ਏਕ ਜੋਤ ਵਿਕਲਾਂਗ ਸਕੂਲ ਦੇ ਦੋ ਬੱਚਿਆਂ ਓਮ ਪ੍ਰਕਾਸ਼ ਅਤੇ ਵਿਮਲ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਡੈਫ ਅਤੇ ਡੰਬ (ਗੂੰਗੇ ਅਤੇ ਬੋਲੇ) ਸਪੋਰਟਸ ਐਸੋਸੀਏਸ਼ਨ ਪਟਿਆਲਾ ਵੱਲੋਂ ਚੌਥੀ ਪੰਜਾਬ ਸਟੇਟ ਡੈਫ ਬੱਚਿਆਂ ਦੀ ਚੈਂਪੀਅਨਸ਼ਿਪ ਸਪੋਰਟਸ ਕੰਪਲੈਕਸ, ਸੈਕਟਰ -7, ਚੰਡੀਗੜ੍ਹ ਵਿਖੇ 21 ਅਤੇ 22 ਸਤੰਬਰ ਨੂੰ ਕਰਵਾਈ ਗਈ।  ਜਿਸ ਵਿੱਚ ਏਕ ਜੋਤ ਵਿਕਲਾਂਗ ਸਕੂਲ, 606 -ਐਚ.ਜੇ ਬਲਾਕ, ਵੈਸਟਐਂਡ ਮਾਲ ਦੇ ਪਿੱਛੇ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਦੇ ਦੋ ਬੱਚਿਆਂ ਨੇ ਭਾਗ ਲਿਆ।  ਓਮ ਪ੍ਰਕਾਸ਼ ਨੇ ਮਰਦਾਂ  ਦੇ 57 ਕਿਲੋਗ੍ਰਾਮ ਫਰੀ ਸਟਾਈਲ ਕੁਸ਼ਤੀ ਵਿੱਚ ਭਾਗ ਲੈ ਕੇ ਪਹਿਲਾ ਸਥਾਨ ਤੇ ਗੋਲਡ ਮੈਡਲ ਪ੍ਰਾਪਤ ਕੀਤਾ, ਜਦ ਕਿ ਵਿਮਲ ਕੁਮਾਰ ਨੇ ਮਰਦਾਂ ਦੇ 74 ਕਿਲੋਗ੍ਰਾਮ ਫਰੀ ਸਟਾਈਲ ਕੁਸ਼ਤੀ ਵਿੱਚ ਭਾਗ ਲੈਣ ਕੇ ਪਹਿਲਾ ਸਥਾਨ ਤੇ ਗੋਲਡ ਮੈਡਲ  ਪ੍ਰਾਪਤ ਕੀਤਾ।  ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਤਵੰਤ ਕੌਰ ਨੇ ਦੋਨਾਂ ਬੱਚਿਆਂ ਨੂੰ ਸਕੂਲ ਪਹੁੰਚਣ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੇਡਾਂ ਵਿੱਚ ਪਹਿਲਾ  ਸਥਾਨ ਪ੍ਰਾਪਤ ਕਰਨ ਤੇ ਵਧਾਈ ਦਿੱਤੀ । ਇਸ ਮੌਕੇ  ਕੋਚ ਨਿਸ਼ਾਂਤ ਮੰਡੋਰਾ ਅਤੇ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleउप-वर्गीकरण पर सर्वोच्च न्यायालय का निर्णय विभिन्न अनुसूचित जाति उप-समूहों को कैसे प्रभावित करेगा?
Next articleਗੰਭੀਰਪੁਰ ਲੋਅਰ ਸਕੂਲ ਵਿੱਚ ਹਫਤਾਵਾਰੀ ਬਾਲ – ਸਭਾ ਕਰਵਾਈ