(ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਗਟ ਸਿੰਘ ਜਨਰਲ ਸਕੱਤਰ ਚੁਣੇ )
ਮਾਨਸਾ (ਸਮਾਜ ਵੀਕਲੀ): ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸ਼ੋਸ਼ੀਏਸ਼ਨ ਰਜਿ. ਪੰਜਾਬ ਦੀ ਜਿਲ੍ਹਾ ਇਕਾਈ ਮਾਨਸਾ ਦੀ ਚੋਣ ਅੱਜ ਰਾਇਲ ਗਰੀਨ ਪੈਲੇਸ ਮਾਨਸਾ ਵਿਖੇ ਸੀਨੀਅਰ ਆਗੂ ਸ਼੍ਰੀ ਬਰਜਿੰਦਰ ਸਿੰਘ ਜੋਗਾ ਦੀ ਅਗਵਾਈ ਵਿੱਚ ਹੋਈ । ਜਿਸ ਵਿੱਚ ਚੋਣ ਵਿੱਚ ਸਰਬਸੰਮਤੀ ਨਾਲ ਸਾਰੇ ਅਹੁਦੇਦਾਰਾਂ ਦੀ ਚੋਣ ਕਰ ਲਈ ਗਈ। ਇਸ ਚੋਣ ਵਿੱਚ ਅਵਤਾਰ ਸਿੰਘ ਸੀ .ਐਚ.ਸੀ ਭੀਖੀ ਨੂੰ ਜਿਲ੍ਹਾ ਪ੍ਰਧਾਨ ,ਪ੍ਰਗਟ ਸਿੰਘ ਸਿਵਲ ਹਸਪਤਾਲ ਮਾਨਸਾ ਨੂੰ ਬਤੌਰ ਜਨਰਲ ਸਕੱਤਰ ਤੇ ਸ਼੍ਰੀ ਅਮਰਨਾਥ ਸਿਵਲ ਹਸਪਤਾਲ ਮਾਨਸਾ ਨੂੰ ਕੈਸ਼ੀਅਰ ਚੁਣਿਆ ਗਿਆ ।
ਇਸ ਤੋਂ ਇਲਾਵਾ ਜਸਵੀਰ ਸਿੰਘ ਸੀ .ਐਚ.ਸੀ ਖਿਆਲਾ ਕਲਾਂ ਸੀਨੀਅਰ ਮੀਤ ਪ੍ਰਧਾਨ ,ਬਲਜਿੰਦਰ ਸਿੰਘ ਸੀ.ਐਚ .ਸੀ ਖਿਆਲਾ ਕਲਾਂ ਪ੍ਰੈਸ ਸਕੱਤਰ , ਸੁਖਦੇਵ ਸਿੰਘ ਐੱਸ .ਡੀ. ਅੱਚ. ਸਰਦੂਲਗੜ੍ਹ ਨੂੰ ਮੁੱਖ ਸਲਾਹਕਾਰ ,ਸੁਖਬੀਰ ਕੌਰ ਸੀ .ਐੱਚ.ਸੀ. ਖਿਆਲਾ ਕਲਾਂ ,ਗਗਨ ਐਮ. ਸੀ ਐੱਚ ਮਾਨਸਾ ,ਸੁਮਿਤ ਐਸ. ਡੀ. ਐੱਚ. ਬੁਢਲਾਡਾ, ਕਰਮਵਾਰ ਮੀਤ ਪ੍ਰਧਾਨ ,ਜੋਆਇੰਟ ਸਕੱਤਰ ਤੇ ਕਾਰਜਕਾਰੀ ਮੈਂਬਰ ਚੁਣੇ ਗਏ। ਇਸ ਮੌਕੇ ਬੋਲਦਿਆਂ ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਨਵੀਂ ਚੁਣੀ ਟੀਮ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨਾ ਦੀਆਂ ਹੱਕੀ ਮੰਗਾਂ ਲਈ ਦਿਨ ਰਾਤ ਇੱਕ ਕਰ ਦੇਵੇਗੀ।