ ਅਣਹੋਂਦ ਬਾਰੇ ਨੁਕਤਾਚੀਨੀ ਕੀਤੀ ਗਈ ਹੈ। ਮੀਟਿੰਗ ਨੇ ਬੱਚਿਆਂ ਅਤੇ ਔਰਤਾਂ ਦੇ ਹੁੰਦੇ ਸਰੀਰਿਕ ਸੋਸ਼ਣ ਅਤੇ ਧਾਰਮਿਕ ਸਥਾਨਾਂ ਦੇ ਰੋਲ ਬਾਰੇ ਏਸ਼ੀਅਨ ਭਾਈਚਾਰੇ ਨੂੰ ਸੁਚੇਤ ਕਰਨ ਲਈ ਕੰਮ ਕਰਨ ਬਾਰੇ ਫੈਸਲਾ ਕੀਤਾ।
ਮੀਟਿੰਗ ਨੇ ਆਉਣ ਵਾਲੇ ਦੋ ਸਾਲਾਂ ਲਈ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਦੀ ਚੋਣ ਹੇਠ ਲਿਖੇ ਅਨੁਸਾਰ ਕੀਤੀ।
ਪ੍ਰਧਾਨ – ਅਵਤਾਰ ਅਟਵਾਲ, ਮੀਤ ਪ੍ਰਧਾਨ – ਕੁਲਵੰਤ ਮਰਾੜ, ਜਨਰਲ ਸਕੱਤਰ – ਸੁਰਿੰਦਰਪਾਲ ਵਿਰਦੀ, ਸਹਾਇਕ ਜਨਰਲ ਸਕੱਤਰ – ਨਵਦੀਪ ਸਿੰਘ, ਖਜ਼ਾਨਚੀ – ਸੁਖਵਿੰਦਰ ਕੰਦੋਲਾ, ਸਹਾਇਕ ਖਜ਼ਾਨਚੀ – ਭਗਵੰਤ ਸਿੰਘ, ਮੀਡੀਆ ਸਕੱਤਰ – ਡਾ. ਹਰੀਸ਼ ਮਲਹੋਤਰਾ ਅਤੇ ਸਹਾਇਕ ਮੀਡੀਆ ਸਕੱਤਰ – ਪ੍ਰੀਤਮ ਪਾਲ। ਇਸ ਤੋਂ ਇਲਾਵਾ ਕਮਲਜੀਤ ਸਿੰਘ, ਮੱਖਣ ਢਿੱਲੋਂ, ਗੁਰਦਿਆਲ ਖੁਸ਼ਦਿਲ, ਸੱਚਦੇਵ ਵਿਰਦੀ, ਅੱਛਰ ਸਿੰਘ ਖਰਲਵੀਰ, ਧਰਮਿੰਦਰ ਸਿੰਘ, ਬਲਵੀਰ ਰੱਤੂ, ਰਾਜਿੰਦਰ ਦੂਲੇ ਅਤੇ ਅਤੇ ਅਸ਼ਵਨੀ ਕੁਮਾਰ ਕਾਰਜਕਰਨੀ ਮੈਂਬਰ ਕਮੇਟੀ ਦੇ ਮੈਂਬਰ ਹੋਣਗੇ।