ਅੰਬੇਡਕਰ ਭਵਨ ਟਰੱਸਟ ਦੀ ਨਵੀਂ ਬੌਡੀ ਦੀ ਹੋਈ ਚੋਣ

ਫੋਟੋ ਕੈਪਸ਼ਨ: ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਅਹੁਦੇਦਾਰ

ਅੰਬੇਡਕਰ ਭਵਨ ਟਰੱਸਟ ਦੀ ਨਵੀਂ ਬੌਡੀ ਦੀ ਹੋਈ ਚੋਣ
ਸੋਹਨ ਲਾਲ ਬਣੇ ਟਰੱਸਟ ਦੇ ਚੇਅਰਮੈਨ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੰਬੇਡਕਰ ਭਵਨ ਟਰੱਸਟ (ਰਜਿ) ਦੀ ਜਨਰਲ ਬੌਡੀ ਮੀਟਿੰਗ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਸ਼੍ਰੀ ਸੋਹਨ ਲਾਲ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸ੍ਰੀ ਡਾ. ਜੀਸੀ ਕੌਲ, ਡਾ. ਸੁਰਿੰਦਰ ਅਜਨਾਤ, ਡਾ. ਰਾਹੁਲ ਐਮ. ਐੱਸ., ਬਲਦੇਵ ਰਾਜ ਭਾਰਦਵਾਜ, ਡਾ. ਰਾਹੁਲ ਕੁਮਾਰ ਬਾਲੀ, ਹਰਮੇਸ਼ ਜਸਲ ਅਤੇ ਚਰਨ ਦਾਸ ਸੰਧੂ ਨੇ ਭਾਗ ਲਿਆ। ਮੀਟਿੰਗ ਵਿਚ ਟਰੱਸਟ ਦੀਆਂ ਗਤੀਵਿਧੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅੰਬੇਡਕਰ ਭਵਨ ਟਰੱਸਟ ਦੀ ਨਵੀਂ ਬੌਡੀ ਦੀ ਚੋਣ ਕੀਤੀ ਗਈ, ਜਿਸ ਵਿੱਚ ਨਵੇਂ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ। ਸ੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਨੂੰ ਟਰੱਸਟ ਦਾ ਚੇਅਰਮੈਨ ਚੁਣਿਆ ਗਿਆ। ਡਾ. ਸੁਰਿੰਦਰ ਅਜਨਾਤ ਐੱਮ.ਏ.ਪੀਐੱਚ.ਡੀ.- ਵਾਈਸ ਚੇਅਰਮੈਨ, ਡਾ. ਜੀਸੀ ਕੌਲ- ਜਨਰਲ ਸਕੱਤਰ, ਬਲਦੇਵ ਰਾਜ ਭਾਰਦਵਾਜ- ਵਿੱਤ ਸਕੱਤਰ, ਚਰਨ ਦਾਸ ਸੰਧੂ ਨੂੰ ਜੁਆਇੰਟ ਸੈਕਟਰੀ ਅਤੇ ਹਰਮੇਸ਼ ਜਸਲ-ਆਡੀਟਰ, ਸਰਬ ਸੰਮਤੀ ਨਾਲ ਚੁਣੇ ਗਏ । ਇਸ ਦੇ ਨਾਲ ਹੀ ਬਲਦੇਵ ਰਾਜ ਭਾਰਦਵਾਜ ਨੂੰ ਪ੍ਰੈਸ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਭਾਰਦਵਾਜ ਨੇ ਕਿਹਾ ਕਿ 27 ਅਕਤੂਬਰ 1951 ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜਲੰਧਰ ਵਿਖੇ ਇਸ ਜਗ੍ਹਾ ਤੇ ਆਏ ਸਨ ਅਤੇ ਉਹਨਾਂ ਨੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਰਾਸਤ ਨੂੰ ਕਾਇਮ ਕਰਨ ਲਈ ਪ੍ਰਸਿੱਧ ਅੰਬੇਡਕਰਵਾਦੀ ਅਤੇ ਭੀਮ ਪੱਤਰਿਕਾ ਦੇ ਸੰਪਾਦਕ ਸ੍ਰੀ ਲਾਹੌਰੀ ਰਾਮ ਬਾਲੀ ਨੇ ਸੇਠ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਇੱਕ-ਇੱਕ ਰੁਪਈਆ ਇਕੱਠਾ ਕਰਕੇ ਇਹ ਜਮੀਨ, ਜਿਸ ਤੇ ਬਾਬਾ ਸਾਹਿਬ ਨੇ 1951 ਵਿੱਚ ਭਾਸ਼ਣ ਕੀਤਾ ਸੀ, ‘ਅੰਬੇਡਕਰ ਭਵਨ’ ਦੇ ਨਾਮ ਤੇ ਖਰੀਦੀ। ਇਸ ਦੀ ਸਾਂਭ-ਸੰਭਾਲ ਅਤੇ ਵਿਕਾਸ ਕਰਨ ਵਾਸਤੇ ਬਾਲੀ ਸਾਹਿਬ ਨੇ 1972 ਵਿੱਚ ਇੱਕ ਟਰੱਸਟ ਬਣਾ ਕੇ ‘ਅੰਬੇਡਕਰ ਭਵਨ ਟਰੱਸਟ’ ਦੀ ਸਥਾਪਨਾ ਕੀਤੀ। ਉਨ੍ਹਾਂ ਦੀ ਰਹਿਨੁਮਾਈ ਹੇਠ ‘ਅੰਬੇਡਕਰ ਭਵਨ ਟਰੱਸਟ’ ਨੇ ਅੰਬੇਡਕਰ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਭਾਰਦਵਾਜ ਨੇ ਅੱਗੇ ਕਿਹਾ ਕਿ ਟਰੱਸਟ ਦੀ ਨਵੀਂ ਟੀਮ ਨੇ ਅੰਬੇਡਕਰ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਲਈ ਤਨ-ਮਨ-ਧਨ ਨਾਲ ਸੇਵਾ ਕਰਨ ਦਾ ਸੰਕਲਪ ਲਿਆ।

ਬਲਦੇਵ ਰਾਜ ਭਾਰਦਵਾਜ
ਵਿਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.)

 

Previous articleTriratna Boudha Mahasangha Tamil Nadu organised one day reaffirmation program
Next articleअंबेडकर भवन ट्रस्ट के नये पदाधिकारियों का चुनाव