ਪੰਜਾਬ ਬੁੱਧਿਸਟ ਸੁਸਾਇਟੀ (ਰਜਿ.) ਦੇ ਅਹੁਦੇਦਾਰਾਂ ਦੀ ਚੌਣ

ਜਲੰਧਰ (ਸਮਾਜ ਵੀਕਲੀ)- ਪੰਜਾਬ ਬੁੱਧਿਸਟ ਸੁਸਾਇਟੀ (ਰਜਿ.) ਪੰਜਾਬ ਦੇ ਅਹੁਦੇਦਾਰਾਂ ਦੀ ਚੌਣ 31.10.2021 ਨੂੰ ਦੁਪਹਿਰ 2.00 ਵਜੇ ਤਕਸ਼ਿਲਾ ਮਹਾ ਬੁੱਧ ਵਿਹਾਰ, ਕਾਦੀਆਂ ਵਿਖੇ ਹੋਵੇਗੀ। ਜਿਸ ਵਿੱਚ ਪੰਜਾਬ ਭਰ ਤੋਂ ਮੈਂਬਰ ਹਿੱਸਾ ਲੈਣਗੇ। ਨਵੇਂ ਅਤੇ ਪੁਰਾਣੇ ਮੈਂਬਰਾਂ ਦੀ ਮੈਂਬਰਸ਼ਿਪ ਰੀਨਿਊ ਕਰਵਾਉਣ ਦੀ ਮਿਤੀ 30.10.2021 ਦਾ ਸਮਾਂ ਤੈਅ ਕੀਤਾ ਗਿਆ ਹੈ। ਸੁਸਾਇਟੀ ਦੀ ਚੌਣ ਦਾ ਕੰਮ ਉਸਾਰੂ ਤਰੀਕੇ ਨਾਲ ਨੇਪਰੇ ਚਾੜਣ ਲਈ ਤਿੰਨ ਮੈਂਬਰੀ ਚੌਣ ਕਮੇਟੀ ਬਣਾਈ ਗਈ ਹੈ, ਜਿਨ੍ਹਾ ਵਿੱਚ ਸ਼੍ਰੀ ਹਰਬੰਸ ਵਿਰਦੀ (ਇੰਗਲੈਂਡ) ਨੂੰ ਮੁੱਖ ਚੌਣ ਅਫਸਰ, ਡਾ. ਗੁਰਪਾਲ ਚੌਹਾਨ ਅਤੇ ਸ਼੍ਰੀ ਚਮਨ ਦਾਸ ਨੂੰ ਸਹਾਇਕ ਚੌਣ ਅਫਸਰ ਨਿਯੁਕਤ ਕੀਤਾ ਗਿਆ ਹੈ। ਸਾਰੇ ਮੈਂਬਰਾਂ ਨੂੰ ਬੇਣਤੀ ਕੀਤੀ ਜਾਂਦੀ ਹੈ ਕਿ ਸੁਸਾਇਟੀ ਦੀ ਚੌਣ ਵਿੱਚ ਵੱਧ ਚੱੜ ਕੇ ਹਿੱਸਾ ਲੈਣ ਅਤੇ ਸੁਸਾਇਟੀ ਦੀ ਚੌਣ ਲਈ ਬਣਾਈ ਗਈ ਚੌਣ ਕਮੇਟੀ ਨੂੰ ਸਹਿਯੋਗ ਕਰਨ।

ਜਾਰੀ ਕਰਤਾ:-
ਹਰਭਜਨ ਦਾਸ ਸਾਂਪਲਾ
ਪ੍ਰਧਾਨ

Previous articleਇਮਰਾਨ ਨੇ ਭਾਰਤ ਨਾਲ ਸਬੰਧ ਸੁਧਾਰਨ ’ਤੇ ਜ਼ੋਰ ਦਿੱਤਾ
Next articleਮਦਦ ਲਈ ਅਪੀਲ