ਅਧਿਆਪਕਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਹੋਮ ਬਲਾਕਾਂ ਵਿੱਚ ਹੀ ਲਾਈਆਂ ਜਾਣ-ਸਾਂਝਾ ਅਧਿਆਪਕ ਮੋਰਚਾ

ਕਪੂਰਥਲਾ, ( ਕੌੜਾ)- ਸਾਂਝਾ ਅਧਿਆਪਕ ਮੋਰਚੇ ਦੀ ਹੰਗਾਮੀ ਮੀਟਿੰਗ ਕਨਵੀਨਰ ਸੁਖਚੈਨ ਸਿੰਘ ਬੱਧਨ, ਰਸ਼ਪਾਲ ਸਿੰਘ ਵੜੈਚ,ਹਰਵਿੰਦਰ ਸਿੰਘ ਅੱਲੂਵਾਲ, ਨਰੇਸ਼ ਕੋਹਲੀ  ਦੀ ਅਗਵਾਈ ਹੇਠ ਹੋਈ ਜਿਸ ਵਿੱਚ ਆਉਣ ਵਾਲ਼ੀ ਲੋਕ ਸਭਾ ਦੀ ਚੋਣ ਦੌਰਾਨ ਅਧਿਆਪਕਾਂ ਦੀਆਂ ਦੂਰ ਦੁਰਾਡੇ ਕੀਤੀਆਂ ਜਾਣ ਵਾਲੀਆਂ ਤਾਇਨਾਤੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਚੋਣਾਂ ਦੌਰਾਨ ਕਪਲ ਡਿਊਟੀ ਵਿੱਚੋਂ ਇਸਤਰੀ ਮੁਲਾਜਮ ਨੂੰ ਅਤੇ ਕਰੋਨਿਕ ਡਿਸੀਜ/ ਅਪੰਗ/ਗੰਭੀਰ ਬਿਮਾਰੀ ਵਾਲੇ ਮੁਲਾਜਮ ਨੂੰ ਡਿਉਟੀ ਤੋਂ ਛੋਟ ਦਿੱਤੀ ਜਾਵੇ।ਸਾਰੇ ਹੀ ਮੁਲਾਜਮਾਂ ਦੀ ਡਿਉਟੀ ਰਿਹਾਇਸ਼ ਦੇ ਨੇੜੇ ਦੀ ਤਹਿਸੀਲ ਪੱਧਰ ਤੇ ਲਗਾਈ ਜਾਵੇ।ਸੁਪਰਵਾਈਜਰਾਂ ਨੂੰ ਸਮਾਨ ਇਕੱਠਾ ਕਰਨ ਲਈ ਘੱਟ ਤੋਂ ਘੱਟ ਪੋਲਿੰਗ ਪਾਰਟੀਆਂ
ਦਿਤੀਆਂ ਜਾਣ।ਮੁਲਾਜਮਾਂ ਨੂੰ ਦਿੱਤੇ ਜਾਣ ਵਾਲੇ ਮਿਹਨਤਾਨੇ ਦੀ ਅਦਾਇਗੀ ਇਲੈਕਸ਼ਨ ਡਿਉਟੀ ਦੌਰਾਨ ਹੀ ਦਿੱਤੀ ਜਾਵੇ।
 
ਸਮਾਨ ਜਮਾਂ ਕਰਵਾਉਣ ਵਾਲੇ ਸਥਾਨ ਤੇ ਮੁਲਾਜਮਾਂ ਨੁੰ ਦਿੱਤੇ ਜਾਣ ਵਾਲੇ ਖਾਣੇ ਦਾ ਚੰਗਾ ਪ੍ਰਬੰਧ ਕੀਤਾ ਜਾਵੇ ।ਚੋਣ ਮੁਕੰਮਲ ਹੋਣ ਤੇ ਸਾਮਾਨ ਜਮਾਂ ਕਰਵਾਉਣ ਸਮੇਂ ਮੁਲਾਜ਼ਮਾਂ ਦੀ ਖੱਜਲ ਖੁਆਰੀ ਰੋਕੀ ਜਾਵੇ।ਇਸ ਮੌਕੇ ਆਗੂਆਂ ਨੇ ਕਿਹਾ ਕਿ ਜ਼ਲਦ ਹੀ ਸਾਂਝੇ ਅਧਿਆਪਕ ਮੋਰਚੇ ਦਾ ਇੱਕ ਉੱਚ ਪੱਧਰੀ ਵਫ਼ਦ ਡਿਪਟੀ ਕਮਿਸ਼ਨਰ ਨੂੰ ਵੀ ਮਿਲੇਗਾ।ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਚੋਣਾਂ ਦੌਰਾਨ ਪ੍ਰਸ਼ਾਸਨ ਵੱਲੋਂ ਹੋਮ ਬਲਾਕਾਂ ਵਿੱਚ ਚੋਣ ਡਿਊਟੀਆਂ ਲਾਉਣ ਦੀ ਹਾਮੀ ਤਾਂ ਭਰੀ ਜਾਂਦੀ ਹੈ । ਪਰ ਇਸ ਤੇ ਅਮਲ ਨਹੀਂ ਕੀਤਾ ਜਾਂਦਾ। ਜੇਕਰ ਪ੍ਰਸ਼ਾਸਨ ਨੇ ਮੁੜ ਮੁਲਾਜ਼ਮਾਂ ਨੂੰ ਦੂਰ ਦੁਰਾਡੇ ਭੇਜਿਆ ਤਾਂ ਸਾਂਝਾ ਅਧਿਆਪਕ ਮੋਰਚਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।ਇਸ ਮੌਕੇ ਪ੍ਰਦੀਪ ਘੁੰਮਣ, ਕੰਵਰਦੀਪ ਸਿੰਘ ਕੇ.ਡੀ, ਅਸ਼ਵਨੀ ਕੁਮਾਰ, ਇੰਦਰਜੀਤ ਸਿੰਘ ਬਿਧੀਪੁਰ, ਵੀਨੂੰ ਸੇਖੜੀ,ਰਾਮ ਸਿੰਘ, ਸੁਖਦੇਵ ਸਿੰਘ ਬੂਲਪੁਰ, ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Allies must dig deep’: NATO to send Ukraine more air-defence systems
Next articleNigerian military kills 192 suspected terrorists in one week