ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਮਾਨਵ ਸੇਵਾ ਨੂੰ ਸਮਰਪਿਤ ਕੋਸ਼ਿਸ਼ ਖੂਨਦਾਨ ਸੰਸਥਾ ਰਜਿ ਆਰ ਸੀ ਐੱਫ ਵੱਲੋਂ 16ਵੇਂ ਖੂਨਦਾਨ ਕੈਂਪ ਦਾ ਆਯੋਜਨ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਵਿਖੇ ਕੀਤਾ ਗਿਆ। ਜਿਸ ਵਿੱਚ 59 ਖੂਨਦਾਨੀਆਂ ਨੇ ਕਹਿਰ ਦੀ ਗਰਮੀ ਦੇ ਚਲਦੇ ਆਪਣੇ ਫਰਜ਼ਾਂ ਨੂੰ ਪੂਰਾ ਕਰਦਿਆਂ ਸਮਾਜ ਵਿੱਚ ਮਾਨਵਤਾ ਦਾ ਸੁਨੇਹਾ ਦਿੰਦਿਆਂ ਆਪਣਾ ਖੂਨਦਾਨ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਡਾਕਟਰ ਰਜੇਸ਼ ਮੋਹਨ ਏ ਸੀ ਐਮ ਓ , ਭਰਤ ਸਿੰਘ ਸੀਨੀਅਰ ਈ ਪੀ ਡੀ ਐਮ , ਅਤੇ ਡਾਕਟਰ ਸ਼ਿਲਪਾ ਤੇ ਸੰਸਥਾ ਦੀ ਸਮੂਹ ਟੀਮ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ। ਇਸ ਦੌਰਾਨ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਾਲੀਆਂ ਸ਼ਖਸ਼ੀਅਤਾਂ ਤੋਂ ਇਲਾਵਾ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਅਮਰੀਕ ਸਿੰਘ ਪ੍ਰਧਾਨ ਆਰ ਸੀ ਐੱਫ ਇੰਪਲਾਈਜ ਯੂਨੀਅਨ, ਅਰਵਿੰਦ ਪ੍ਰਸਾਦ ,ਅਸ਼ੋਕ ਕੁਮਾਰ, ਦਰਸ਼ਨ ਲਾਲ ਪ੍ਰਧਾਨ ਆਈ ਆਰ ਟੀ ਐਸ ਏ, ਮਜ਼ਦੂਰ ਯੂਨੀਅਨ ਤੇ ਐੱਸ ਸੀ / ਐੱਸ ਟੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਿਸ਼ੇਸ਼ ਸਨਮਾਨ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ । ਇਸ ਦੇ ਨਾਲ ਹੀ ਕੋਸ਼ਿਸ਼ ਖੂਨਦਾਨ ਸੰਸਥਾ ਦੁਆਰਾ ਵਾਤਾਵਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾ ਦੇ ਵਿਸ਼ੇਸ਼ ਮਹਿਮਾਨਾਂ ਨੂੰ ਅਤੇ ਸਹਿਯੋਗੀਆਂ ਨੂੰ ਸੰਸਥਾ ਦੇ ਸਕੱਤਰ ਜੀਤ ਸਿੰਘ ਦੁਆਰਾ ਇੱਕ ਪੌਦੇ ਸਹਿਤ ਗਮਲਾ ਭੇਂਟ ਕੀਤਾ ਤੇ ਵਾਤਾਵਰਣ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਹੀ ਇਸ ਦੌਰਾਨ ਸਿਵਲ ਹਸਪਤਾਲ ਕਪੂਰਥਲਾ ਦੀ ਟੀਮ ਨੂੰ ਵੀ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।
https://play.google.com/store/apps/details?id=in.yourhost.samajweekly