ਏਕ ਜੋਤ ਵਿਕਲਾਂਗ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ, ਐਚ.ਜੇ. 606,  ਹਾਊਸਿੰਗ ਬੋਰਡ ਕਲੋਨੀ, ਵੈਸਟਐਂਡ ਮਾਲ ਦੇ ਪਿੱਛੇ, ਨੇੜੇ ਭਾਈ ਰਣਧੀਰ ਸਿੰਘ ਨਗਰ ਵਿਖੇ ਲਾਇਨਜ ਕਲੱਬ ਲੁਧਿਆਣਾ ਚੈਂਪ ਦੇ ਸਹਿਯੋਗ ਨਾਲ ਅੱਜ ਅਧਿਆਪਕ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਮਾਸਟਰ ਸੁਰਜੀਤ ਸਿੰਘ ਨੇ ਗੁਰਬਾਣੀ ਦੇ ਸ਼ਬਦ ਕੀਰਤਨ “ਧੰਨ ਧੰਨ ਹਮਾਰੈ ਭਾਗ ਘਰੁ ਆਇਆ ਪਿਰੁ ਮੇਰਾ” ਗਾ ਕੇ ਕੀਤਾ। ਬੰਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੈਡਮ ਕ੍ਰਿਸ਼ਨਾ ਨੇ ਅਧਿਆਪਕ ਦਿਵਸ ਦੀ ਮਹੱਤਤਾ ਤੇ ਚਾਨਣਾ ਪਾਇਆ। ਉਹਨਾਂ ਅਧਿਆਪਕ ਦਿਵਸ ਤੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ। ਸਾਕਸ਼ੀ, ਰਵੀ ਸਿੰਘ, ਸਾਹਿਲ ਸ਼ਰਮਾ ਨੇ ਗੀਤ ਗਾ ਕੇ ਸੋਹਣਾ ਰੰਗ ਬੰਨ੍ਹਿਆ। ਮਾਸਟਰ ਸੁਰਜੀਤ ਸਿੰਘ ਨੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ ਬਾਰੇ ਸੰਖੇਪ ਵਿੱਚ ਜ਼ਿਕਰ ਕੀਤਾ। ਇਸ ਮੌਕੇ ਨੇਤਰਹੀਣ ਮੈਡਮ ਕ੍ਰਿਸ਼ਨਾ ਤੇ ਨੇਤਰਹੀਣ ਬੱਚੇ ਰਵੀ ਸਿੰਘ ਵੱਲੋਂ ਕੇਕ ਵੀ ਕੱਟਿਆ ਗਿਆ। ਮੈਡਮ ਸਤਵੰਤ ਕੌਰ ਨੇ ਸਕੂਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ। ਉਹਨਾਂ ਉਦਯੋਗਪਤੀਆਂ, ਐਨ.ਆਰ.ਆਈ. ਵੀਰਾਂ ਤੇ ਵੱਡੇ ਘਰਾਣਿਆਂ ਨੂੰ ਨੇਤਰਹੀਣਾਂ, ਵਿਕਲਾਂਗ, ਮੰਦਬੁੱਧੀ ਬੱਚਿਆਂ ਦੀ ਵੱਧ ਤੋਂ ਵੱਧ ਸੇਵਾ ਕਰਨ ਦੀ ਅਪੀਲ ਕੀਤੀ। ਲਾਇਨਜ਼ ਕਲੱਬ ਲੁਧਿਆਣਾ ਚੈਂਪ ਦੇ ਲਾਇਨਜ਼ ਐਂਜਲਾ, ਲਾਇਨਜ਼ ਵੰਦਨਾ, ਲਾਇਨਜ਼ ਕਮਲੇਸ਼, ਲਾਇਨਜ਼ ਮਰਜਾਰਾ, ਲਾਇਨਜ਼ ਪ੍ਰੇਮ ਗੁਪਤਾ, ਲਾਇਨਜ਼ ਮਰੀਨਲ ਗੁਪਤਾ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਵੰਡਣ ਦੀ ਸੇਵਾ ਕੀਤੀ । ਮੈਡਮ ਸਤਵੰਤ ਕੌਰ ਨੇ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੰਪਿਊਟਰ ਅਧਿਆਪਕਾਂ ‘ਤੇ ਅਧਿਆਪਕ ਦਿਵਸ ਮੌਕੇ ਪੁਲਿਸ ਲਾਠੀਚਾਰਜ ਅਤਿ ਸ਼ਰਮਨਾਕ-ਯੂਨੀਅਨ ਆਗੂ
Next articleਸਿਲੰਡਰ ਫਟਣ ਨਾਲ ਜ਼ਖਮੀ ਹੋਏ ਬੱਚਿਆ ਲਈ ਲਗਾਇਆ ਖੂਨਦਾਨ ਕੈਂਪ।