ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ

ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
(ਸਮਾਜ ਵੀਕਲੀ)- ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਵਲੋਂ ਛੋਟੀਆਂ ਛੋਟੀਆਂ ਰੱਖੜੀਆਂ ਬਣਾ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕੇ ਜੀ ਵਿੰਗ ਦੇ ਬੱਚਿਆਂ ਵਲੋਂ ਆਪਣੇ ਅਧਿਆਪਕਾਂ ਦੀ ਮਦਦ ਨਾਲ ਮੋਤੀਆਂ, ਧਾਗੇ, ਸਟਿੱਕਰ ਅਤੇ ਕਲੇ ਦੀ ਵਰਤੋਂ ਕਰਕੇ ਰੱਖੜੀਆਂ ਬਣਾਈਆਂ ਗਈਆਂ। ਬੱਚਿਆਂ ਵਲੋਂ ਇਸ ਐਕਟੀਵਿਟੀ ਦਾ ਭਰਪੂਰ ਅਨੰਦ ਮਾਣਿਆ ਗਿਆ। ਖੂਬਸੂਰਤ ਰੱਖੜੀ ਬਣਾਉਂਣ ਵਾਲੇ ਬੱਚਿਆਂ ਨੂੰ ਹੌਂਸਲਾ ਅਫ਼ਜ਼ਾਈ ਲਈ ਚਾਕਲੇਟ ਦਿੱਤੀਆਂ ਗਈਆਂ। ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਨੇ ਕਿਹਾ ਪੜਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਦੇ ਨਾਲ ਹੀ ਇਹ ਬੱਚਿਆਂ ਦਾ ਪੜਾਈ ਵਿੱਚ ਮਨ ਲਗਾਉਣ ਵਿੱਚ ਵੀ ਕਾਰਗਰ ਸਿੱਧ ਹੁੰਦੀਆਂ ਹਨ। ਇਸ ਮੌਕੇ ਸਕੂਲ ਮੈਂਨਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਦਲਜੀਤ ਕੌਰ ਅਤੇ ਸਮੀਕਸ਼ਾ ਸ਼ਰਮਾ, ਬਲਾਕ ਸੁਪਰਵਾਈਜ਼ਰ ਦਵਿੰਦਰ ਨਾਹਰ, ਅੰਕਿਤਾ ਮਿਥਰਾ, ਅੰਮ੍ਰਿਤਪਾਲ ਕੌਰ ਅਤੇ ਕੇ ਜੀ ਵਿੰਗ ਦੇ ਅਧਿਆਪਕਾਂ ਵਿੱਚੋਂ ਸ਼੍ਰੀਮਤੀ ਗੀਤਾ ਸ਼ਰਮਾ, ਊਸ਼ਾ ਸ਼ਰਮਾ, ਸੁਨੀਤਾ ਸ਼ਰਮਾ, ਰਿਤੂ, ਪ੍ਰਭਜੋਤ ਕੌਰ, ਆਂਚਲ, ਮਨਦੀਪ ਕੌਰ, ਲਖਵਿੰਦਰ ਕੌਰ, ਰਾਜਵੰਸ਼ ਕੌਰ, ਹਰਜੀਤ ਕੌਰ, ਨਿਤਿਕਾ ਮਹਾਜਨ, ਡਿੰਪਲ, ਮਨਪ੍ਰੀਤ ਕੌਰ, ਸਤਵੀਰ ਕੌਰ, ਸੋਨੀਆ, ਪਿੰਦਰਜੀਤ ਕੌਰ, ਮਮਤਾ, ਸਰੋਜ, ਸ਼ਾਮਿਲ ਸਨ।
Previous articleਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਸਮਾਰਟ ਮਿਡਲ ਸਕੂਲ ਘੱਕੇਵਾਲ ਵਿਖੇ ਸੈਮੀਨਾਰ ਆਯੋਜਿਤ
Next articleਹਰਕਵਲ ਦੀਆਂ ਅੱਖਾਂ ‘ਚ ਸੁਪਨਿਆਂ ਦੀ ਰੌਸ਼ਨੀ ਕਦੇ ਧੁੰਦਲੀ ਨਹੀਂ ਹੋਈ