HOME ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਕਰਵਾਇਆ ਗਿਆ ‘ਏਕਮ’ਜ਼ ਐਵਾਰਡ ਸ਼ੋਅ’

ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਕਰਵਾਇਆ ਗਿਆ ‘ਏਕਮ’ਜ਼ ਐਵਾਰਡ ਸ਼ੋਅ’

1

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਐਵਾਰਡ ਸ਼ੋਅ’ ਕਰਵਾਇਆ ਗਿਆ ਜਿਸ ਵਿੱਚ ਸੈਸ਼ਨ 2024-25 ਦੇ ਨਰਸਰੀ ,ਐੱਲ ਕੇ ਜੀ ਅਤੇ ਪਹਿਲੀ ਤੋਂ ਗਿਆਰਵੀਂ ਤੱਕ ਦੇ ਆਊਟਸਟੈਂਡਿੰਗ ਪੁਜੀਸ਼ਨ ਹੋਲਡਰ ਵਿਦਿਆਰਥੀਆਂ ਨੂੰ ਐਵਾਰਡ ਦੇ ਕੇ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਸਾਂਝੇ ਤੌਰ ਤੇ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਦਾਰ ਬਲਦੇਵ ਕਲਿਆਣ ਵਾਈਸ ਪ੍ਰੈਜੀਡੈਂਟ ਸ਼੍ਰੋਮਣੀ ਅਕਾਲੀ ਦਲ ਪ੍ਰਬੰਧਕ ਕਮੇਟੀ ਅਤੇ ਸਰਦਾਰ ਬਚਿੱਤਰ ਸਿੰਘ ਕੌਹਾੜ ਹਲਕਾ ਇੰਚਾਰਜ ਸ਼ਾਹਕੋਟ( ਸ਼੍ਰੋਮਣੀ ਅਕਾਲੀ ਦਲ) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕਰਨ ਉਪਰੰਤ ਕੀਤੀ ਗਈ। ਇਸਦੇ ਤੁਰੰਤ ਬਾਅਦ ਸਕੂਲ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਡਾਂਸ ਆਈਟਮ ਪੇਸ਼ ਕੀਤੀਆਂ ਗਈਆਂ ਜਿੰਨਾ ਦਾ ਸਭ ਨੇ ਭਰਪੂਰ ਅਨੰਦ ਮਾਣਿਆ।ਇਸ ਮੌਕੇ ਸਕੂਲ ਪਰੈਜੀਡੈਂਟ ਸਰਦਾਰ ਦਲਜੀਤ ਸਿੰਘ, ਸਰਦਾਰ ਸੁਰਿੰਦਰ ਸਿੰਘ ਥਿੰਦ,ਕੁੰਵਰ ਅਰਮਾਨ ਸਿੰਘ ਥਿੰਦ,ਡਾਕਟਰ ਸੁਖਪ੍ਰੀਤ ਸਿੰਘ ਆਹਲੂਵਾਲੀਆ, ਮਹਿੰਦਰ ਪਾਲ ਸਿੰਘ ਟੁਰਨਾ, ਨਰਿੰਦਰ ਅਰੋੜਾ,ਰਾਜਵਿੰਦਰ ਸ਼ਰਮਾ ਐੱਮ ਸੀ, ਮਨੋਜ ਚੋਪੜਾ, ਅਸ਼ੋਕ ਚੌਹਾਨ, ਹਰਪ੍ਰੀਤ ਸਿੰਘ ਮੱਟੂ,ਸੇਵਾ ਸਿੰਘ ਥਿੰਦ, ਅਮਰਜੀਤ ਸਿੰਘ ਅੰਬਾ, ਸੁਰਿੰਦਰ ਸਿੰਘ ਛਾਬੜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ।ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਇਨਾਮ ਵੰਡ ਸਮਾਰੋਹ ਵਿੱਚ 330 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਪ੍ਰਕਾਰ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਆਪਣੀ ਗੱਲਬਾਤ ਦੌਰਾਨ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਨੇ ਇਹ ਵੀ ਦੱਸਿਆ ਕਿ ਆਉਣ ਵਾਲੀ 30 ਦਸੰਬਰ ਨੂੰ ਸਕੂਲ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਉਣ ਜਾ ਰਿਹਾ ਹੈ। ਸਟੇਜ ਸੰਚਾਲਨ ਮੈਡਮ ਸਵਪਨਦੀਪ ਕੌਰ ਅਤੇ ਸਰਦਾਰ ਰਣਜੋਤ ਸਿੰਘ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ।ਅਖੀਰ ਵਿੱਚ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਵਲੋਂ ਸਾਰੇ ਸਟਾਫ਼ ਦਾ ਵਧੀਆ ਕਾਰਗੁਜ਼ਾਰੀ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਦਲਜੀਤ ਕੌਰ ,ਸਮੀਕਸ਼ਾ ਸ਼ਰਮਾ,ਬਲਾਕ ਹੈੱਡ ਦਵਿੰਦਰ ਨਾਹਰ, ਨੇਹਾ ਭੱਲਾ,ਰਾਜਵਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰਾਨ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleHindutva’s Rajasthan Project: Brahmin Power, Not Just Muslim Fear
Next articlePolitical misfires in Bihar: Reasons behind the Opposition’s self-inflicted defeat