ਮਿਸਰ ਦੀ ਫ਼ੌਜ ਨੇ 89 ਅਤਿਵਾਦੀ ਮਾਰੇ

ਕਾਹਿਰਾ (ਸਮਾਜ ਵੀਕਲੀ): ਮਿਸਰ ਦੀ ਫ਼ੌਜ ਨੇ ਅੱਜ ਦੱਸਿਆ ਕਿ ਉਨ੍ਹਾਂ ਮੁਲਕ ਦੇ ਉੱਤਰੀ ਸਿਨਈ ਸੂਬੇ ਵਿਚ 89 ‘ਬੇਹੱਦ ਖ਼ਤਰਨਾਕ ਅਤਿਵਾਦੀਆਂ’ ਨੂੰ ਮਾਰ ਮੁਕਾਇਆ ਹੈ। ਫ਼ੌਜ ਨੇ ਸੈਂਕੜੇ ਆਈਈਡੀ ਦੀ ਸ਼ਨਾਖ਼ਤ ਕਰ ਕੇ ਇਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਧਮਾਕਾਖੇਜ਼ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ। ਫ਼ੌਜ ਨੇ ਵੱਡੀ ਗਿਣਤੀ ਅਸਲਾ ਵੀ ਬਰਾਮਦ ਕੀਤਾ ਹੈ। ਅਤਿਵਾਦੀਆਂ ਵੱਲੋਂ ਵਰਤੇ ਕਈ ਵਾਹਨ ਵੀ ਤਬਾਹ ਕਰ ਦਿੱਤੇ ਗਏ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਜ਼ਰਾਈਲ ਤੇ ਇਰਾਨ ਵਿਚਾਲੇ ਤਣਾਅ ਵਧਣ ਦੇ ਆਸਾਰ
Next articleSelf-Control as Determinant of Economic Progress