ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਬਰਕਤ’ ਸਰਲੇਖ ਹੇਠ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਐੱਮ ਐੱਲ ਏ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਜਦ ਕਿ ਸਰਦਾਰ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ,ਗੈਸਟ ਆਫ਼ ਔਨਰ ਵਜੋਂ ਸ਼ਾਮਿਲ ਹੋਏ। ਮਹਿਮਾਨਾਂ ਸਵਾਗਤ ਉਨ੍ਹਾਂ ਨੂੰ ਖੂਬਸੂਰਤ ਫ਼ੁੱਲਾਂ ਦੇ ਬੁੱਕੇ ਦੇ ਕੇ ਨਿੱਘੇ ਸ਼ਬਦਾਂ ਨਾਲ ਕੀਤਾ ਗਿਆ। ਇਸਦੇ ਨਾਲ ਹੀ ਸਰਦਾਰ ਓਂਕਾਰ ਸਿੰਘ ਬਰਾੜ ਡੀ ਐੱਸ ਪੀ ਸ਼ਾਹਕੋਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਹਿਮਾਨਾਂ ਸਮਾਰੋਹ ਦੀ ਸ਼ੁਰੂਆਤ ਸਰਦਾਰ ਸਰਦਾਰ ਪਰਮਿੰਦਰ ਸਿੰਘ ਪਿੰਦਰ ਪੰਡੋਰੀ,ਓਂਕਾਰ ਸਿੰਘ ਬਰਾੜ ਡੀ ਐੱਸ ਪੀ ਸ਼ਾਹਕੋਟ,ਨਿਰਮਲ ਸਿੰਘ ਥਿੰਦ,ਸਰਦਾਰ ਦਲਜੀਤ ਸਿੰਘ,ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਐਸ ਕੇ ਮਲਹੋਤਰਾ ਅਤੇ ਕੁੰਵਰ ਅਰਮਾਨ ਸਿੰਘ ਵਲੋਂ ਸਾਂਝੇ ਤੌਰ ਤੇ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਇਸ ਉਪਰੰਤ ਸਕੂਲ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਬਰਕਤ ਸਿਰਲੇਖ ਹੇਠ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸਨੇ ਆਏ ਹੋਏ ਸਭ ਮਹਿਮਾਨਾਂ ਅਤੇ ਮਾਪਿਆਂ ਨੂੰ ਕੀਲ ਕੇ ਰੱਖ ਲਿਆ। ਛੋਟੇ ਛੋਟੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਆਈਟਮਜ਼, ਜਿੰਨਾ ਵਿੱਚ ਲਵ ਯੂ ਜ਼ਿੰਦਗੀ, ਓਲਡ ਇੱਜ਼ ਗੋਲਡ, ਗਿਆਨ ਕੀ ਰੌਸ਼ਨੀ ਦੁਆਰਾ ਕੀਲ ਕੇ ਰੱਖ ਲਿਆ ਗਿਆ। ਇਸੇ ਪ੍ਰਕਾਰ ਝੂਮਰ, ਸੰਮੀ, ਵਿਰਸਾ ਪੰਜਾਬ ਦਾ, ਭੰਗੜਾ ਬਲਾਸਟ ਜਿਹੀਆਂ ਆਈਟਮਜ਼ ਨੇ ਹਰ ਇੱਕ ਦੇ ਦਿਲ ਦੀ ਧੜਕਣ ਨੂੰ ਵਧਾ ਦਿੱਤਾ।ਇਸਦੇ ਨਾਲ ਹੀ ਬੱਚਿਆਂ ਵਲੋਂ ਪੇਸ਼ ਕੀਤੇ ਗਏ ਪੰਜਾਬੀ ਨਾਟਕ ਨੇ ਆਪਣੀ ਪੇਸ਼ਕਾਰੀ ਨਾਲ ਸਭ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ। ਇਸ ਮੌਕੇ ਦੋ ਵਿਦਿਆਰਥੀਆਂ ਨੂੰ ਸਟੂਡੈਂਟ ਆਫ਼ ਦੀ ਯੀਅਰ, ਜਦ ਕਿ 6 ਵਿਦਿਆਰਥੀਆਂ ਨੂੰ ਬੈਸਟ ਅਟੈਂਡੈਂਟਸ ਐਵਾਰਡ ਨਾਲ ਨਿਵਾਜ਼ਿਆ ਗਿਆ। ਇਸਦੇ ਨਾਲ ਹੀ ਬੋਰਡ ਕਲਾਸ ਦੇ ਦਸਵੀਂ ਅਤੇ ਬਾਰਵੀਂ ਕਲਾਸ ਦੇ 2 ਵਿਦਿਆਰਥੀਆਂ ਨੂੰ ਮੈਥ ਅਤੇ ਫਿਜੀਕਲ ਐਜੂਕੇਸ਼ਨ ਵਿਸ਼ੇ ਵਿਚੋਂ ਸੌ ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਕੂਲ ਦੇ 12 ਸਪਰੋਟਸ ਸਟੂਡੈਂਟਸ ਅਤੇ ਉਨ੍ਹਾਂ ਦੇ ਕੋਚ ਸਰਦਾਰ ਪਰਮਿੰਦਰ ਸਿੰਘ ਨੂੰ , ਅੱਜ ਦੇ ਗੈਸਟ ਆਫ਼ ਔਨਰ ਸਰਦਾਰ ਪਿੰਦਰ ਪੰਡੋਰੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਕਲਿਆਣ (ਮੈਂਬਰ ਐੱਸ ਜੀ ਪੀ ਸੀ), ਨਰਿੰਦਰ ਪਾਲ ਚੰਦੀ, ਨਰਿੰਦਰ ਅਰੋੜਾ, ਮਹਿੰਦਰਪਾਲ ਸਿੰਘ ਟੁਰਨਾ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਜੱਜ,ਕੁਲਵਿੰਦਰ ਸਿੰਘ ਜੱਜ, ਤਜਿੰਦਰ ਸਿੰਘ ਰਾਮਪੁਰ,ਸੁਖਦੇਵ ਸਿੰਘ ਐੱਸ ਐੱਚ ਓ ਮਹਿਤਪੁਰ,ਐੱਸ ਕੇ ਮਲਹੋਤਰਾ ਅਤੇ ਮੈਂਬਰਾਨ ਪਰੈੱਸ ਕਲੱਬ ਮਹਿਤਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਕੂਲ ਮੈਂਨਜਮੈਂਟ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਅਤੇ ਮੀਡੀਆ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਬਹੁਤ ਹੀ ਅਪਣੱਤ ਭਰੇ ਸ਼ਬਦਾਂ ਨਾਲ ਜੀ ਆਇਆਂ ਆਖਿਆ ਗਿਆ। ਸਟੇਜ ਸੰਚਾਲਕ ਮੈਡਮ ਸਵਪਨਦੀਪ ਕੌਰ ਅਤੇ ਸਰਦਾਰ ਰਣਜੋਤ ਸਿੰਘ ਵਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਅਖੀਰ ਵਿੱਚ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਵਲੋਂ ਸਾਰੇ ਹੀ ਅਧਿਆਪਕਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
HOME ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਬਰਕਤ’ ਸਿਰਲੇਖ ਹੇਠ ਕਰਵਾਇਆ ਗਿਆ ਸਲਾਨਾ ਸਮਾਗਮ