ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੁਲਵੰਤ ਸਿੰਘ ਢੱਕੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਸੀਟੀਜ਼ਨਾਂ ਦਾ ਇੱਕ ਪ੍ਰਤੀਨਿਧੀ ਮੰਡਲ, ‘ਏਕ ਜੋਤ ਸੇਵਾ ਸੰਮਤੀ ਜਗਤਪੁਰਾ ਹੁਸ਼ਿਆਰਪੁਰ’ ਦੇ ਸਰਪਰਸਤ ਕੁਲਦੀਪ ਸਿੰਘ ਪੱਤੀ ਸਟੇਟ ਐਵਾਰਡੀ, ਜਰਨੈਲ ਸਿੰਘ ਧੀਰ ਸਟੇਟ ਐਵਾਰਡੀ ਅਤੇ ਸਮਾਜ ਸੇਵਕਾਂ ਮਧੂ ਸ਼ਰਮਾ ਦੀ ਸਾਂਝੀ ਅਗਵਾਈ ਵਿੱਚ ਮਾਨਸਿਕ ਰੋਗਾ ਦੇ ਮਾਹਰ ਡਾ. ਰਾਜ ਕੁਮਾਰ ਨੂੰ ਮਿਲਿਆ। ਪ੍ਰਤੀਨਿਧੀ ਮੰਡਲ ਵੱਲੋ ਇੰਟੀਲੈਕਚੁਅਲ ਡਿਸਏਬਲਟੀ (ਬੁੱਧੀ ਦਿਵਿਆਂਗਤਾ) ਮੈਡੀਕਲ ਸਰਟੀਫਿਕੇਟ ਸਬੰਧੀ ਪੇਸ਼ ਆ ਰਹੀਆਂ ਸੱਮਸਿਆਵਾ ਸਬੰਧੀ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ । ਉਹਨਾਂ ਦੱਸਿਆ ਕਿ ਬੁੱਧੀ ਸਬੰਧੀ ਦਿਵਿਆਂਗਤਾ ਮੈਡੀਕਲ ਸਰਟੀਫਿਕੇਟ ਸਰਕਾਰ ਦੀਆਂ ਹਿਦਾਇਤਾ ਅਨੁਸਾਰ ਹੀ ਜਾਰੀ ਕੀਤਾ ਜਾਂਦਾ ਹੈ । ਜੇਕਰ ਕਿਤੇ ਕੋਈ, ਕਮੀ ਨਜ਼ਰ ਆਉਂਦੀ ਹੈ, ਤਾਂ ਤੁਸੀਂ ਉਸ ਦਾ ਦੁਬਾਰਾ ਮੈਡੀਕਲ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ ਲਿਖ ਸਕਦੇ ਹੋ। ਇਸ ਮੌਕੇ ’ਤੇ ਡਾ. ਰਾਜ ਕੁਮਾਰ ਨੂੰ ਉਹਨਾਂ ਦੀਆਂ ਮਰੀਜਾ ਪ੍ਰਤੀ ਸ਼ਾਂਨਦਾਰ ਸੇਵਾਵਾਂ ਅਤੇ ਉਹਨਾਂ ਵੱਲੋ ਕੀਤੇ ਗਏ ਹੋਰ ਯੋਗ ਕਾਰਜਾਂ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ ’ਤੇ ਵਧਾਈ ਦਿੱਤੀ, ਅਤੇ ਉਹਨਾਂ ਦੇ ਆਮ ਲੋਕਾਂ ਅਤੇ ਮਰੀਜਾ ਪ੍ਰਤੀ ਵਰਤਾਉ ਦੀ ਪ੍ਰੰਸਸਾਂ ਕੀਤੀ । ਇਸ ਮੌਕੇ ਤੇ ਪ੍ਰਤੀਨਿਧੀ ਮੰਡਲ ਵੱਲੋਂ ਡਾ.ਰਾਜਕੁਮਾਰ ਨੂੰ ਫੁੱਲਾਂ ਦਾ ਗੁੱਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।
ਏਕ ਜੋਤ ਸੇਵਾ ਸੰਮਤੀ ਜਗਤਪੁਰਾ ਹੁਸ਼ਿਆਰਪੁਰ ਦੇ ਪ੍ਰਤੀਨਿਧ ਮੰਡਲ ਵਲੋਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਨਾਲ ਮੁਲਾਕਾਤ ਕੀਤੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



