ਚੌਣ ਚੱਕਰ

(ਸਮਾਜ ਵੀਕਲੀ)

ਚਿੜੀਆਂ ਦੇ ਦੇਸ਼ ਚੌਣਾਂ ਆਈਆਂ ,

ਹਰ ਚਿੜਾ ਭੰਗੜਾ ਪਾਵੇ ,

ਹਰ ਚਿੜੀ ਖੁਸ਼ੀ ‘ਚ ਗਾਵੇ|

ਬਦਲ ਦਿਆਂਗੇ ਸਰਕਾਰ ,

ਬਦਲ ਦਿਆਂਗੇ ਹਾਲਾਤ ,

ਖੁਸ਼ਹਾਲ ਹੋ ਜਾਵੇਗਾਂ ਦੇਸ਼ ,

ਇਹੋ ਜਿਹੀ ਚੁਣਾਂਗੇ ਸਰਕਾਰ |

ਮੌਕਾ ਹੱਥੋਂ ਜਾਣ ਨਹੀਂ ਦੇਣਾ,

ਸਭ ਨੂੰ ਮਿਲੇ ਇਨਸਾਫ਼ ,

ਇਹੋ ਜਿਹੀ ਚੁਣਾਂਗੇ ਸਰਕਾਰ |

ਪੱਛਮੀ ਦੇਸ਼ਾਂ ਵਰਗੀ ਸੁਵਿਧਾਵਾਂ,

ਸਭ ਨੂੰ ਰੋਜ਼ਗਾਰ ,

ਜ਼ਰੂਰਤਮੰਦਾਂ ਨੂੰ ਭੱਤੇ ਦਵਾਗੇਂ ,

ਇਹੋ ਜਿਹੀ ਲਿਆਵਾਂਗੇ ਸਰਕਾਰ |

ਨੱਕੋ-ਨੱਕ ਕਰਜ਼ੇ ਵਿਚ ਡੁੱਬੀ,

ਮੋਜ਼ੂਦਾ ਸਰਕਾਰ,

ਬਦਲਤਾ ਪਿਆਧਾ ਉਹਨਾਂ,

ਐਨ ਚੋਣਾਂ ਤੋਂ ਪਹਿਲਾਂ |

ਨਵਾਂ ਪਿਆਧਾ,

ਨਵੇਂ ਵਾਅਦੇ,

ਨਵੀਂ ਸੋਚ,

ਨਵੇਂ ਇਰਾਦੇ |

ਚੋਣਾਂ ਦੇ ਘੋਸ਼ਣਾ-ਪੱਤਰ ਲੈਕੇ ,

ਕੁਝ ਜੋਕਾਂ ਆਈਆਂ ,

ਕੁਝ ਲੂੰਬੜੀ ਵਰਗੀਆਂ ਚਿੜੀਆਂ ,

ਕੁਝ ਗੁਆਂਢੀ ਮੁਲਕੋਂ, ਗਿੱਧ ਤੇ ਇੱਲਾਂ ,

ਬਣ ਉਮੀਦਵਾਰ ਆਈਆਂ |

ਸਿਆਸਤ ਦੀ ਖੇਡ ਸ਼ੂਰੁ ਹੋਈ ,

ਚੋਣਾਂ ਦੇ ਵਾਅਦੇ ਮਜ਼ਬੂਤ ਹੋਏ –

ਸਭ ਨੂੰ ਮਨ-ਇੱਛਤ ਸਰਕਾਰੀ ਨੌਕਰੀ ,

ਘਰ, ਬਿਜਲੀ,ਪਾਣੀ, ਰਾਸ਼ਨ, ਸਫ਼ਰ ,

ਭੱਤੇ, ਪੜ੍ਹਾਈ,ਕਿਤਾਬਾਂ,ਵਰਦੀਆਂ,ਬੂਟ,

ਫ਼ੋਨ,ਇੰਟਰਨੈੱਟ,ਲੈਪਟੋਪ ,ਐਮਾਜ਼ਾਨ ਪ੍ਰਾਈਮ,

ਨੇਟਫਲੈਕ੍ਸ,ਡਿਜ਼ਨੀ, ਟਾਟਾ ਸਕਾਈ ,

ਹਰ ਰੋਜ਼ ਸ਼ਰਾਬ ਦੀ ਬੋਤਲ ,

ਤੰਬਾਕੂ, ਬੀੜੀ , ਸਿਗਰਟ ,

ਵਿਦੇਸ਼ਾਂ ਦੇ ਟੂਰ,

ਕੁਲ ਮਿਲਾ ਕੇ ਸਭ ਕੁਝ ਫ਼ਰੀ |

ਹਰ ਚਿੜਾ ਭੰਗੜਾ ਪਾਵੇ ,

ਹਰ ਚਿੜੀ ਖੁਸ਼ੀ ‘ਚ ਗਾਵੇ|

ਮਨ ਹੀ ਮਨ ਸੋਚ ਕੇ ਇਤਰਾਵੇ ,

ਪੋਹ, ਮਾਘ ਦੀ ਰੁੱਤੇ ,

ਜੇਠ ,ਹਾੜ੍ਹ ਮਨਾਵੇਂ ,

ਹਰ ਪਾਸੇ ਚੋਣਾਂ ਦਾ ਜੋਸ਼ |

ਪੈ ਗਈਆਂ ਵੋਟਾਂ ,

ਚੁਣ ਲਈ ਸਰਕਾਰ ,

ਕੁਝ ਦਿਨ ਲੰਘੇ,

ਜਸ਼ਨ ਦੇ ,

ਜੋਸ਼ ਦੇ ਅਤੇ ਉਤਸ਼ਾਹ ਦੇ |

ਫੇਰ ਉਹੀ ਹਾਹਾਕਾਰ,

ਭੁੱਖਮਰੀ, ਲਾਚਾਰੀ ,

ਬੇਵਸੀ, ਜਨਤਾ ਬਦਹਾਲ ,

ਲੰਘ ਗਏ ਹੌਲੀ-ਹੌਲੀ ਪੰਜ ਸਾਲ |

ਫੇਰ ਹੋਇਆ ਚੌਣਾਂ ਦਾ ਐਲਾਨ ,

ਚਿੜੀਆਂ ਫੇਰ ਚੌਣ ਚੱਕਰ ਲਈ ਤਿਆਰ |

Neer

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMoon, Morrison agree to continue cooperation for stable supply chain
Next articleਪਿਆਰੇ ਬੱਚਿਓ ! ਆਓ ਪਰਵਾਸੀ – ਪੰਛੀਆਂ ਬਾਰੇ ਜਾਣੀਏ “