ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਕਰਵਾਇਆ ਗਿਆ ਪੇਰੈਂਟਸ ਓਰੀਐਂਟੇਸ਼ਨ ਸੈਸ਼ਨ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਪੇਰੈਂਟਸ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਗਿਆ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਲਗਭਗ 150 ਤੋਂ ਵੱਧ ਬੱਚਿਆਂ ਦੇ ਪੇਰੈਂਟਸ ਨੇ ਹਿੱਸਾ ਲਿਆ।ਇਸ ਮੌਕੇ ਬੱਚਿਆਂ ਦੇ ਪੈਰੈਂਟਸ ਨੂੰ ਸਕੂਲ ਵਿੱਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਚੱਲ ਰਹੇ ਅਲੱਗ-ਅਲੱਗ ਸਟਰੀਮ ਜਿਵੇਂ ਕਿ ਮੈਡੀਕਲ, ਨਾਨ ਮੈਡੀਕਲ,ਕਾਮਰਸ ਅਤੇ ਆਰਟਸ ਬਾਰੇ ਦੱਸਿਆ ਗਿਆ ਤੇ ਇਸਦੇ ਨਾਲ ਜੁੜੇ ਸਾਰੇ ਕੈਰੀਅਰ ਆਪਸ਼ਨਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਨੂੰ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪੇਰੈਂਟਸ ਨੂੰ ਉਹਨਾਂ ਦੇ ਬੱਚਿਆਂ ਦੇ ਅਧਿਆਪਕਾਂ ਨਾਲ ਮਿਲਾਇਆ ਗਿਆ। ਸਕੂਲ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਵੱਲੋਂ ਆਏ ਹੋਏ ਮਾਪਿਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਮਾਪਿਆਂ ਅਤੇ ਅਧਿਆਪਕਾਂ ਦੇ ਵਿੱਚ ਇੱਕ ਵਧੀਆ ਤਾਲਮੇਲ ਕਾਇਮ ਕਰਦੇ ਹਨ । ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਲਈ ਇੱਕ ਵਧੀਆ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਸਟੇਜ ਸੰਚਾਲਨ ਮੈਡਮ ਕਮਲਪ੍ਰੀਤ ਕੌਰ ਵਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ।ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ ਵਾਈਸ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ ,ਸ਼੍ਰੀਮਤੀ ਦਲਜੀਤ ਕੌਰ, ਚੇਤਨਾ ਰਾਜਦੇਵ, ਅਧਿਆਪਕਾਂ ਵਿੱਚੋਂ ਪੂਨਮ ਸ਼ਰਮਾ,ਦਵਿੰਦਰ ਸ਼ਰਮਾ, ਪਰਮਿੰਦਰ ਕੌਰ,ਰਜਨੀ,ਹਿਮਾਂਸ਼ੂ,ਬਿਨੇਸ਼ ਸ਼ਰਮਾ, ਦਲਵੀਰ ਕੌਰ,ਦੀਪਤੀ ਕਵਾਤਰਾ ਅਤੇ ਪਰਮਿੰਦਰ ਸਿੰਘ, ਅਰਸ਼ਪ੍ਰੀਤ ਕੌਰ, ਤਮੰਨਾ, ਨਵਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਇੱਕ ਮਹਾਨ ਰਾਜਾ ਸਮਰਾਟ ਅਸ਼ੋਕ ਮੌਰਿਆ
Next articleਪਿੰਡ ਜੰਡਿਆਲਾ ਦੀ ਕੋਅਪਰੇਟਿਵ ਸੋਸਾਇਟੀ ਦੀ ਚੋਣ ਹੋਈ