ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ

ਗੁਰਦਾਸਪੁਰ (ਸਮਾਜ ਵੀਕਲੀ):  ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਵਿੱਚ ਸੜਕ ’ਤੇ ਮਿੱਟੀ ਪਾਉਣ ਕਾਰਨ ਹੋਏ ਵਿਵਾਦ ਕਰ ਕੇ ਛੇ ਵਿਅਕਤੀਆਂ ਨੇ ਇੱਕ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਸਾਰੇ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਅਮਰਜੀਤ ਸਿੰਘ ਦੀ ਨੂੰਹ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੁਲਜੀਤ ਸਿੰਘ ਅਮਰੀਕਾ ਰਹਿੰਦਾ ਹੈ ਜਦਕਿ ਉਸ ਦਾ ਸਹੁਰਾ ਅਮਰਜੀਤ ਸਿੰਘ (72) ਉਸੇ ਕੋਲ ਰਹਿੰਦਾ ਸੀ। ਉਨ੍ਹਾਂ ਦੇ ਪਿੰਡ ਚਾਵਾ ਵਿੱਚ ਮੁੱਖ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਰਸਤੇ ’ਤੇ ਮਿੱਟੀ ਪਾਈ ਜਾ ਰਹੀ ਹੈ। ਉ

ਸ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚੋਂ ਵੀ ਮਿੱਟੀ ਪੁੱਟ ਕੇ ਸੜਕ ’ਤੇ ਪਾਈ ਜਾ ਰਹੀ ਹੈ। ਇਸ ਗੱਲ ’ਤੇ ਉਸ ਦੇ ਸਹੁਰੇ ਨੂੰ ਇਤਰਾਜ਼ ਸੀ। ਲੰਘੀ 23 ਦਸੰਬਰ ਨੂੰ ਪਿੰਡ ਵਾਸੀ ਕੁਲਵਿੰਦਰ ਸਿੰਘ ਅਤੇ ਨਿਰਮਲ ਸਿੰਘ ਉਸ ਦੇ ਸਹੁਰੇ ਨੂੰ ਮੌਕਾ ਦੇਖਣ ਲਈ ਨਾਲ ਲੈ ਗਏ। ਕਰੀਬ ਡੇਢ ਘੰਟੇ ਮਗਰੋਂ ਉਸ ਦੇ ਚਾਚਾ-ਸਹੁਰੇ ਦੇ ਲੜਕੇ ਹਰਜਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਅਮਰਜੀਤ ਸਿੰਘ ਦੀ ਮੌਤ ਹੋ ਗਈ ਹੈ। ਪਤਾ ਲੱਗਣ ’ਤੇ ਉਹ ਹਰਜਿੰਦਰ ਸਿੰਘ ਨਾਲ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਦੀਵਾਨ ਸਿੰਘ, ਜਸਬੀਰ ਸਿੰਘ ਅਤੇ ਜਿੰਦੂ ਵਾਸੀ ਨੌਸ਼ਹਿਰਾ ਨੇ ਉਸ ਦੇ ਸਹੁਰੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਉਸ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਉਸ ਦੇ ਸਹੁਰੇ ਦਾ ਮੁਲਜ਼ਮਾਂ ਨਾਲ ਮਾਮੂਲੀ ਝਗੜਾ ਹੋਇਆ ਸੀ ਅਤੇ ਇਸੇ ਰੰਜਿਸ਼ ਕਾਰਨ ਉਨ੍ਹਾਂ ਉਸ ਦੀ ਕੁੱਟ-ਕੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੂਲ ਚੰਦ ਸ਼ਰਮਾ , ਜਗਸ਼ੀਰ ਜੀਦਾ ਅਤੇ ਸੁਮਨ ਕਾਤਰੋਂ ਦਾ ਸਨਮਾਨ ਹੋਵੇਗਾ
Next articleਕਮਜ਼ੋਰ ਚੰਨੀ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਿਚ ਅਸਫ਼ਲ: ਕੇਜਰੀਵਾਲ